Share on Facebook Share on Twitter Share on Google+ Share on Pinterest Share on Linkedin ਦੰਗਾਂ ਪੀੜਤ ਪਰਿਵਾਰਾਂ ਨੇ ਮੁਹਾਲੀ ਵਿੱਚ ਗਮਾਡਾ ਦਾ ਪੁਤਲਾ ਸਾੜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ: ਸਥਾਨਕ ਫੇਜ਼-11 ਵਿਖੇ ਦੰਗਾਪੀੜਤ ਹੋਣ ਦਾ ਸਬੂਤ ਨਾ ਦੇ ਸਕਣ ਵਾਲੇ ਦੰਗਾਪੀੜਤਾਂ ਨੂੰ ਫਲੈਟ ਖਾਲੀ ਕਰਨ ਅਤੇ ਬੂਥ ਲੈਣ ਲਈ ਅਰਜ਼ੀਆਂ ਲੈਣ ਵਾਸਤੇ ਗਈ ਗਮਾਡਾ ਦੀ ਟੀਮ ਦਾ ਬੀਬੀ ਕਛਮੀਰ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਦੰਗਾ ਪੀੜਤਾਂ ਨੇ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਦੰਗਾਂ ਪੀੜਤਾਂ ਦੇ ਜੋ ਵੀ ਮਸਲੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਉਪਰ ਹਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੰਗਾ ਪੀੜਤ ਤੋੱ ਜਬਰਦਸਤੀ ਫਲੈਟ ਖਾਲੀ ਨਹੀਂ ਕਰਵਾਉਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਦੰਗਾ ਪੀੜਤ ਇਥੇ 31 ਸਾਲਾਂ ਤੋੱ ਬੈਠੇ ਹਨ ਪਰ ਇਹਨਾਂ ਕੋਲ ਦੰਗਾ ਪੀੜਤਾਂ ਦਾ ਕੋਈ ਸਬੂਤ ਨਾ ਹੋਣ ਕਾਰਨ ਇਹਨਾਂ ਨੂੰ ਦੰਗਾ ਪੀੜਤ ਹੀ ਨਹੀਂ ਮੰਨਿਆ ਜਾ ਰਿਹਾ। ਉਹਨਾਂ ਕਿਹਾ ਕਿ ਇਹਨਾਂ ਦੰਗਾ ਪੀੜਤਾਂ ਨੂੰ ਬੂਥ ਦੀ ਥਾਂ ਰਹਿਣ ਲਈ ਫਲੈਟ ਹੀ ਦਿਤੇ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ