ਮੁਲਾਜ਼ਮ ਆਗੂ ਸਰਿੰਦਰਪਾਲ ਲਹੌਰੀਆ ਦੀ ਵਿਦਾਇਗੀ ਪਾਰਟੀ ਤੇ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆਂ

ਲਹੌਰੀਆ ਨੇ ਕਿਰਤੀ ਲੋਕਾਂ ਦੀ ਬੰਦਖਿਲਾਸੀ ਲਈ ਅਡੋਲ ਰਹਿ ਕੇ ਏਟਕ ਦਾ ਝੰਡਾ ਬੁਲੰਦ ਰੱਖਿਆ

ਨਬਜ਼-ਏ-ਪੰਜਾਬ, ਮੁਹਾਲੀ, 10 ਮਾਰਚ:
ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ 41 ਦੇ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆਂ ਦੇ ਵਿਭਾਗ ਦੀਆਂ ਸੇਵਾਵਾਂ ਤੋਂ 28 ਫਰਵਰੀ ਨੂੰ ਸੇਵਾਮੁਕਤ ਹੋ ਜਾਣ ’ਤੇ ਜਥੇਬੰਦੀ ਵੱਲੋਂ ਭਾਵੇਂ ਉਸੇ ਦਿਨ ਦਫਤਰ ਵਿੱਚ ਸ਼ਾਨਦਾਰ ਸਮਾਗਮ ਕਰਕੇ ਲਹੌਰੀਆ ਦਾ ਸਨਮਾਨ ਕਰ ਦਿੱਤਾ ਸੀ। ਪਰ ਅੱਜ ਸਥਾਨਕ-69 ਸੈਕਟਰ ਦੇ ਕਮਿਊਨਿਟੀ ਸੈਂਟਰ ਵਿਖੇ ਲਹੌਰੀਆ ਦੇ ਪਰਵਾਰ ਵੱਲੋਂ ਖੁਸ਼ੀ ਵਜੋਂ ਅਯੋਜਿਤ ਕੀਤੇ ਸਮਾਗਮ ਵਿੱਚ ਉਚੇਰੇ ਤੌਰ ਤੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਵੱਖ ਵੱਖ ਸਰਕਲਾਂ ਤੋਂ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਸਮੇਤ ਰਿਸਤੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜਿਸ ਨਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਇਸ ਸਮਾਗਮ ਵਿੱਚ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਬਰਾੜ ਅਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਪੱਖ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਘੜਣ ਦੀ ਜੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਲਹੌਰੀਆ ਵੱਲੋਂ ਪੂਰੀ ਸੇਵਾ ਇਮਾਨਦਾਰੀ ਨਾਲ ਕਰਦੇ ਹੋਏ ਇਹਨਾਂ ਲੋਕ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਕਰਦਿਆਂ ਕਿਰਤੀ ਲੋਕਾਂ ਦੀ ਬੰਦਖਿਲਾਸੀ ਲਈ ਅਡੋਲ ਰਹਿ ਕੇ ਏਟਕ ਦੇ ਝੰਡੇ ਨੂੰ ਬੁਲੰਦ ਰੱਖਿਆ ਹੈ ਅਤੇ ਅੱਗੇ ਵੀ ਇਸੇ ਤਰਜ ਤੇ ਰੱਖੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਸਾਡਾ ਇਹ ਸਾਥੀ ਜੀਵਨ ਭਰ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਭਾਈ ਲਾਲੋਆਂ ਦਾ ਸਾਥ ਦਿੰਦਾ ਰਹੇਗਾ। ਇਸ ਮੌਕੇ ਤੇ ਫੈਡਰੇਸ਼ਨ ਏਟਕ ਦੇ ਸੂਬਾ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਸੂਬਾ ਪ੍ਰਧਾਨ ਇੰਜੀ: ਰਣਜੀਤ ਸਿੰਘ ਢਿੱਲੋਂ, ਪਾਵਰਕੌਮ ਅਤੇ ਟ੍ਰਾਸ਼ਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਰਾਜਪੁਰਾ, ਜਗਦੀਸ ਸ਼ਰਮਾ ਮੁਹਾਲੀ, ਪੂਰਨ ਸਿੰਘ ਮਾੜੀਮੇਘਾ, ਰਾਜਕੁਮਾਰ ਤਿਵਾੜੀ, ਬ੍ਰਿਜ ਮੋਹਨ ਸ਼ਰਮਾ, ਸਰਕਲ ਪ੍ਰਧਾਨ ਮੋਹਨ ਸਿੰਘ ਗਿੱਲ ਆਦਿ ਨੇ ਲਹੌਰੀਆ ਵੱਲੋਂ ਜਥੇਬੰਦੀ ਅਤੇ ਅਦਾਰੇ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸਲਾਘਾ ਕੀਤੀ। ਸਮਾਗਮ ਵਿੱਚ ਜਥੇਬੰਦੀ ਦੀ ਸੂਬਾ ਕਮੇਟੀ ਅਤੇ ਵੱਖ-ਵੱਖ ਸਰਕਲ ਯੂਨਿਟਾਂ ਦੀ ਲੀਡਰਸ਼ਿਪ ਅਤੇ ਭਰਾਤਰੀ ਜਥੇਬੰਦੀਆਂ ਸਮੇਤ ਰਿਸਤੇਦਾਰਾਂ ਦੀ ਤਰਫ਼ੋ ਲਹੌਰੀਆ ਅਤੇ ਉਨ੍ਹਾਂ ਦੀ ਪਤਨੀ ਕੰਵਲਜੀਤ ਕੌਰ ਨੂੰ ਯਾਦਗਾਰੀ ਤੋਹਫ਼ੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ।
ਇਸ ਸਮਾਗਮ ਵਿੱਚ ਜਥੇਬੰਦੀ ਦੇ ਸੂਬਾ ਆਗੂ ਬਲਵਿੰਦਰ ਸਿੰਘ ਉਦੀਪੁਰ, ਰਛਪਾਲ ਸਿੰਘ ਪਾਲੀ, ਮਨਜੀਤ ਸਿੰਘ ਬਾਸਰਕੇ, ਪ੍ਰਦਿਊਮਨ ਗੌਤਮ, ਦਰਸ਼ਨ ਲਾਲ, ਗੁਰਧਿਆਨ ਸਿੰਘ, ਕਰਤਾਰ ਸਿੰਘ ਲਲਤੋਂ, ਦਵਿੰਦਰ ਸਿੰਘ ਰੋਪੜ ਜੋਨ ਕਨਵੀਨਰ ਹਸ਼ਮਤਅਲੀ, ਗੁਰਦਿਆਲ ਸਿੰਘ ਬੱਬੂ ਤੋਂ ਇਲਾਵਾ ਲਹੌਰੀਆ ਦੇ ਪਿਤਾ ਮਾਸਟਰ ਕਸਮੀਰ ਸਿੰਘ ਅਤੇ ਨਜਦੀਕੀ ਰਿਸਤੇਦਾਰ ਤਜਿੰਦਰ ਸਿੰਘ ਤੋਕੀ, ਰਾਜ ਦੁਲਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਸਰਕਲ ਪ੍ਰਧਾਨ/ਸਕੱਤਰਾਂ ਨੇ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ, ਵੱਡੀ ਗਿਣਤੀ ਸੰਗਤ ਨੇ ਅੰਮ੍ਰਿਤ ਛਕਿਆ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ, ਵੱਡੀ ਗਿਣਤੀ ਸੰਗਤ ਨੇ ਅੰਮ੍ਰਿਤ ਛਕਿਆ ਨਬਜ਼-ਏ-ਪੰਜਾਬ, ਮੁਹਾਲੀ, 10…