nabaz-e-punjab.com

ਪੰਜਾਬ ਕਿਸਾਨ ਸੰਗਠਨ ਵੱਲੋਂ ‘ਜੇਲ੍ਹ ਭਰੋ ਅੰਦੋਲਨ’ ਤਹਿਤ ਗ੍ਰਿਫ਼ਤਾਰੀਆਂ ਲਈ ਪੇਸ਼ ਹੋਏ ਕਿਸਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਅਗਸਤ:
ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਫਸਲਾਂ ਦੇ ਸਹੀ ਭਾਅ ਦਿਵਾਉਣ ਲਈ ਪੰਜਾਬ ਕਿਸਾਨ ਸੰਗਠਨ ਵੱਲੋਂ ‘ਜੇਲ੍ਹ ਭਰੋ ਅੰਦੋਲਨ’ ਤਹਿਤ ਦਿੱਤੇ ਪ੍ਰੋਗਰਾਮ ਦੀ ਲੜੀ ਵਿਚ ਕਿਸਾਨਾਂ ਨੇ ਐਸ.ਡੀ.ਐਮ.ਖਰੜ ਦੇ ਦਫਤਰ ਅੱਗੇ ਰੋਸ ਦੇ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਪਰ ਪ੍ਰਸ਼ਾਸ਼ਨ ਅਤੇ ਪੁਲਿਸ ਨੇ ਕਿਸਾਨਾਂ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਕਿਸਾਨ ਆਗੂ ਮੇਹਰ ਸਿੰਘ ਥੇੜੀ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਉਹ ਗ੍ਰਿਫ਼ਤਾਰੀਆਂ ਦੇਣ ਲਈ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਉਹ ਅਜੇ ਤੱਕ ਨਹੀਂ ਹੋਇਆ।
ਕਿਸਾਨੀ ਵਰਤੋਂ ਵਿੱਚ ਆਉਣ ਵਾਲੀਆਂ ਖਾਦਾਂ, ਕੀੜੇਮਾਰ ਦਵਾਈਆਂ, ਮਸ਼ੀਨਰੀ ਨੂੰ ਜੀ ਐਸ.ਟੀ.ਘੇਰੇ ਤੋਂ ਬਾਹਰ ਕੱਢਿਆ ਜਾਵੇ। ਗਰੀਨ ਟ੍ਰਿਬਿਊਨਲ ਦਾ ਪ੍ਰਦੂਸ਼ਣ ਸਬੰਧੀ ਫੈਸਲਾ ਹੈ ਉਸਨੂੰ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਮੁਆਵਜਾ ਦੇਵੇ ਜਾਂ ਫਿਰ ਸਰਕਾਰ ਨਾੜ/ਪਰਾਲੀ ਦੀ ਸੰਭਾਲ ਲਈ ਖੁਦ ਪ੍ਰਬੰਧ ਕਰੇ ਨਹੀਂ ਤਾਂ ਕਿਸਾਨ ਮਜ਼ਬੂਰ ਹੋ ਕੇ ਕਣਕ ਦੇ ਨਾੜ/ਪਰਾਲੀ ਨੂੰ ਅੱਗ ਲਗਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੱਕੀ 600 ਤੋਂ 1000 ਰੁਪਏ ਤੱਕ ਵਿਕੀ, ਸੁਰਜਮੁੱਖੀ ਦਾ ਕੋਈ ਖਰੀਦਦਾਰ ਨਹੀਂ ਮਿਲ ਰਿਹਾ । ਪਹਿਲਾਂ ਕਿਸਾਨਾਂ ਨੇ ਆਲੂਆਂ ਨੁੰ ਗੰਦੇ ਨਾਲਿਆਂ ਵਿਚ ਸੁੱਟੇ,ਗੰਨੇ ਦਾ ਬਕਾਇਆ ਕਿਸਾਨਾਂ ਨੂੰ ਨਹੀਂ ਮਿਲਿਆ। ਬੁਲਾਰਿਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਸਰਕਾਰ ਤੁਰੰਤ ਮੰਨਜ਼ੂਰ ਕਰੇ ਨਹੀਂ ਤਾਂ ਕਿਸਾਨ ਜੇਲ੍ਹਾਂ ਵਿਚ ਜਾਣ ਲਈ ਤਿਆਰ ਹਨ। ਪ੍ਰਸ਼ਾਸ਼ਨ ਅਤੇ ਪੁਲਿਸ ਵਲੋਂ ਕਿਸੇ ਵੀ ਕਿਸਾਨ ਦੀ ਗ੍ਰਿਫਤਾਰ ਨਹੀਂ ਕੀਤੀ ਗਈ। ਜਿਸ ਕਾਰਨ ਕਿਸਾਨਾਂ ਨੇ ਇਹ ਧਰਨਾ ਸਮਾਪਿਤ ਕਰ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਸਾਨਾਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਲੁਧਿਆਣਾ ਦੇ ਕਿਸਾਨ ਰੋਜ਼ਾਨਾ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵਿਖੇ ਆ ਕੇ ਗ੍ਰਿਫ਼ਤਾਰੀਆਂ ਲਈ ਪੇਸ਼ ਹੋਣਗੇ। ਧਰਨੇ ਵਿਚ ਰਵਿੰਦਰ ਸਿੰਘ ਦੇਹ ਕਲਾਂ ਜਿਲ੍ਹਾ ਪ੍ਰਧਾਨ,ਜਸਵੀਰ ਸਿੰਘ ਘੋਗਾ, ਬਲਜਿੰਦਰ ਸਿੰਘ ਬਲਾਕ ਪ੍ਰਧਾਨ ਮਾਜਰੀ, ਗੁਰਪਾਲ ਸਿੰਘ ਪ੍ਰਧਾਨ ਬਲਾਕ ਡੇਰਾਬੱਸੀ,ਗਿਆਨ ਸਿੰਘ ਧੜਾਕ, ਬਹਾਦਰ ਸਿੰਘ ਹਰੀਬਚਨ ਲਾਲ ਰੰਗੀਆਂ, ਹਰਵਿੰਦਰ ਸਿੰਘ ਪੋਪਨਾ, ਭਿੰਦਰ ਸਿੰਘ, ਗੁਰਮੀਤ ਸਿੰਘ ਟੋਨੀ ਘੜੁੂੰਆਂ, ਬਲਜੀਤ ਸਿੰਘ, ਜਸਵੰਤ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਡਿਊਟੀ ਮੈਜਿਸਟੇ੍ਰਟ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਐਸਐਚਓ ਸਿਟੀ ਸਤਨਾਮ ਸਿੰਘ, ਥਾਣਾ ਸਦਰ ਖਰੜ ਦੇ ਐਸਐਚਓ ਭਗਵੰਤ ਸਿੰਘ ਵੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪਲੀਸ ਫੋਰਸ ਨਾਲ ਮੌਕੇ ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…