
ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪਟਵਾਰੀਆਂ ਨੁੰ ਸੇਵਾ ਮੁਕਤੀ ਤੇ ਦਿੱਤੀ ਵਿਦਾਇਗੀ ਪਾਰਟੀ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਨਵੰਬਰ:
ਮਾਲ ਵਿਭਾਗ ਤਹਿਸੀਲ ਖਰੜ ਵਿੱਚ ਤਾਇਨਾਤ ਪਟਵਾਰੀ ਭਗਤ ਸਿੰਘ, ਪਟਵਾਰੀ ਬਲਵੰਤ ਸਿੰਘ ਵਿਭਾਗ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦੇਣ ਲਈ ਤਹਿਸੀਲ ਕੰਪਲੈਕਸ ਖਰੜ ਸਥਿਤ ਪਟਵਾਰ ਭਵਨ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਮਾਲ ਵਿਭਾਗ ਦੇ ਦੋਵੇਂ ਪਟਵਾਰੀ 31-31 ਸਾਲ ਦੀ ਸੇਵਾ ਕਰਨ ਉਪਰੰਤ ਅੱਜ ਸੇਵਾਮੁਕਤ ਹੋ ਗਏ ਹਨ। ਜਿਲ੍ਹਾ ਐਸ.ਏ.ਐਸ.ਨਗਰ ਦੀ ਰੈਵੀਨਿਊ ਪਟਵਾਰੀ ਯੂਨੀਅਨ, ਤਹਿਸੀਲ ਖਰੜ ਅਤੇ ਦੀ ਕਾਨੂੰਗੋਈ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਦੋਵੇਂ ਪਟਵਾਰੀਆਂ ਨੂੰ ਸੇਵਾਮੁਕਤੀ ’ਤੇ ਸਨਮਾਨਿਤ ਕਰਨ ਲਈ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਜੀਤ ਸਿੰਘ ਮਾਮੂਪੁਰ ਜਿਲ੍ਹਾ ਪ੍ਰਧਾਨ, ਤਹਿਸੀਲ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ ਪੋਹਲੀ, ਸਰਬਜੀਤ ਸਿੰਘ , ਬਲਵਿੰਦਰ ਸਿੰਘ ਸਾਬਕਾ ਪ੍ਰਧਾਨ, ਮਾਧੋ ਹਰਿੰਦਰ ਰਾਓ ਗੋਤਮ ਤਹਿਸੀਲ ਡੇਰਾਬੱਸੀ ਪ੍ਰਧਾਨ, ਸੋਹਨ ਸਿੰਘ ਢੰਗਰਾਲੀ, ਜਸਵੀਰ ਸਿੰਘ ਖੇੜਾ ਸੀ.ਮੀ.ਪ੍ਰਧਾਨ ਪੰਜਾਬ, ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਸਾਬਕਾ ਪ੍ਰਧਾਨ, ਸੰਦੀਪ ਕੁਮਾਰ, ਕੁਲਦੀਪ ਸਿੰਘ, ਅਦਿੱਤਿਆ ਕੌਸਲ, ਸੁਖਵੀਰ ਸਿੰਘ ਸਮੇਤ ਤਹਿਸੀਲ ਖਰੜ ਦੇ ਸਮੂਹ ਪਟਵਾਰੀ, ਕਾਨੂੰਗੋਈ ਹਾਜ਼ਰ ਸਨ।