ਅਨਾਜ ਮੰਡੀ ਖਰੜ ਵਿੱਚ ਕਿਸਾਨਾਂ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਹੱਥੋਪਾਈ ਕਾਰਨ ਤਣਾਅ

ਕਿਸਾਨਾਂ ਨੇ ਟਰਾਲੀਆਂ ਲਗਾ ਕੇ ਅਨਾਜ ਮੰਡੀ ਦਾ ਰਾਹ ਡੱਕਿਆ, ਮੰਡੀ ਦਾ ਕੰਮ ਕਾਜ ਠੱਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਅਕਤੂਬਰ:
ਖਰੜ ਦੀ ਅਨਾਜ ਮੰਡੀ ਵਿਖੇ ਅੱਜ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਮੰਡੀ ਦੇ ਦੋਵੇਂ ਗੇਟਾਂ ਉਪਰ ਟਰਾਲੀਆਂ ਖੜੀਆਂ ਕਰਕੇ ਰਸਤੇ ਬੰਦ ਕਰ ਦਿੱਤੇ ਗਏ, ਉਥੇ ਹੀ ਦੂਜੇ ਪਾਸੇ ਆੜਤੀਆਂ ਅਤੇ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਜਿਕਰਯੋਗ ਹੈ ਕਿ ਖਰੜ ਦੀ ਅਨਾਜ ਮੰਡੀ ਵਿੱਚ ਬੀਤੀ ਰਾਤ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ ਜਦੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਅਤੇ ਮੰਡੀ ਵਿੱਚ ਟਰਾਲੀਆਂ ’ਚੋਂ ਝੋਨਾ ਉਤਾਰ ਰਹੇ ਕਿਸਾਨਾਂ ਵਿਚਾਲੇ ਹੱਥੋਪਾਈ ਹੋ ਗਈ ਸੀ। ਇਸੇ ਦੌਰਾਨ ਕਿਸਾਨਾਂ ਨੇ ਕਥਿਤ ਤੌਰ ਤੇ ਰਾਜੇਸ਼ ਸੂਦ ਅਤੇ ਉਸਦੇ ਪੁੱਤਰ ਸਾਹਿਲ ਸੂਦ ਨਾਲ ਕੁੱਟਮਾਰ ਕੀਤੀ ਅਤੇ ਰਾਜੇਸ਼ ਸੂਦ ਦੀ ਪਤਨੀ ਨਾਲ ਵੀ ਧੱਕਾ ਮੁੱਕੀ ਕੀਤੀ ਗਈ।
ਆੜ੍ਹਤੀ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਰਾਜੇਸ ਸੂਦ ਨੇ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਸੂਦ ਆਪਣੀ ਮਾਂ ਨੂੰ ਰਾਤ 10.30 ਵਜੇ ਸਾਈਂ ਸੰਧਿਆ ਤੋੱ ਵਾਪਸ ਲੈ ਕੇ ਆ ਰਿਹਾ ਸੀ ਜਦੋਂ ਉਹ ਖਰੜ ਦੀ ਅਨਾਜ ਮੰਡੀ ਪਹੁੰਚੇ ਤਾਂ ਉਥੇ ਕੁਝ ਕਿਸਾਨਾਂ ਵੱਲੋਂ ਮੰਡੀ ਵਿੱਚ ਟਰਾਲੀਆਂ ਲਗਾ ਕੇ ਝੋਨਾ ਉਤਾਰਿਆ ਜਾ ਰਿਹਾ ਸੀ ਜਦੋੱ ਸਾਹਿਲ ਸੂਦ ਨੇ ਕਿਸਾਨਾਂ ਨੂੰ ਟਰਾਲੀਆਂ ਸਾਈਡ ਉਪਰ ਕਰਕੇ ਰਸਤਾ ਦੇਣ ਲਈ ਕਿਹਾ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਪੂਰਾ ਝੋਨਾ ਉਤਾਰਨ ਤੋੱ ਬਾਅਦ ਹੀ ਟਰਾਲੀਆਂ ਨੂੰ ਪਾਸੇ ਕਰਨਗੇ। ਇਸ ਗੱਲ ਨੂੰ ਲੈ ਕੇ ਸਾਹਿਲ ਸੂਦ ਅਤੇ ਕਿਸਾਨਾਂ ਵਿਚਾਲੇ ਬਹਿਸ ਹੋ ਗਈ। ਇਸੇ ਦੌਰਾਨ ਸਾਹਿਲ ਸੂਦ ਨੇ ਫੋਨ ਕਰਕੇ ਆਪਣੇ ਪਿਤਾ ਰਾਜੇਸ਼ ਸੂਦ ਨੂੰ ਬੁਲਾ ਲਿਆ। ਸ੍ਰੀ ਸੂਦ ਨੇ ਦੱਸਿਆ ਕਿ ਉਹਨਾਂ ਨੇ ਵੀ ਕਿਸਾਨਾਂ ਨੂੰ ਟਰਾਲੀਆਂ ਪਾਸੇ ਕਰਕੇ ਰਸਤਾ ਦੇਣ ਲਈ ਕਿਹਾ ਤਾਂ ਉਹਨਾਂ ਦੀ ਕਿਸਾਨਾਂ ਨਾਲ ਬਹਿਸ ਹੋ ਗਈ। ਇਸੇ ਦੌਰਾਨ ਹੀ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ।
ਇਸ ਮੌਕੇ ਕਿਸਾਨ ਸ੍ਰੀ ਬਲਬੀਰ ਸਿੰਘ ਅਤੇ ਸਤਬੀਰ ਸਿੰਘ ਦੀ ਰਾਜੇਸ਼ ਸੂਦ ਅਤੇ ਸਾਹਿਲ ਸੂਦ ਨਾਲ ਲੜਾਈ ਹੋਈ ਜਿਸ ਦੌਰਾਨ ਰਾਜੇਸ਼ ਸੂਦ ਦੀ ਪਤਨੀ ਨੂੰ ਵੀ ਧੱਕੇ ਮਾਰੇ ਗਏ। ਲੜਾਈ ਦੌਰਾਨ ਦੋਵਾਂ ਪਿਓ ਪੁੱਤਰਾਂ ਦੀਆਂ ਅੱਖਾਂ ਉਪਰ ਸੋਜ ਆ ਗਈ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਖਬਰ ਲਿਖੇ ਜਾਣ ਤਕ ਉਹਨਾਂ ਦਾ ਇਲਾਜ ਚਲ ਰਿਹਾ ਸੀ। ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਸੇ ਦੌਰਾਨ ਕਿਸਾਨ ਬਲਬੀਰ ਸਿੰਘ ਅਤੇ ਸਤਬੀਰ ਸਿੰਘ ਨੇ ਦੋਸ਼ ਲਗਾਇਆ ਕਿ ਰਾਜੇਸ਼ ਸੂਦ ਅਤੇ ਉਸਦੇ ਪੁੱਤਰ ਨੇ ਉਹਨਾਂ ਦੇ ਟ੍ਰੈਕਟਰ ਦੀ ਭੰਨਤੋੜ ਵੀ ਕੀਤੀ ਹੈ, ਜਦੋੱ ਕਿ ਰਾਜੇਸ ਸੂਦ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ। ਇਸ ਦੌਰਾਨ ਅੱਜ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਅਨਾਜ ਮੰਡੀ ਦੇ ਦੋਵੇੱ ਗੇਟਾਂ ਉਪਰ ਟਰਾਲੀਆਂ ਖੜੀਆਂ ਕਰਕੇੇ ਰਸਤਾ ਬੰਦ ਕਰ ਦਿੱਤਾ। ਦੂਜੇ ਪਾਸੇ ਅਨਾਜ ਮੰਡੀ ਦੇ ਆੜਤੀਆਂ ਅਤੇ ਵਪਾਰੀਆਂ ਨੇ ਵੀ ਆਪਣੇ ਪ੍ਰਧਾਨ ਰਾਜੇਸ ਸੂਦ ਦੇ ਹੱਕ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…