ਆਲੂਆਂ ਦੀ ਬੇਕਦਰੀ ਮਗਰੋਂ ਹੁਣ ਕਣਕ ਨੂੰ ਪਏ ਕਾਲੇ ਤੇਲੇ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਕਿਸਾਨਾਂ ਦੀ ਖੁਸ਼ਹਾਲੀ ਲਈ ਸੂਬਾ ਸਰਕਾਰ ਫਲ ਤੇ ਸਬਜ਼ੀਆਂ ਦੇ ਭਾਅ ਮਿਥਣ ਲਈ ਪਹਿਲਕਦਮੀ ਕਰੇ: ਮੇਹਰ ਸਿੰਘ ਥੇੜੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹਮੁਹਾਲੀ, 5 ਮਾਰਚ:
ਪੰਜਾਬ ਦੇ ਕਿਸਾਨ ਗੋਭੀ ਅਤੇ ਆਲੂਆਂ ਦੇ ਭਾਅ ਡਿੱਗਣ ਦੀ ਨਿਰਾਸ਼ਾ ’ਚੋਂ ਅਜੇ ਨਿਕਲੇ ਹੀ ਨਹੀਂ ਸਨ ਕਿ ਹੁਣ ਖੇਤਾਂ ਵਿੱਚ ਪੱਕਣ ਤੇ ਆਈ ਕਣਕ ਦੀ ਫਸਲ ਉਪਰ ਕਾਲੇ ਤੇਲੇ ਦੀ ਮਾਰ ਪੈ ਗਈ ਹੈ। ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਉਪਰ ਚਿੰਤਾਵਾਂ ਦੀਆਂ ਲਕੀਰਾਂ ਆ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੋ ਤਿੰਨ ਮਹੀਨੇ ਤਾਂ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨੇ ਹੀ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਸੀ ਅਤੇ ਕਿਸਾਨਾਂ ਕੋਲ ਫਸਲਾਂ ਦੇ ਬੀਜ ਲੈਣ ਲਈ ਵੀ ਪੈਸ ਨਹੀਂ ਸਨ ਤੇ ਉਸ ਸਮੇਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਚਲਣੇ ਬੰਦ ਹੋ ਗਏ ਸਨ ਅਤੇ ਨਵੇਂ ਨੋਟ ਬੈਂਕਾਂ ਵੱਲੋਂ ਦਿੱਤੇ ਨਹੀਂ ਸਨ ਜਾ ਰਹੇ, ਜਿਸ ਕਰਕੇ ਕਿਸਾਨਾਂ ਨੂੰ ਬੜੀ ਮੁਸ਼ਕਲ ਨਾਲ ਉਧਾਰ ਹੀ ਫਸਲਾਂ ਦੇ ਬੀਜ ਲੈਣੇ ਪਏ। ਫੇਰ ਗੋਭੀ ਅਤੇ ਆਲੂਆਂ ਦੀ ਬੰਪਰ ਫਸਲ ਪੈਦਾ ਹੋਈ, ਜਿਸ ਕਰਕੇ ਕਿਸਾਨਾਂ ਨੂੰ ਹੁਣ ਰਾਹਤ ਮਿਲਣ ਦੀ ਆਸ ਸੀ ਪਰ ਆਲੂਆਂ ਅਤੇ ਗੋਭੀ ਦੇ ਭਾਅ ਹੀ ਬਹੁਤ ਹੇਠਾਂ ਆ ਗਏ।
ਕਿਸਾਨਾਂ ਦੇ ਖਰਚੇ ਵੀ ਮਸਾਂ ਹੀ ਪੂਰੇ ਹੋਏ। ਹੁਣ ਕਿਸਾਨਾਂ ਨੂੰ ਕਣਕ ਦੀ ਫਸਲ ਤੋੱ ਬਹੁਤ ਆਸਾਂ ਸਨ ਪਰ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਕਣਕ ਦੀ ਫਸਲ ਉਪਰ ਕਾਲੇ ਤੇਲ ਨੇ ਹਮਲਾ ਕਰ ਦਿਤਾ ਹੈ, ਜਿਸ ਕਾਰਨ ਇਸ ਫਸਲ ਦਾ ਝਾੜ ਘੱਟ ਜਾਣ ਦੇ ਆਸਾਰ ਪੈਦਾ ਹੋ ਗਏ ਹਨ। ਇਸ ਤੋੱ ਇਲਾਵਾ ਇਸ ਵਾਰ ਗਰਮੀ ਜਲਦੀ ਪੈਣ ਕਾਰਨ ਵੀ ਕਣਕ ਦੀ ਫਸਲ ਉਪਰ ਅਸਰ ਪੈ ਰਿਹਾ ਹੈ ਅਤੇ ਉਸ ਦਾ ਝਾੜ ਘੱਟ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਤਾਂ ਹਰ ਮੌਸਮ ਵਿੱਚ ਹੀ ਮਾਰ ਪੈਂਦੀ ਹੈ ਜਿਸ ਕਰਕੇ ਖੇਤੀ ਘਾਟੇ ਵਾਲਾ ਸੌਦਾ ਬਣ ਗਈ ਹੈ ਇਹੀ ਕਾਰਨ ਹੈ ਕਿ ਹੁਣ ਕਿਸਾਨਾਂ ਦੇ ਪੁੱਤਰ ਖੇਤੀ ਦੀ ਥਾਂ ਹੋਰ ਕੰਮ ਧੰਦੇ ਕਰਨ ਨੂੰ ਤਰਜੀਹ ਦੇ ਰਹੇ ਹਨ।
ਉਧਰ, ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸ੍ਰ. ਮੇਹਰ ਸਿੰਘ ਥੇੜੀ ਨੇ ਕਿਹਾ ਕਿ ਉਹ ਆਲੂ ਲਾ ਕੇ ਬਹੁਤ ਹੁਣ ਪਛਤਾ ਰਹੇ ਹਨ। ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਜੇਕਰ ਕਣਕ ਦੀ ਬਿਜਾਈ ਕੀਤੀ ਹੁੰਦੀ ਤਾਂ ਪ੍ਰਤੀ ਏਕੜ ’ਚੋਂ ਘੱਟੋ ਘੱਟ 40 ਹਜ਼ਾਰ ਰੁਪਏ ਕਮਾ ਲੈਣੇ ਸੀ ਅਤੇ ਉਨ੍ਹਾਂ ਨੂੰ ਇਸ ’ਚੋਂ ਸਿੱਧੇ ਤੌਰ ’ਤੇ 30 ਹਜ਼ਾਰ ਰੁਪਏ ਮੁਨਾਫ਼ਾ ਹੋਣਾ ਸੀ ਪਰ ਐਤਕੀਂ ਆਲੂਆਂ ਨੇ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀਂ ਤੋਂ ਕਿਸਾਨਾਂ ਨੂੰ ਆਲੂਆਂ ਦਾ ਚੰਗਾ ਮਿਲਣ ਦੀ ਆਸ ਜਾਗੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਕਿਸਾਨ ਆਗੂ ਸੇਵਾ ਸਿੰਘ ਸਿੱਲ ਨੇ ਕਿਹਾ ਕਿ ਕਿਸਾਨ ਗੋਭੀ ਅਤੇ ਆਲੂਆਂ ਦੇ ਭਾਅ ਡਿੱਗਣ ਦੀ ਨਿਰਾਸ਼ਾ ’ਚੋਂ ਅਜੇ ਨਿਕਲੇ ਹੀ ਨਹੀਂ ਸਨ ਕਿ ਹੁਣ ਖੇਤਾਂ ਵਿੱਚ ਪੱਕਣ ’ਤੇ ਆਈ ਕਣਕ ਦੀ ਫ਼ਸਲ ਉੱਤੇ ਵੀ ਕਾਲੇ ਤੇਲੇ ਦੀ ਮਾਰ ਪੈ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ’ਤੇ ਚਿੰਤਾਵਾਂ ਦੀਆਂ ਲਕੀਰਾਂ ਪੈ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਿਸਾਨਾਂ ਦਾ ਧੂੰਆਂ ਕੱਢੀ ਰੱਖਿਆ ਅਤੇ ਕਿਸਾਨਾਂ ਕੋਲ ਫ਼ਸਲਾਂ ਦੇ ਬੀਜ ਲੈਣ ਲਈ ਵੀ ਪੈਸੇ ਨਹੀਂ ਸਨ। ਜਿਸ ਕਾਰਨ ਕਿਸਾਨਾਂ ਨੂੰ ਬੜੀ ਮੁਸ਼ਕਲ ਨਾਲ ਫ਼ਸਲਾਂ ਦੇ ਬੀਜ ਉਧਾਰੇ ਲੈਣੇ ਪਏ। ਉਨ੍ਹਾਂ ਕਿਹਾ ਕਿ ਹਾਲਾਂਕਿ ਗੋਭੀ ਅਤੇ ਆਲੂਆਂ ਦੀ ਬੰਪਰ ਫ਼ਸਲ ਪੈਦਾ ਹੋਈ ਹੈ ਪਰ ਭਾਅ ਬਹੁਤ ਹੇਠਾਂ ਆਉਣ ਕਾਰਨ ਕਿਸਾਨ ਦੁਖੀ ਹੋ ਗਿਆ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…