nabaz-e-punjab.com

ਪੰਜਾਬ ਦੇ ਕਿਸਾਨਾਂ ਨੇ ਰਿਕਾਰਡ ਸਮੇਂ ‘ਚ ਕੀਤੀ 77 ਫੀਸਦ ਕਣਕ ਦੀ ਬਿਜਾਈ: ਡਾਇਰੈਕਟਰ ਖੇਤੀਬਾੜੀ

ਚੰਡੀਗੜ•, 20 ਨਵੰਬਰ:
ਪੰਜਾਬ ਦੇ 26.20 ਲੱਖ ਏਕੜ ਦੇ ਖੇਤਰ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜੋ ਕਿ ਸੂਬੇ ਵਿੱਚ ਕਣਕ ਦੀ ਬਿਜਾਈ ਅਧੀਨ ਆਉਂਦੇ ਕੁੱਲ ਰਕਬੇ ਦਾ 77 ਫੀਸਦ ਹਿੱਸਾ ਬਣਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਡਾਇਰੈਕਟਰ ਸ੍ਰੀ ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਸਾਲ ਦੇ ਨਿਸਬਤ ਹੁਣ ਤੱਕ 3 ਫੀਸਦ ਵੱਧ ਖੇਤਰ ਵਿੱਚ ਕਣਕ ਦੀ ਬਿਜਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਇਸ ਸਮੇਂ ਤੱਕ 25.12 ਲੱਖ ਏਕੜ ਖੇਤਰ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ ਜੋ ਕਿ ਬਿਜਾਈ ਅਧੀਨ ਕੁੱਲ ਖੇਤਰ ਦਾ 74 ਫੀਸਦ ਬਣਦਾ ਸੀ। ਵਿਭਾਗ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ ਪਟਿਆਲਾ ਜ਼ਿਲ•ਾ ਵਿੱਚ 97 ਫੀਸਦ ਜਦਕਿ ਸੰਗਰੂਰ ਅਤੇ ਫਤਿਹਗੜ• ਸਾਹਿਬ ਜਿਲਿ•ਆਂ ਵਿੱਚ 98 ਫੀਸਦ ਬਿਜਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਬਿਜਾਈ ਵਿੱਚ ਦਰਜ ਕੀਤਾ ਇਹ ਵਾਧਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਫਸਲੀ ਰਹਿੰਦ-ਖੂਹੰਦ ਦੀ ਸੰਭਾਲ ਲਈ ਆਧੁਨਿਕ ਤੇ ਵਧੀਆ ਕਿਸਮ ਦੀ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕਰਵਾਉਣ ਸਦਕਾ ਸੰਭਵ ਹੋ ਸਕਿਆ ਹੈ। ਬਾਕੀ ਰਹਿੰਦਾ ਖੇਤਰ ਜਿੱਥੇ ਕਣਕ ਦੀ ਬਿਜਾਈ ਹਾਲੇ ਨਹੀਂ ਹੋਈ , ਉਹ ਖੇਤਰ ਹੈ ਜੋ ਕਪਾਹ ਤੇ ਬਾਸਮਤੀ ਅਧੀਨ ਹੈ ਅਤੇ ਜਿੱਥੇ ਪਹਿਲਾਂ ਤੋਂ ਹੀ ਇਹਨਾਂ ਫਸਲਾਂ ਦਾ ਰੁਝਾਨ ਰਿਹਾ ਹੈ।
ਡਾਇਰੈਕਟਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਅਧੀਨ ਇੱਕ ਏਕੜ ਦੇ ਰਕਬੇ ਵਿੱਚ ਇੱਕ ਬੋਰੀ ਡੀÎ.ਏ.ਪੀ ਤੋਂ ਵੱਧ ਦੀ ਵਰਤੋਂ ਨਾ ਕੀਤੀ ਜਾਵੇ। ਉਨ•ਾਂ ਇਹ ਵੀ ਸੁਝਾਅ ਦਿੱਤਾ ਕਿ ਕਣਕ ਦੀ ਬਿਜਾਈ ਦੇ 55 ਦਿਨਾਂ ਦਰਮਿਆਨ ਯੂਰੀਆ ਦੀਆਂ 2 ਬੋਰੀਆਂ ਤੋਂ ਵੱਧ ਨਾ ਵਰਤੀਆਂ ਜਾਣ ਤਾਂ ਜੋ ਜਿੰਕ ਜਿਹੇ ਹੋਰ ਲੋੜੀਂਦੇ ਤੱਤਾਂ ਨੂੰ ਯੂਰੀਆ ਅਤੇ ਡੀਏਪੀ ਦੀ ਵਾਧੂ ਛਿੜਕਾਈ ਨਾਲ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…