ਕਿਸਾਨਾਂ ਦੇ ਉਤਪਾਦਾਂ ਦੀ ਗੁਣਵੱਤਾ ਵਧਾਉਣਾ ਤੇ ਉੱਦਮੀ ਵਿਕਾਸ ਕੋਰਸ ਕੈਂਪ ਲਗਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਦੁਸਾਰਨਾ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਕੁਰਾਲੀ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਕਿਸਾਨ ਅੌਰਤਾਂ ਲਈ 5 ਦਿਨਾਂ ਸਿਖਲਾਈ ਕੋਰਸ ਕਿਸਾਨਾਂ ਦੇ ਉਤਪਾਦਾਂ ਦੀ ਗੁਣਵੱਤਾ ਵਧਾਉਣਾ ਅਤੇ ਉੱਦਮੀ ਵਿਕਾਸ ਕੋਰਸ ਕੈਂਪ ਲਗਾਇਆ ਗਿਆ। ਇਹ ਸਿਖਿਲਾਈ ਕੋਰਸ ਡਾ. ਪਾਰੁਲ ਗੁਪਤਾ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਦੀ ਦੇਖ-ਰੇਖ ਹੇਠ ਵਿਚ ਲੱਗਿਆ ਜਿਸ ਦਾ ਉਦਘਾਟਨ ਡਾ. ਯਸ਼ਵੰਤ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਕੀਤਾ ਗਿਆ। ਇਸ ਕੋਰਸ ਵਿਚ ਡਾ. ਪਾਰੁਲ ਗੁਪਤਾ ਨੇ ਮਿਕਸ ਫਰੂਟ ਜੈਮ, ਮਿਕਸ ਵੈਜ਼ੀਟੇਬਲ ਅਚਾਰ, ਗਾਜ਼ਰ ਦਾ ਮੁਰੱਬਾ, ਸੇਬ ਦੀ ਚਟਣੀ, ਬਰਫੀ ਅਤੇ ਸ਼੍ਰੀਖੰਡ ਬਣਾਉਣ ਦੀ ਵਿਧੀ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਡਾ. ਮੁਨੀਸ਼ ਸ਼ਰਮਾ, ਡਾ. ਹਰਮੀਤ ਕੌਰ, ਡਾ. ਪ੍ਰਿਅੰਕਾ,ਡਾ. ਰਣਧੀਰ ਸਿੰਘ, ਡਾ. ਵਿਕਾਸ ਫੁਲੀਆ ਨੇ ਮੱਛੀ ਪਾਲਣ ਅਤੇ ਸਜਾਵਟੀ ਮੱਛੀ ਪਾਲਣ ਬਾਰੇ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ 23 ਕਿਸਾਨ ਅੌਰਤਾਂ ਅਤੇ ਲੜਕੀਆਂ ਨੇ ਭਾਗ ਲਿਆ।ਇਸ ਸਿਖਿਲਾਈ ਕੋਰਸ ਵਿੱਚ ਲੜਕੀਆਂ ਨੇ ਬਹੁਤ ਦਿਲਚਸਪੀ ਦਿਖਾਈ।ਇਸ ਸਿਖਲਾਈ ਕੋਰਸ ਦਾ ਲਾਭ ਲੈਂਦਿਆਂ ਕੁਝ ਲੜਕੀਆਂ ਨੇ ਇਸ ਨੂੰ ਆਮਦਨ ਦਾ ਜਰੀਆ ਬਣਾਉਣ ਦੀ ਵੀ ਇੱਛਾ ਜਤਾਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…