ਫਸਲਾਂ ’ਤੇ ਅੰਨੇ੍ਹਵਾਹ ਸਪੇਰਅ ਕਰਨ ਤੋਂ ਗੁਰੇਜ਼ ਕਰਨ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ

ਦਵਾਈਆਂ ਜਾਂ ਯੂਰੀਆ ਖਾਦ ਦੀ ਵਰਤੋਂ ਖੇਤੀਬਾੜੀ ਮਾਹਰਾਂ ਦੇ ਸੁਝਾਅ ਨਾਲ ਹੀ ਕੀਤੀ ਜਾਵੇ: ਡਾ. ਰਾਜੇਸ਼ ਰਹੇਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਹਰਵਿੰਦਰ ਲਾਲ ਦੀ ਅਗਵਾਈ ਹੇਠ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਦਿਆਲ ਕੁਮਾਰ ਦੀ ਸਾਂਝੀ ਟੀਮ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਫਸਲਾਂ ’ਤੇ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਤੋਂ ਗੁਰੇਜ਼ ਕੀਤਾ ਜਾਵੇ।
ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਤੇਲੇ ਜਾਂ ਚੇਪੇ ਦੇ ਹਮਲੇ ਤੋਂ ਘਬਰਾ ਕੇ ਬਲੈਂਕਟ ਸਪਰੇਅ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਜੇਕਰ ਪੰਜ ਚੇਪੇ ਪ੍ਰਤੀ ਛਿੱਟਾ ਹੋਣ ਤਾਂ ਇਨ੍ਹਾਂ ਦੀ ਰੋਕਥਾਮ ਲਈ ਘਰ ਵਿੱਚ ਬਣਾਏ ਨਿੰਮ ਦੇ ਘੋਲ ਦੇ ਹਫ਼ਤੇ ਬਾਅਦ ਦੋ ਛਿੜਕਾਅ ਜਾਂ 20 ਗਰਾਮ ਐਕਟਾਰਾ 25 ਡਬਲਯੂ.ਜੀ ਦਾ ਇੱਕ ਛਿੜਕਾਅ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕਿ ਨੈਪਸੈਕ ਪੰਪ ਨਾਲ ਸਪਰੇਅ ਕੀਤਾ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਮੋਟਰ ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲੀਟਰ ਤੱਕ ਘਟਾਈ ਜਾ ਸਕਦੀ ਹੈ। ਇੰਜ ਹੀ ਚੇਪੇ ਦੀ ਗਿਣਤੀ ਰਾਇਆ ਜਾਂ ਸਰੋਂ ਫਸਲ ’ਤੇ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ’ਤੇ ਹੋਵੇ ਤਾਂ ਹੀ ਛਿੜਕਾਅ ਕੀਤਾ ਜਾਵੇ। ਕਿਉਂਕਿ ਇਸ ਸਮੇਂ ਮਧੂ ਮੱਖੀਆਂ ਪਰਾਗਣ ਕ੍ਰਿਆ ਵਿੱਚ ਕਾਫ਼ੀ ਸਹਾਈ ਹੁੰਦੀਆਂ ਹਨ। ਜਿਸ ਨਾਲ ਭਰਪੂਰ ਦਾਣੇ ਬਣਨ ਵਿੱਚ ਕੁਦਰਤੀ ਸਹਿਯੋਗ ਮਿਲਦਾ ਹੈ। ਇਸ ਲਈ ਥੋੜਾ ਬਹੁਤ ਤੇਲਾ ਦੇਖ ਕਿ ਅੰਨੇ੍ਹਵਾਹ ਸਪੇਰਅ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਸਾਰੇ ਉਪਰੰਤ ਫੀਲਡ ਵਿੱਚ ਹੁਣ ਕਿਉਂ ਜੋ ਕਣਕ ਵਿੱਚ ਦਾਣਾ ਤਿਆਰ ਹੋ ਗਿਆ ਹੈ। ਇਸ ਲਈ ਲਗਾਤਾਰ ਸਰਵੇਖਣ ਕੀਤਾ ਜਾਵੇ, ਜੇਕਰ ਕਿਸੇ ਤਰ੍ਹਾਂ ਦਾ ਹਲਦੀ ਨੁਮਾ ਰੋਗ ਕਣਕ ਦੇ ਪੱਤਿਆਂ ਉੱਤੇ ਦੇਖਣ ਨੂੰ ਮਿਲੇ ਤਾਂ 120 ਗਰਾਮ ਨਟੀਵੋ ਜਾਂ 200 ਮਿਲੀਲਿਟਰ ਕਸਟੋਡੀਆ ਜਾਂ ਟਿਲਟ ਆਦਿ ਦਾ ਪ੍ਰਭਾਵਿਤ ਰਕਬੇ ’ਤੇ ਸਪਰੇਅ ਕੀਤਾ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਤੇਲੇ/ਚੇਪੇ ਤੋਂ ਘਬਰਾਅ ਕੇ ਉੱਲੀ ਨਾਸਕ ਜਾਂ ਕੀੜੇਮਾਰ ਦਵਾਈ ਦੁਕਾਨਦਾਰ ਦੇ ਕਹਿਣ ’ਤੇ ਸਪਰੇਅ ਨਾ ਕੀਤੀ ਜਾਵੇ ਸਗੋਂ ਖੇਤੀਬਾੜੀ ਵਿਭਾਗ ਦੇ ਮਾਹਰਾਂ ਨਾਲ ਤਾਲਮੇਲ ਕਰਕੇ ਮੌਕਾ ਦਿਖਾਉਂਦੇ ਹੋਏ ਇਨ੍ਹਾਂ ਸਪਰੇਆਂ ਦਾ ਛਿੜਕਾਅ ਸਿਫ਼ਾਰਸ਼ ਅਨੁਸਾਰ ਕੀਤਾ ਜਾਵੇ। ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਹੁਣ ਕਣਕ ਨੂੰ ਨਸਾਰੇ ਉਪਰੰਤ ਕਿਸੇ ਤਰ੍ਹਾਂ ਦੀ ਨਾਈਟ੍ਰੋਜਨ ਯੂਰੀਆ ਖਾਦ ਦੀ ਖ਼ੁਰਾਕ ਨਾ ਦਿੱਤੀ ਜਾਵੇ। ਇਸ ਮੌਕੇ ਜੋਗਿੰਦਰ ਸਿੰਘ ਸਾਬਕਾ ਸਰਪੰਚ ਮਨੌਲੀ ਸੂਰਤ, ਮਨਪ੍ਰੀਤ ਸਿੰਘ, ਦਾਰਾ ਸਿੰਘ, ਗੁਰਮੇਲ ਸਿੰਘ ਵਾਸੀ ਮਮੋਲੀ ਅਤੇ ਦਵਿੰਦਰ ਸਿੰਘ ਪਿੰਡ ਧਰਮਗੜ੍ਹ, ਨੰਬਰਦਾਰ ਸਤਨਾਮ ਸਿੰਘ ਖਲੋਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…