ਬੱਚਿਆਂ ਸਮੇਤ ਨਹਿਰ ਵਿੱਚ ਕੁੱਦਣ ਵਾਲੇ ਕਰਜਾ ਪ੍ਰਭਾਵਿਤ ਕਿਸਾਨ ਦੇ ਪਰਿਵਾਰ ਨੂੰ ਮਿਲੇ ਕੁਸ਼ਲਦੀਪ ਢਿੱਲੋਂ

ਨਬਜ਼-ਏ-ਪੰਜਾਬ ਬਿਊਰੋ, ਫਰੀਦਕੋਟ, 23 ਦਸੰਬਰ:
ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਕਾਂਗਰਸੀ ਵਰਕਰਾਂ ਦਾ ਇੱਕ ਸਮੂਹ ਸ਼ੁੱਕਰਵਾਰ ਨੂੰ ਪਿੰਡ ਮਚਕੀ ਮੱਲ ਵਿੱਚ ਉਸ ਕਰਜਾ ਪ੍ਰÎਭਾਵਿਤ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਿਆ, ਜਿਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਬੱਚਿਆਂ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਸ੍ਰੀ ਢਿੱਲੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਸਮੇਤ ਮ੍ਰਿਤਕ ਕਿਸਾਨ ਜਗਜੀਤ ਸਿੰਘ ਦੀ ਮਾਂ ਅਤੇ ਚਾਚਾ ਨੂੰ ਮਿਲੇ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਸ੍ਰੀ ਢਿੱਲੋਂ ਨੇ ਪਿੰਡ ਦੇ ਕਿਸਾਨਾਂ ਨੂੰ ਅਜਿਹੇ ਗੰਭੀਰ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਕਿ ਪਾਰਟੀ ਦੇ ਸੂਬੇ ਦੀ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਅਸੰਤੁਸ਼ਟ ਕਿਸਾਨਾਂ, ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰੀ ਕਰਜਿਆਂ ਨਾਲ ਦੱਬੇ ਹੋਏ ਹਨ, ਨੂੰ ਕਿਹਾ ਕਿ ਸਿਰਫ ਦੋ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਗਲੀ ਕਾਂਗਰਸ ਸਰਕਾਰ ਉਨ੍ਹਾਂ ਦੇ ਲੋਨਾਂ ਦਾ ਹਰੇਕ ਪੈਸਾ ਆਪਣੇ ਹੱਥਾਂ ਵਿੱਚ ਲੈਣ ਲਈ ਵਚਨਬੱਧ ਹੈ।
ਸ੍ਰੀ ਢਿੱਲੋਂ ਨੇ ਕਿਸਾਨਾਂ ਨੂੰ ਦਿਲਾਸਾ ਦਿੱਤਾ, ਜਿਨ੍ਹਾਂ ਦੀ ਹੋਂਦ ਅਕਾਲੀ ਸਰਕਾਰ ਨੇ ਦਾਅ ’ਤੇ ਲਗਾ ਦਿੱਤੀ ਹੈ। ਜਿਸ ’ਤੇ, ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੂੰ ਉਨ੍ਹਾਂ ਦੇ ਕੁਸ਼ਾਸਨ ’ਚ ਬੀਤੇ ਦੱਸ ਸਾਲਾਂ ਦੌਰਾਨ ਗਈ ਹਰੇਕ ਕਿਸਾਨ ਦੀ ਜਿੰਦਗੀ ਦੀ ਕੀਮਤ ਅਦਾ ਕਰਨੀ ਪਵੇਗੀ। ਬਾਦਲ ਸਰਕਾਰ ਨੇ ਖ੍ਰੀਦ ’ਚ ਧਾਂਧਲੀ, ਅਦਾਇਗੀਆਂ ’ਚ ਦੇਰੀ, ਅਨਾਜ ਤੇ ਪੈਸੀਟੀਸਾਈਡ ਘੁਟਾਲਿਆਂ ਤੇ ਹੋਰ ਅਜਿਹੇ ਅਪਰਾਧਾਂ ਰਾਹੀਂ, ਸੂਬੇ ਨੂੰ ਖੇਤੀ ਸੰਕਟ ’ਚ ਧਕੇਲ ਦਿੱਤਾ ਹੈ। ਢਿਲੋਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ ’ਚ ਖੁਦਕੁਸ਼ੀਆਂ ਦਰਸਾਉਂਦੀਆਂ ਹਨ ਕਿ ਕਿਸਾਨ ਸਮੁਦਾਅ ਕਿਸ ਹੱਦ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਬਾਦਲਾਂ ਉਪਰ ਕਿਸਾਨਾਂ ਨੂੰ ਇਨ੍ਹਾਂ ਨਿਰਾਸ਼ਪੂਰਨ ਹਾਲਾਤਾਂ ’ਚ ਧਕੇਲਣ ਲਈ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਕਰਜਾ ਪ੍ਰÎਭਾਵਿਤ ਕਿਸਾਨਾਂ ਨੂੰ ਅਜਿਹੇ ਗੰਭੀਰ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ, ਤੇ ਕਿਸਾਨ ਸਿਰਫ ਦੋ ਮਹੀਨੇ ਹੋਰ ਸੰਯਮ ਰੱਖਣ, ਜਿਹੜੇ ਸੱਤਾ ’ਚ ਆਉਣ ਤੋਂ ਤੁਰੰਤ ਬਾਅਦ ਸਾਰੇ ਕਰਜੇ ਮੁਆਫ ਕਰਨ ਲਈ ਕਦਮ ਚੁੱਕਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …