nabaz-e-punjab.com

ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਫਸੇ ਬਿਹਾਰ ਦੇ ਲੋੜਵੰਦਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਹੋਣਗੇ ਪ੍ਰਤੀ ਪਰਿਵਾਰ 1000 ਰੁਪਏ

ਮੁਹਾਲੀ ਸਮੇਤ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਬਿਹਾਰ ਦੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਬਿਹਾਰ ਸਰਕਾਰ ਨੇ ਬਿਹਾਰੀ ਮੂਲ ਦੇ ਮਜ਼ਦੂਰਾਂ ਅਤੇ ਲੋੜਵੰਦ ਵਿਅਕਤੀਆਂ ਜੋ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਰਹਿੰਦੇ ਹਨ ਜਾਂ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ, ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪ੍ਰਤੀ ਪਰਿਵਾਰ 1 ਹਜ਼ਾਰ ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ’ਚੋਂ ਫੰਡ ਟਰਾਂਸਫ਼ਰ ਕਰਨ ਦਾ ਮਹੱਤਵਪੂਰਨ ਫੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਸ਼ਾਮ ਇੱਥੇ ਸਰਕਾਰੀ ਬੁਲਾਰੇ ਨੇ ਦਿੱਤੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜਲੇ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਬਿਹਾਰ ਦੇ ਲੋਕ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ਼ ਉਨ੍ਹਾਂ ਲਈ ਹੈ ਜੋ ਬਿਹਾਰ ਦੇ ਵਸਨੀਕ ਹਨ ਅਤੇ ਕਰੋਨਾਵਾਇਰਸ ਕਾਰਨ ਐਲਾਨੀ ਗਈ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ। ਅਜਿਹੇ ਲੋਕ ਵੈਬਸਾਈਟ www.aapda.bih.nic.in. ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਰਜਿਸਟਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਵਿਚ ਲਾਭਪਾਤਰੀ ਦੇ ਆਧਾਰ ਕਾਰਡ ਦੀ ਕਾਪੀ, ਲਾਭਪਾਤਰੀ ਦੇ ਨਾਮ ’ਤੇ ਬੈਂਕ ਖਾਤਾ ਸ਼ਾਮਲ ਹੈ ਜੋ ਬਿਹਾਰ ਸੂਬੇ ਦੇ ਬੈਂਕ ਦੀ ਸਾਖਾ ਨਾਲ ਸਬੰਧਤ ਹੋਵੇ। ਇਸ ਤੋਂ ਇਲਾਵਾ, ਲਾਭਪਾਤਰੀ ਦੀ ਫੋਟੋ (ਸੈਲਫੀ) ਅਧਾਰ ਡਾਟਾਬੇਸ ਵਿਚਲੀ ਫੋਟੋ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਅਤੇ ਇਕ ਆਧਾਰ ਨੰਬਰ ਨਾਲ ਸਿਰਫ਼ ਇਕ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ। ਮੋਬਾਈਲ ਨੰਬਰ ‘ਤੇ ਪ੍ਰਾਪਤ ਓਟੀਪੀ ਦੀ ਵਰਤੋਂ ਮੋਬਾਈਲ ਐਪ ’ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਸਬੰਧਤ ਸਹਾਇਤਾ ਸਿਰਫ਼ ਬੈਂਕ ਖਾਤੇ ਵਿੱਚ ਭੇਜੀ ਜਾਏਗੀ। ਹੋਰ ਸਹਾਇਤਾ ਲਈ ਬਿਹਾਰ ਭਵਨ, ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326, 23013884 ਹਨ ਜਦੋਂਕਿ ਪਟਨਾ ਕੰਟਰੋਲ ਰੂਮ ਦੇ ਨੰਬਰ 0612-2294204, 2294205 ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…