Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਹਾਲੀ ਵਿੱਚ ਫਰਦ ਕੇਂਦਰ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਲੋਕਾਂ ਲਈ ਵਰਦਾਨ: ਡੀਸੀ ਸਪਰਾ ਫਰਦ ਕੇਂਦਰਾਂ ਰਾਹੀਂ ਜਮੀਨ ਮਾਲਕਾਂ ਨੂੰ 3 ਲੱਖ 38 ਹਜਾਰ 783 ਫਰਦਾਂ ਅਤੇ 15 ਲੱਖ 90 ਹਜ਼ਾਰ 782 ਤਸਦੀਕ ਸ਼ੁਦਾ ਪੰਨੇ ਕੀਤੇ ਜਾਰੀ 15 ਮਿੰਟਾਂ ਦੇ ਅੰਦਰ ਅੰਦਰ ਫਰਦ ਕੇਂਦਰਾਂ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਫਰਦ ਜ਼ਿਲ੍ਹੇ ਦੇ 464 ਪਿੰਡਾਂ ਦੀਆਂ ਨਕਲਾਂ ਮੌਕੇ ਤੇ ਹੀ ਦਿੱਤੀਆਂ ਜਾਂਦੀਆਂ ਹਨ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ: ਜ਼ਿਲ੍ਹੇ ’ਚ ਫਰਦ ਕੇਂਦਰਾਂ ਰਾਹੀਂ ਹੁਣ ਤੱਕ ਜਮੀਨ ਮਾਲਕਾਂ ਨੂੰ 3 ਲੱਖ 38 ਹਜ਼ਾਰ 783 ਫਰਦਾਂ ਅਤੇ 15 ਲੱਖ 90 ਹਜ਼ਾਰ 782 ਤਸਦੀਕ ਸ਼ੁਦਾ ਪੰਨੇ ਜਾਰੀ ਜਾ ਚੁੱਕੇ ਹਨ। ਜ਼ਿਲ੍ਹੇ ਦੇ ਫਰਦ ਕੇਂਦਰ ਜਮੀਨ ਮਾਲਕਾਂ ਨੂੰ ਜਮੀਨੀ ਰਿਕਾਰਡ ਉਪਲਬੱਧ ਕਰਾਉਣ ਲਈ ਵਰਦਾਨ ਸਾਬਤ ਹੋ ਰਹੇ ਹਨ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਫਰਦਾਂ ਹਾਸਿਲ ਕਰਨ ਦਾ ਕੰਮ ਬੇਹੱਦ ਆਸਾਨ ਹੋ ਗਿਆ ਹੈ ਅਤੇ ਕੇਵਲ ਇਸ ਸਾਲ ਮਈ ਮਹੀਨੇ ਦੌਰਾਨ ਜ਼ਿਲ੍ਹੇ ਦੇ ਫਰਦ ਕੇਂਦਰਾਂ ਰਾਹੀਂ 9157 ਫਰਦਾਂ ਜਾਰੀ ਕੀਤੀਆਂ ਜੋ ਕਿ ਇੱਕ ਰਿਕਾਰਡ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਫਰਦ ਕੇਂਦਰਾਂ ਦੇ ਕੰਮ ਕਾਜ ਵਿੱਚ ਪੂਰੀ ਪਾਰਦਰਸ਼ਤਾ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਫਰਦ ਕੇਂਦਰਾਂ ’ਚ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਹੈ ਤਾਂ ਜੋ ਫਰਦਾਂ ਹਾਸਿਲ ਕਰਨ ਵਾਲੇ ਕਿਸੇ ਵੀ ਜਮੀਨ ਮਾਲਕ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਜਮੀਨ ਮਾਲਕ ਨੂੰ ਫਰਦ ਹਾਸ਼ਲ ਕਰਨ ਲਈ 15 ਮਿੰਟ ਤੋਂ ਵੱਧ ਸਮਾਂ ਨਹੀਂ ਲਗਦਾ ਅਤੇ ਜਮੀਨ ਮਾਲਕ ਨੂੰ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਜਮੀਨੀ ਰਿਕਾਰਡ ਦੀ ਤਸਦੀਕਸੁਦਾ ਨਕਲ ਵੀ ਦੇ ਦਿੱਤੀ ਜਾਂਦੀ ਹੈ। ਇਥੇ ਇਹ ਵਰਣਨਯੌਗ ਹੈ ਕਿ ਜ਼ਿਲ੍ਹੇ ’ਚ 6 ਫਰਦ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ, ਤਹਿਸੀਲ ਕੰਪਲੈਕਸ ਖਰੜ, ਤਹਿਸੀਲ ਕੰਪਲੈਕਸ ਡੇਰਾਬੱਸੀ, ਸਬ-ਤਹਿਸੀਲ ਮਾਜਰੀ, ਸਬ-ਤਹਿਸੀਲ ਬਨੂੜ ਅਤੇ ਜ਼ੀਰਕਪੁਰ ਵਿਖੇ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਸਥਿਤ ਫਰਦ ਕੇਂਦਰ ’ਚ ਜਮੀਨ ਮਾਲਕਾਂ ਨੂੰ 71903 ਫਰਦਾਂ ਅਤੇ 300526 ਤਸਦੀਕਸੁਦਾ ਪੰਨੇ ਜਾਰੀ ਕੀਤੇ ਗਏ । ਤਹਿਸੀਲ ਕੰਪਲੈਕਸ ਖਰੜ ਵਿਚਲੇ ਫਰਦ ਕੇਂਦਰ ਤੋਂ 90025 ਫਰਦਾਂ ਅਤੇ 384190 ਤਸਦੀਕਸੁਦਾ ਪੰਨੇ, ਡੇਰਾਬੱਸੀ ਫਰਦ ਕੇਂਦਰ ਤੋਂ 67639 ਫਰਦਾਂ ਅਤੇ 369161 ਤਸਦੀਕਸੁਦਾ ਪੰਨੇ, ਫਰਦ ਕੇਂਦਰ ਮਾਜਰੀ ਤੋਂ 65819 ਫਰਦਾਂ ਅਤੇ 310751 ਤਸਦੀਕਸੁਦਾ ਪੰਨੇ, ਫਰਦ ਕੇਂਦਰ ਬਨੂੰੜ ਤੋਂ 28893 ਫਰਦਾਂ ਅਤੇ 132323 ਤਸਦੀਕਸੁਦਾ ਪੰਨੇ ਅਤੇ ਫਰਦ ਕੇਦਰ ਜੀਰਕਪੁਰ ਤੋਂ 14504 ਫਰਦਾਂ ਅਤੇ 93831 ਤਸਦੀਕਸੁਦਾ ਪੰਨੇ ਜਾਰੀ ਕੀਤੇ ਗਏ। ਇਸ ਮੌਕੇ ਫਰਦ ਕੇਂਦਰਾਂ ਦੇ ਜ਼ਿਲ੍ਹਾ ਸਿਸਟਮ ਮੈਨੇਜਰ ਸ੍ਰੀ ਅਨੀਸ ਕੁਮਾਰ ਨੇ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਕੁੱਲ 464 ਪਿੰਡਾਂ ਵਿੱਚੋਂ 454 ਪਿੰਡਾਂ ਦੀਆਂ ਫਰਦਾਂ ਦੀਆਂ ਨਕਲਾਂ ਮੌਕੇ ਤੇ ਹੀ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਪਿੰਡਾਂ ਦੇ ਜਮੀਨੀ ਰਿਕਾਰਡ ਨੂੰ ਕੰਪਿਊਟਰਰਾਈਜ਼ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ 10 ਸ਼ਹਿਰੀ ਪਿੰਡਾਂ ਦੇ ਜ਼ਮੀਨੀ ਰਿਕਾਰਡ ਦੇ ਕੰਪਿਊਟਰੀਕਰਨ ਦਾ ਕੰਮ ਜਲਦੀ ਹੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਇਨ੍ਹਾਂ ਪਿੰਡਾਂ ਨੂੰ ਵੀ ਲਾਈਵ ਕਰ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ