Nabaz-e-punjab.com

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵਿੱਚ ‘ਫੇਅਰਵੈਲ ਪਾਰਟੀ’ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿੱਚ ਵੱਖ-ਵੱਖ ਕੋਰਸਾਂ ਦੇ ਅਖੀਰਲੇ ਸਾਲ ਦੀਆਂ ਵਿਦਿਆਰਥਣਾਂ ਦੇ ਲਈ ਕਾਲਜ ਦੇ ਪ੍ਰੋਫੈਸਰ ਮਿਸ ਦਲਜੀਤ ਕੌਰ ਦੀ ਅਗਵਾਈ ਹੇਠ ‘ਫੇਅਰਵੈਲ ਪਾਰਟੀ’ ਦਾ ਆਯੋਜਨ ਕੀਤਾ ਗਿਆ। ਪਾਰਟੀ ਦਾ ਥੀਮ ‘ਸਾਯੋਨਾਰਾ’ ਸੀ। ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਵਿੱਤ ਜਪਨੀਤ ਕੌਰ ਵਾਲੀਆ, ਡਾਇਰੈਕਟਰ ਐਡਮਿਨ ਤੇਗਬੀਰ ਸਿੰਘ ਵਾਲੀਆ ਡਾਇਰੈਕਟਰ ਅਕੈਡਮਿਕ ਸ੍ਰੀਮਤੀ ਰਵਨੀਤ ਕੌਰ ਵਾਲੀਆ ਅਤੇ ਪਿਆਰੀ ਸੀਰਤ ਇਸ ਪਾਰਟੀ ਵਿੱਚ ਮੁੱਖ ਮਹਿਮਾਨ ਵਜੋ ਹਾਜਿਰ ਹੋਏ। ਪ੍ਰੋਗਰਾਮ ਦੌਰਾਨ ਮਿਸ ਨੀਕੀਤਾ ਪਟਿਆਲ ਨੇ ਆਏ ਸਭ ਮਹਿਮਾਨਾ ਦਾ ਸਵਾਗਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਬੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਰੈਂਪ ਵਾਕ ਕੀਤੀ ਗਈ ਜਿਸ ਵਿੱਚ 100 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਨਰਸਿੰਗ ਟਿਊਟਰ ਮਿਸ ਦਿਕਸ਼ਾ ਸ਼ਰਮਾ ਨੇ ਬਹੁਤ ਹੀ ਦਮਦਾਰ ਆਵਾਜ ਵਿੱਚ ਗੀਤ ਗਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਅਪਣੇ ਆਪਣੇ ਰਾਜਾ ਦੇ ਸੱਭਿਆਚਾਰ ਜਿਵੇ ਕਿ ਪੰਜਾਬੀ ਭੰਗੜਾ, ਗਿੱਧਾ, ਕਸ਼ਮੀਰੀ ਡਾਸ ਅਤੇ ਹਿਮਾਚਲੀ ਡਾਂਸ ਦਾ ਖੂਬ ਪ੍ਰਦਰਸ਼ਨ ਕੀਤਾ।
ਮਾਡਲਿੰਗ ਦੇ ਆਖਰੀ ਪੜਾਅ ਵਿਚ ਚੁਣੀਆਂ 5 ਵਿਦਿਆਰਥਣਾਂ ਨੇ ਜੱਜ ਸਾਹਿਬਾਨਾਂ ਦੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਮਿਸ ਫੈਅਰਵੈਲ, ਸਨਤੋਸ਼ ਨੂੰ ਮਿਸ ਪ੍ਰਸਨੈਲਟੀ ਅਤੇ ਦਿਲ਼ਦੀਪ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਕਾਲਜ ਦੇ ਚੇਅਰਮੈਨ, ਮੈਨਜਿੰਗ ਡਾਇਰੈਕਟਰ ਪ੍ਰਿੰਸੀਪਲ ਤੇ ਵਾਇਸ ਪ੍ਰਿੰਸੀਪਲ ਨੇ ਜੇਤੂਆਂ ਨੂੰ ਪੌਦੇ ਵੰਡੇ ਅਤੇ ਸਾਰਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…