ਸਰਕਾਰੀ ਦਾਅਵੇ ਖੋਖਲੇ: ਖਿਜ਼ਰਾਬਾਦ ਮੰਡੀ ਵਿੱਚ ਖਰੀਦ ਨਾ ਹੋਣ ਕਾਰਨ ਕਿਸਾਨ ਖੱਜਲ ਖੁਆਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਖ਼ਿਜਰਾਬਾਦ, 8 ਅਕਤੂਬਰ:
ਸਥਾਨਕ ਕਸਬਾ ਖਿਜ਼ਰਾਬਾਦ ਸਥਿਤ ਅਨਾਜ ਮੰਡੀ ਵਿਖੇ ਝੋਨੇ ਦੀ ਫਸਲ ਲੇ ਕੇ ਪਹੰਚੇ ਕਿਸਾਨਾ ਨੂੰ ਭਾਰੀ ਪ੍ਰਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਥੇ ਪੰਜਾਬ ਸਰਕਾਰ ਝੋਨੇ ਦੀ ਫਸਲ ਦੇ ਰੇਟ ਤਹਿ ਕਰਕੇ ਕਿਸਾਨ ਨੂੰ 24 ਘੰਟੇ ਅੰਦਰ ਉਨਾ ਦੀ ਫਸਲ ਦੀ ਅਦਾਇਗੀ ਕਰਨ ਦੇ ਵੱਡੇ ਵੱਡੇ ਦਾਵੇ ਕਰ ਰਹੀ ਹੈ ਪਰ ਇਸ ਦੇ ਉਲਟ ਖਿਜ਼ਰਾਬਾਦ ਅਨਾਜ ਮੰਡੀ ਵਿਖੇ ਕਿਸਾਨਾ ਨੂੰ ਅਪਣੀ ਫਸਲ ਲੈ ਕੇ ਰੁਲਣਾ ਪੈ ਰਿਹਾ ਹੈ। ਅੱਜ ਅਨਾਜ ਮੰਡੀ ਖਿਜਰਾਬਾਦ ਵਿਖੇ ਜਰਨੇਲ ਸਿੰਘ ਸਿੰਗਾਰੀਵਾਲ, ਹਰਿੰਦਰ ਸਿੰਘ ਕੰਸਾਲਾ, ਲਖਵਿੰਦਰ ਸਿੰਘ ਭਗਤ ਮਾਜਰਾ, ਅਮਰੀਕ ਸਿੰਘ ਖਿਜ਼ਰਾਬਾਦ, ਲੇਖ ਰਾਮ ਬੁਰਆਣਾ ਅਤੇ ਅਮਨਦੀਪ ਸਿੰਘ ਕੰਸਾਲਾ ਨੇ ਪਤਰਕਾਰਾਂ ਨੂੰ ਦੱਸਿਆ ਕੇ ਉਹ ਪਿਛਲੇ 4/5 ਦਿਨਾ ਤੋ ਮੰਡੀ ਤੋ ਅਪਣੀ ਫਸਲ ਮੰਡੀ ਲੇ ਕੇ ਆਏ ਹੋਏ ਹਨ ਪਰ ਖਰੀਦ ਏਜੰਸੀਆਂ ਵਲੋ ਝੋਨੇ ਦੀ ਫਸਲ ਨੂੰ ਵਾਧੁ ਨਮੀ ਕਹਿਕੇ ਖਰਿਦਣ ਤੋ ਆਨਾ ਕਾਨੀ ਕੀਤੀ ਜਾਰੀ ਹੈ ਜਦ ਕੇ ਉਕਤ ਕਿਸਾਨਾ ਅਨੁਸਾਰ ਨਮੀ ਦੀ ਮਾਤਰਾ ਬਹੁਤ ਘੱਟ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਦੇਖ ਮੌਕੇ ਤੇ ਪੱਜੇ ਐਗਰੋ ਫੁਡ ਸਪਲਾਈ ਇੰਸਪੈਕਟਰ ਦਵਿੰਦਰ ਕੌਰ ਅਤੇ ਐਫ ਸੀ ਆਈ ਦੇ ਇੰਸਪੈਕਟਰ ਨਿਸ਼ਾਂਤ ਅਤੇ ਮੰਡੀ ਸੁਪਰ ਵਾਇਜਰ ਸੱਜਣ ਸਿੰਘ ਨੇ ਦਸਿਆ ਕੇ ਸਰਕਾਰ ਵਲੋ ਜਾਰੀ ਨਿਰਦੇਸਾਂ ਅਨੂੰਸਾਰ ਉਹ ਮੰਡੀ ਵਿਚ ਝੋਨੇ ਦੀ ਪਰਖ ਕਰਕੇ ਹੀ ਖਰੀਦ ਕਰ ਰਹੇ ਹਨ। ਉਹਨਾ ਦਸਿਆ ਕੇ ਮੰਡੀ ਵਿਚ ਕੂਝ ਕਿਸਾਨਾ ਦਾ ਝੋਨੇ ਵਿਚ ਵਾਧੁ ਨਮੀ ਹੋਣ ਕਾਰਨ ਨਹੀ ਖਰਿਦੀਆ ਜਾ ਸਕਿਆ ਬਾਕੀ ਪਰਖ ਤੇ ਖਰਾ ਉਤਰਣ ਵਾਲੇ ਅਤੇ 17 ਪ੍ਰਤੀਸਤ ਤੋ ਹੇਠਾਂ ਨਮੀ ਵਾਲੇ ਝੋਨੇ ਨੂੰ ਤਰੰਤ ਖਰਿਦੀਆ ਜਾ ਰਿਹਾ ਹੈ ਇਸ ਦੌਰਾਨ ਬੱਗਾ ਐਡੰ ਕੰਪਨੀ ਦੇ ਕੱਚੇ ਫੱੜ ਤੇ ਝੋਨਾ ਲੇ ਕੇ ਬੇਠੇ ਕਿਸਾਨਾ ਨਾਲ ਸਮਸਿਆ ਬਾਰੇ ਗੱਲ ਕੀਤੀ ਤਾਂ ਉਨਾ ਕਿਹਾ ਕੇ ਮੰਡੀ ਅੰਦਰ ਕੁਝ ਆੜਤਿਆਂ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਝੋਨਾ ਖਰੀਦਣ ਦੌਰਾਨ ਵਿਤਕਰੇ ਬਾਜੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੌਰਾਨ ਬੱਗਾ ਐਂਡ ਕੰਪਨੀ ਦੇ ਕੱਚੇ ਫੱੜ ਤੇ ਕਿਸਾਨ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਮਿੱਟੀ ਵਿਚ ਰੁੱਲ ਰਹੀ ਸੀ ਅਤੇ ਆੜਤੀ ਵਲੋ ਸਰਕਾਰ ਦੇ ਦਿਤੇ ਨਿਰਦੇਸਾਂ ਅਨੁਸਾਰ ਝੋਨੇ ਦੀ ਖਰੀਦ ਦੇ ਪ੍ਰਬੰਧ ਸਹੀ ਨਹੀ ਸਨ ਜਿਸ ਕਾਰਨ ਕਿਸਾਨਾ ਅਤੇ ਅਧਿਕਾਰੀਆਂ ਨੂੰ ਪ੍ਰੇਸਾਨ ਹੋਣਾ ਪਿਆ, ਕਿੳਕੇ ਆੜਤੀ ਵਲੋ ਸਾਫ ਸਫਾਈ, ਤਰਪਾਲਾਂ ਅਤੇ ਕਰੇਟ ਨਾ ਹੋਣ ਦੇ ਪੁਖਤਾ ਪ੍ਰਬੰਧ ਨਹੀ ਸਨ। ਉਕਤ ਕਿਸਾਨਾਂ .ਨੇ ਪੰਜਾਬ ਸਰਕਾਰ ਤੋਂ ਮੰਗ ਕਤੀਤੀ ਹੈ ਕੇ ਉਹਨਾ ਨੂੰ ਮੰਡਿਆਂ ਦੇ ਵਿਚ ਨਾ ਰੁਲਣ ਦਿਤਾ ਜਾਵੇ ਤੇ ਫਸਲ ਤੁਰੰਤ ਚੱਕੀ ਜਾਵੇ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…