Share on Facebook Share on Twitter Share on Google+ Share on Pinterest Share on Linkedin ਸ਼ਾਸ਼ਤਰੀ ਮਾਡਲ ਸਕੂਲ ਵਿੱਚ ਵਿਦਾਇਗੀ ਪਾਰਟੀ, ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਬਲਜੀਤ ਕੌਰ ਨੂੰ ਮਿਸ ਸ਼ਾਸ਼ਤਰੀਅਨ ਤੇ ਵਿਸ਼ਵਪ੍ਰੀਤ ਸਿੰਘ ਨੂੰ ਮਿਸਟਰ ਸ਼ਾਸ਼ਤਰੀ ਦਾ ਪਹਿਨਾਇਆ ਤਾਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ: ਇੱਥੋਂ ਦੇ ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਦੇ ਗਿਆਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵੱਲੋਂ ਪ੍ਰਬੰਧਕਾਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਰਮਾਇਣ ਦੇ ‘ਸੁੰਦਰ-ਕਾਂਡ’ ਦੇ ਪਾਠ ਨਾਲ ਹੋਈ। ਉਪਰੰਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਕੀਰਤਨ ਕੀਤਾ। ਚਿਮਟਾ, ਢੋਲਕੀ, ਛੈਣੇ ਬੱਚਿਆਂ ਨੇ ਆਪ ਵਜਾ ਕੇ ਕੀਰਤਨ ਦਾ ਆਨੰਦ ਲਿਆ। ਸਮਾਰੋਹ ਦੌਰਾਨ ਵਧੀਆਂ ਕਾਰਗੁਜ਼ਾਰੀ ਲਈ ਬਲਜੀਤ ਕੌਰ ਨੂੰ ਮਿਸ ਸ਼ਾਸਤਰੀਅਨ ਅਤੇ ਵਿਸ਼ਵਪ੍ਰੀਤ ਸਿੰਘ ਨੂੰ ਮਿਸਟਰ ਸ਼ਾਸ਼ਤਰੀ ਦਾ ਤਾਜ ਪਹਿਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਮੰਚ ’ਤੇ ਮੌਕੇ ਮੁਤਾਬਕ ਮਾਡਲਿੰਗ, ਐਕਟਿੰਗ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਦੇ ਕੁਝ ਪ੍ਰਸ਼ਨ ਵੀ ਪੁੱਛੇ ਗਏ। ਵਿਦਿਆਰਥੀਆਂ ਵੱਲੋਂ ਅਧਿਆਪਕਾਂ ਲਈ ਮਿਉਜ਼ਿਕਲ ਚੇਅਰ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੀ ਅਧਿਆਪਕ ਸ੍ਰੀਮਤੀ ਬਲਵਿੰਦਰ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਬਾਰ੍ਹਵੀਂ ਜਮਾਤ ਦੀ ਕੁਸਮਜੀਤ ਬਰਾੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੰਡਿਆਂ ਦਾ ਭੰਗੜਾ ਅਤੇ ਕੁੜੀਆਂ ਦਾ ਗਿੱਧਾ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਪ੍ਰਾਪਤੀ ਸਬੰਧੀ ਕੁੱਝ ਅਹਿਮ ਟਿਪਸ ਵੀ ਦਿੱਤੇ ਅਤੇ ਜ਼ਿੰਦਗੀ ਦੀਆਂ ਹੋਰ ਪ੍ਰੀਖਿਆਵਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਰਾਮ ਲਾਲ ਸੇਵਕ, ਮੈਨੇਜਰ ਰਜਨੀਸ਼ ਕੁਮਾਰ, ਸ੍ਰੀਮਤੀ ਨੀਲਮ ਰਾਣਾ ਅਤੇ ਸ੍ਰੀਮਤੀ ਬਲਵਿੰਦਰ ਕੌਰ ਅਤੇ ਮਿਸ ਬੌਬੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ