ਖੇਤੀਬਾੜੀ ਸਹਿਕਾਰੀ ਸਭਾ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 2 ਮਈ
ਖੇਤੀਬਾੜੀ ਸਹਿਕਾਰੀ ਸਭਾ ਮਾਣਕਪੁਰ ਸਰੀਫ਼ ਅਤੇ ਕੰਸਾਲਾ ਦੇ ਦੋ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਮੌਕੇ ਵਿਸ਼ੇਸ ਸਮਾਗਮ ਰਾਹੀਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਬੰਧੀ ਸਹਿਕਾਰੀ ਸਭਾ ਸਿਆਲਬਾ ਵਿਖੇ ਮਾਣਕਪੁਰ ਸਰੀਫ਼ ਸਭਾ ਦੇ ਸੈਕਟਰੀ ਪਵਨ ਕੁਮਾਰ ਅਤੇ ਕੰਨਸਾਲਾ ਸਭਾ ਦੀ ਸੇਲਜ਼ਮੈਨ ਗੁਰਮੀਤ ਕੌਰ ਦੀ ਸੇਵਾ ਮੁਕਤੀ ਸਬੰਧੀ ਰੱਖੇ ਸਮਾਗਮ ਦੌਰਾਨ ਪੁੱਜੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਖੇੜਾ ਅਤੇ ਮਿਲਕਫ਼ੈਡ ਦੇ ਡਾਇਰੈਕਟਰ ਗੁਰਮੀਤ ਸਿੰਘ ਸਾਂਟੂ ਨੇ ਉਕਤ ਮੁਲਜ਼ਮਾਂ ਵੱਲੋਂ ਨੌਕਰੀ ਦੌਰਾਨ ਨਿਭਾਈਆਂ ਜਿੰਮੇਂਵਾਰਿਕ ਸੇਵਾਵਾਂ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਸਰਕਾਰੀ ਅਦਾਰਿਆਂ ਰਾਹੀਂ ਕਿਸਾਨਾਂ ਅਤੇ ਮੁਲਾਜ਼ਮਾਂ ਦੇ ਆਪਸੀ ਸਹਿਯੋਗ ਸਦਕਾ ਹੀ ਖੇਤੀ ਅਤੇ ਡੇਅਰੀ ਦੇ ਬੇਹਤਰ ਹੋ ਰਹੇ ਕਿੱਤੇ ਨਾਲ ਪੰਜਾਬ ਦੀ ਖੁਸ਼ਹਾਲੀ ਦਾ ਰਾਜ਼ ਜੁੜਿਆਂ ਹੋਇਆ ਹੈ। ਇਸ ਮੌਕੇ ਜਗਦੇਵ ਸਿੰਘ, ਜਸਵੀਰ ਸਿੰਘ ਸਿਆਲਬਾ, ਦੀਦਾਰ ਸਿੰਘ ਕੰਨਸਾਲਾ, ਅਮਰਜੀਤ ਸਿੰਘ ਝਿੰਗੜਾਂ, ਬਹਾਦਰ ਸਿੰਘ ਤੀੜਾਂ ਆਦਿ ਸੈਕਟਰੀਆਂ ਸਮੇਤ ਮੈਨੇਜ਼ਰ ਜਸਵੀਰ ਸਿੰਘ, ਰਜਿੰਦਰ ਸਿੰਘ ਰਾਜੂ, ਦਿਲਬਾਗ ਸਿੰਘ ਢਕੋਰਾਂ, ਗੁਰਦਰਸ਼ਨ ਸਿੰਘ ਪੰਚ ਖੇੜਾ ਆਦਿ ਮੋਹਤਵਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …