ਮਸ਼ਹੂਰ ਲੇਖਕ ਤੇ ਆਲੋਚਕ ਡਾ. ਬ੍ਰਹਮਜਗਦੀਸ਼ ਸਿੰਘ ਨੂੰ ਸਦਮਾ, ਪਤਨੀ ਰਾਜਬੀਰ ਕੌਰ ਦਾ ਦੇਹਾਂਤ

ਪ੍ਰੋ. ਰਾਜਬੀਰ ਕੌਰ ਫਰੀਦਕੋਟ ਦੇ ਅੰਤਿਮ ਸਸਕਾਰ ’ਤੇ ਉੱਘੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਦਿੱਤੀ ਅੰਤਿਮ ਵਿਦਾਇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਇੱਥੋਂ ਦੇ ਫੇਜ਼-10 ਵਿੱਚ ਰਹਿੰਦੇ ਪੰਜਾਬੀ ਦੇ ਮਸ਼ਹੂਰ ਲੇਖਕ ਅਤੇ ਆਲੋਚਕ ਡਾ. ਬ੍ਰਹਮ ਜਗਦੀਸ਼ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਪ੍ਰੋ. ਰਾਜਬੀਰ ਕੌਰ ਫਰੀਦਕੋਟ (70) ਲੰਘੀ ਰਾਤ ਦੇਹਾਂਤ ਹੋ ਗਿਆ। ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਮੁਹਾਲੀ ਸਮੇਤ ਲੁਧਿਆਣਾ, ਕਪੂਰਥਲਾ, ਕਰਨਾਲ, ਸ੍ਰੀ ਆਨੰਦਪੁਰ ਸਾਹਿਬ, ਫਰੀਦਕੋਟ ਦੀਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਪ੍ਰੋਫੈਸਰ ਰਾਜਬੀਰ ਨੂੰ ਅੰਤਿਮ ਵਿਦਾਇਗੀ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਪ੍ਰੋ. ਰਾਜਬੀਰ ਕੌਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪਤੀ ਡਾ. ਬ੍ਰਹਮ ਜਗਦੀਸ਼ ਸਿੰਘ ਨੇ ਦਿਖਾਈ। ਇਸ ਮੌਕੇ ਜਸਕਰਨ ਸਿੰਘ ਆਈਏਐਸ (ਸੇਵਾਮੁਕਤ) ਮੈਂਬਰ ਪੰਜਾਬ ਪਬਲਿਕ ਕਮਿਸ਼ਨ ਪਟਿਆਲਾ, ਸੁਰਜੀਤ ਸਿੰਘ ਢਿੱਲੋਂ ਆਈਏਐੱਸ (ਸੇਵਾਮੁਕਤ), ਉੱਜਵਲ ਸਿੰਘ ਰਾਣਾ ਐਚਏਐੱਸ, ਸੰਯੁਕਤ ਕਮਿਸ਼ਨਰ, ਐਡਵੋਕੇਟ ਦੀਪਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪਰਮਾਰ ਬੈਂਕ ਮੈਨੇਜਰ, ਮਨਜੀਤਪਾਲ ਸਿੰਘ, ਡਾ. ਸਤੀਸ਼ ਵਰਮਾ, ਡਾ. ਜੇਐਸ ਆਨੰਦ, ਹਰਪ੍ਰੀਤ ਸਿੰਘ ਸੇਖੋਂ ਐਕਸੀਅਨ ਗਮਾਡਾ, ਮੀਡੀਆ ਕਰਮੀ ਕੇਪੀ ਸਿੰਘ, ਪ੍ਰੋ. ਮਲਕੀਤ ਸਿੰਘ ਖੋਸਾ, ਪ੍ਰੋ. ਹਰਬੰਸ ਸਿੰਘ ਗਿੱਲ, ਨਿੰਦਰ ਘੁਗਿਆਣਵੀ, ਇੰਦਰਜੀਤ ਸਿੰਘ, ਮਿੰਟੂ ਨੰਬਰਦਾਰ, ਜਗਦੀਪ ਸਿੰਘ ਨੰਬਰਦਾਰ, ਇਕਬਾਲ ਸਿੰਘ ਵਿਰਕ, ਗੁਰਤੇਜ ਸਿੰਘ ਵੜੈਚ ਸਕਿਉਰਿਟੀ ਅਫ਼ਸਰ ਸਮੇਤ ਹੋਰ ਪਤਵੰਤੇ ਮੌਜੂਦ ਸਨ। ਡਾ. ਬ੍ਰਹਮਜਗਦੀਸ਼ ਸਿੰਘ ਅਤੇ ਵਰਿੰਦਰ ਸਿੰਘ ਰਾਣਾ ਨੇ ਅੰਤਿਮ ਸਸਕਾਰ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੰਗੀਠਾ ਸੰਭਾਲਣ (ਫੁੱਲ ਚੁੱਗਣ) ਦੀ ਰਸਮ ਭਲਕੇ 7 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗੀ।

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…