nabaz-e-punjab.com

ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੂੰ ਸਮੂਹ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ 30 ਜੂਨ:
ਅੱਜ ਪੰਜਾਬ ਦੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹਰਵਿੰਦਰਜੀਤ ਸਿੰਘ ਸੰਧਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਡਾਕਟਰ ਸੰਧਾ ਨੇ ਪਸ਼ੂ ਪਾਲਣ ਵਿਭਾਗ ਵਿੱਚ 1980 ਦੇ ਦਹਾਕੇ ਵਿੱਚ ਬਤੌਰ ਵੈਟਰਨਰੀ ਅਫਸਰ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ ਉਹ ਆਪਣੀ ਕਾਬਲੀਅਤ ਸਦਕਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ,ਜੋਇੰਟ ਡਾਇਰੈਕਟਰ ,ਸੀ ਈ ਓ ਪੰਜਾਬ ਲਾਈਵਸਟੋਕ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਦੀਆਂ ਕਾਨਫਰੈਂਸ ਅਤੇ ਵਰਕਸ਼ਾਪ ਅਟੈਂਡ ਕੀਤੀਆਂ ।ਅੱਜ ਸਮੂਹ ਸਟਾਫ ਵੱਲੋ ਉਨ੍ਹਾਂ ਦੀ ਸੇਵਾਮੁਕਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨਿੱਘੀ ਵਿਦਾਇਗੀ ਦਿੱਤੀ।ਇਸ ਮੌਕੇ ਉਨਾਂ ਨਾਲ ਡਾਕਟਰ ਪ੍ਰੇਮ ਕੁਮਾਰ ਉੱਪਲ ਅਡਵਾਈਜ਼ਰ ,ਡਾਕਟਰ ਅਮਰਜੀਤ ਸਿੰਘ ਜੋਇੰਟ ਡਾਇਰੈਕਟਰ ,ਡਾਕਟਰ ਅਮਰਜੀਤ ਸਿੰਘ ਮੁਲਤਾਨੀ ਜੋਇੰਟ ਡਾਇਰੈਕਟਰ ,,ਡਾਕਟਰ ਗੁਰਦੀਪ ਸਿੰਘ ਜੋਇੰਟ ਡਾਇਰੈਕਟਰ ,ਡਾਕਟਰ ਸੰਜੀਵ ਖੋਸਲਾ ਡਿਪਟੀ ਸੀ ਈ ਓ ,ਡਾਕਟਰ ਨਿਤਿਨ ਚੋਪੜਾ ਡਿਪਟੀ ਡਾਇਰੇਕਟਰ ਪੋਲਟਰੀ ,ਡਾਕਟਰ ਰਾਕੇਸ਼ ਕੁਮਾਰ ਅਸਸਿਸਟੇਂਟ ਡਾਇਰੈਕਟਰ ,ਮਨਜੀਤ ਸਿੰਘ ,ਬਲਜੀਤ ਸਿੰਘ ,ਅਮਰਜੀਤ ਸਿੰਘ ,ਸਰਬਜੀਤ ਕੌਰ ,ਪਰਮਜੀਤ ਕੌਰ ,(ਸਾਰੇ ਸੁਪਰਟੈਂਡੈਂਟ )ਅਵਤਾਰ ਸਿੰਘ ਭੰਗੂ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…