Share on Facebook Share on Twitter Share on Google+ Share on Pinterest Share on Linkedin ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਸਿਰ੍ਹੇ ਦਾ ਕਿਸਾਨ ਵਿਰੋਧੀ: ਰਜਿੰਦਰ ਬਡਹੇੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ: ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਜੋ ਕਿ ਆਲ ਇੰਡੀਆ ਨੰਬਰਦਾਰ ਐਸੋਸੀਏਸ਼ਨ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕਿ ਮੋਦੀ ਸਰਕਾਰ ਦਾ ਸਾਲ 2019-20 ਦਾ ਬਜਟ ਜੋ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਨੇ ਲੋਕ ਸਭਾ ਵਿੱਚ ਪੇਸ਼ ਕੀਤਾ ਹੈ ਇਸ ਬਜਟ ਨੂੰ ਕਿਸਾਨਾਂ ਅਤੇ ਪੰਜਾਬ ਦੀ ਅਣਦੇਖੀ ਕੀਤੀ ਗਈ ਹੈ ਅਤੇ ਮੁਕੰਮਲ ਵਿਤਕਰਾ ਕਰਨ ਵਾਲਾ ਬਜਟ ਹੈ। ਸ੍ਰੀ ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਲਗਾਤਾਰ ਕਿਸਾਨ ਵਰਗ ਨਾਲ ਧੱਕਾ ਕਰਦੀ ਆ ਰਹੀ ਹੈ, ਉਨ੍ਹਾਂ ਕਿਹਾ ਕਿ ਗਰੀਬ ਕਿਸਾਨਾਂ ਨੂੰ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਗਈ। ਇਹ ਸਰਕਾਰ ਵਪਾਰੀਆਂ ਦੀ ਹੀ ਭਲਾਈ ਕਰਦੀ ਆ ਰਹੀ ਹੈ ਮੋਦੀ ਸਰਕਾਰ ਆਪਣੇ ਚਹੇਤੇ ਉਦਯੋਗਿਕ ਘਰਾਣਿਆਂ ਨੂੰ ਸਿੱਧੇ ਤੌਰ ਅਤੇ ਅਸਿੱਧੇ ਢੰਗ ਨਾਲ਼ ਤਕੜਾ ਕਰ ਰਹੀ ਹੈ ਜਿਸ ਨਾਲ ਨੁਕਸਾਨ ਅਤੇ ਮਾੜਾ ਅਸਰ ਪੰਜਾਬ ਦੀ ਗਰੀਬ ਕਿਰਸਾਨੀ ਅਤੇ ਮਜ਼ਦੂਰ ਜਨਤਾ ‘ਤੇ ਪਵੇਗਾ। ਮੋਦੀ ਸਰਕਾਰ ਬਾਦਲ ਪਰਿਵਾਰ ਤੇ ਹਮੇਸ਼ਾ ਮਿਹਰਬਾਨ ਰਹੀ ਹੈ। ਪੰਜਾਬੀ ਸੂਬਾ ਜੋ ਸਰਹੱਦੀ ਇਲਾਕਿਆਂ ਦੀਆਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਪਾਰ ਤੋਂ ਵੱਧ ਰਹੇ ਹਮਲਿਆਂ ਕਾਰਨ ਮਾਰ ਝੱਲ ਰਿਹੈ ਸਿੱਖ ਕੌਮ ਘੱਟ ਗਿਣਤੀ ਕਾਰਨ ਮਾਰ ਝੱਲ ਰਹੀ ਹੈ ਉਹ ਵੀ ਬਾਦਲਕਿਆਂ ਅਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਦੇਸ਼ ਦੇ ਅੰਦਰੋਂ ਵੀ ਮਾਰ ਖਾ ਰਹੀ ਹੈ। ਜੋ ਬਜਟ ਵਿੱਚ ਸੁਪਨੇ ਦਿਖਾਏ ਗਏ ਹਨ। ਉਹ ਸੁਪਨੇ ਨਿਕਟ ਭਵਿੱਖ ਵਿੱਚ ਸਾਕਾਰ ਹੋਣ ਵਾਲੇ ਨਹੀਂ ਹਨ। ਕੇਂਦਰੀ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਨਾਲ ਫੰਡਾਂ ਵਿੱਚ ਵਿਤਕਰਾ ਕਰਦੀ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਅੰਦਰ ਆਰਥਿਕ ਸੰਕਟ ਦੂਰ ਕਰਨ ਲਈ ਹੰਭਲਾ ਮਾਰਿਆ ਪਰ ਕੇਂਦਰੀ ਸਰਕਾਰ ਨੇ ਬੇਗਾਨਗੀ ਦਿਖਾਉਂਦੇ ਹੋਏ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਬਜਟ ਵਿੱਚ ਪੰਜਾਬ ਅਤੇ ਚੰਡੀਗੜ੍ਹ ਨਾਲ ਵਿਤਕਰਾ ਕਰਨ ਵਾਲਾ ਬਜਟ ਲੋਕ ਪੱਖੀ ਨਹੀਂ ਹੈ ਸਗੋਂ ਗਰੀਬ ਮਾਰੂ ਬਜਟ ਹੈ। ਪੰਜਾਬ ਨੂੰ ‘ਵਿਸ਼ੇਸ਼ ਆਰਥਿਕ ਪੈਕੇਜ’ ਦਿੱਤੇ ਜਾਣ ਦੀ ਸਖਤ ਲੋੜ ਹੈ ਕਿਉਂਕਿ ਪੰਜਾਬ ਦਾ ਕਿਸਾਨ ਕੇਂਦਰੀ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਂਦਾ ਹੈ। ਬਡਹੇੜੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਮੱਦਦ ਤੋਂ ਗੁਰੇਜ਼ ਕਰਦੇ ਹਨ ਅਤੇ ਨਕਾਰਾ ਬਾਦਲ ਪਰਿਵਾਰ ਨੂੰ ਤਕੜਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਜੋ ਸੂਬਾ ਅਤੇ ਸਿੱਖ ਕੌਮ ਵਿਰੋਧੀ ਕਦਮ ਹੈ। ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਨਾਲ ਵਿਤਕਰਾ ਬੰਦ ਕਰਨ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ