Nabaz-e-punjab.com

ਕਿਸਾਨ ਮੰਡੀਆਂ ਮੁੜ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ: ਸ਼ਰਮਾ

ਮੰਡੀਆਂ ਬੰਦ ਰਹਿਣ ਨਾਲ ਲੋਕ ਅੌਖੇ, ਸਰਕਾਰੀ ਖ਼ਜ਼ਾਨੇ ਅਤੇ ਕਿਸਾਨਾਂ ਨੂੰ ਵੀ ਹੋ ਰਿਹੈ ਨੁਕਸਾਨ

ਮੰਡੀਆਂ ਵਿੱਚ ਇਕ ਦੂਜੇ ਤੋਂ ਦੂਰੀ ਅਤੇ ਮਾਸਕ ਪਾਉਣ ਜਿਹੇ ਨਿਯਮਾਂ ਦੀ ਪਾਲਣ ਯਕੀਨੀ ਹੋਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਪੰਜਾਬ ਦੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ‘ਕੋਰੋਨਾ ਵਾਇਰਸ’ ਦੀ ਮਹਾਂਮਾਰੀ ਕਾਰਨ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਪਈਆਂ ਹਫਤਾਵਾਰੀ ਕਿਸਾਨ/ਆਪਣੀਆਂ ਮੰਡੀਆਂ ਨੂੰ ਮੁੜ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਪਣੀ/ਕਿਸਾਨ ਮੰਡੀਆਂ ਬੰਦ ਰਹਿਣ ਨਾਲ ਜਿੱਥੇ ਆਮ ਲੋਕਾਂ, ਕਿਸਾਨਾਂ ਅਤੇ ਫਲ ਤੇ ਸਬਜ਼ੀਆਂ ਦੇ ਕਾਸ਼ਤਕਾਰ ਕਾਫੀ ਅੌਖੇ ਹਨ, ਉੱਥੇ ਮਾਰਕੀਟ ਫ਼ੀਸ ਇਕੱਠੀ ਨਾ ਹੋਣ ਕਾਰਨ ਸਰਕਾਰੀ ਖ਼ਜ਼ਾਨੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਸ੍ਰੀ ਸ਼ਰਮਾ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਹੁਣ ਜਦੋਂ ‘ਕੋਰੋਨਾ ਵਾਇਰਸ’ ਮਹਾਂਮਾਰੀ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਕਾਫੀ ਹੱਦ ਤੱਕ ਘੱਟ ਗਈ ਹੈ, ਹੋਰ ਤਮਾਮ ਕਾਰੋਬਾਰੀ ਗਤੀਵਿਧੀਆਂ ਨੂੰ ਮੁੜ-ਚਾਲੂ ਕਰ ਦਿਇਤਾ ਗਿਆ ਹੈ ਤਾਂ ਕਿਸਾਨਾਂ ਅਤੇ ਲੋਕਾਂ ਲਈ ਵਰਦਾਨ ਕਿਸਾਨ/ਆਪਣੀਆਂ ਮੰਡੀਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਮੁਹਾਲੀ ਅਤੇ ਖਰੜ ਦੀਆਂ ਕੁਝ ਥਾਵਾਂ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਦੇਖਿਆ ਸੀ ਕਿ ਕਈ ਥਾਵਾਂ ‘ਤੇ ਰੇਹੜੀਆਂ-ਫੜ੍ਹੀਆਂ ਵਾਲੇ ਬਿਨਾਂ ਕਿਸੇ ਰੋਕ-ਟੋਕ, ਅਪਣੀ ਮਰਜ਼ੀ ਦੀਆਂ ਕੀਮਤਾਂ ‘ਤੇ ਸਬਜ਼ੀਆਂ ਅਤੇ ਫੱਲ ਵੇਚ ਰਹੇ ਹਨ ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰੀ ਖ਼ਜ਼ਾਨੇ ਦਾ ਵੀ। ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਜਦੋਂ ਰੇਹੜੀਆਂ-ਫੜ੍ਹੀਆਂ ਵਾਲੇ ਸਬਜ਼ੀਆਂ ਅਤੇ ਫੱਲ ਵੇਚ ਸਕਦੇ ਹਨ ਤਾਂ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਅਪਣੇ ਉਤਪਾਦ ਵੇਚਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਡੀਆਂ ਵਿੱਚ ਤਾਜ਼ਾ ਸਬਜ਼ੀਆਂ ਅਤੇ ਫੱਲ ਮਿਲਦੇ ਹਨ ਜਿਸ ਨਾਲ ਜਿਥੇ ਲੋਕਾਂ ਨੂੰ ਕਾਫ਼ੀ ਫਾਇਦਾ ਹੁੰਦਾ ਹੈ, ਉਥੇ ਭਾਰੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਪਰ ਮੰਡੀਆਂ ਬੰਦ ਰਹਿਣ ਦਾ ਖ਼ਮਿਆਜ਼ਾ ਸਾਰੀਆਂ ਧਿਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਖੋਲ੍ਹਣ ਮਗਰੋਂ ਇਹ ਯਕੀਨੀ ਬਣਾਇਆ ਜਾਵੇ ਕਿ ਖ਼ਰੀਦਦਾਰ ਲੋਕ ਅਤੇ ਕਿਸਾਨ ਅਤੇ ਹੋਰ ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮਾਸਕ ਪਾਉਣ ਜਿਹੀਆਂ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…