Share on Facebook Share on Twitter Share on Google+ Share on Pinterest Share on Linkedin ਆਪਣੇ ਉਤਪਾਦ ਦਾ ਮੁੱਲ ਪਵਾਉਣ ਲਈ ਹੁਣ ਕਿਸਾਨਾਂ ਨੂੰ ਬਣਨਾ ਪਵੇਗਾ ਵਪਾਰੀ: ਬਲਬੀਰ ਸਿੱਧੂ ਸੂਰ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਮੁਹਾਲੀ ਵਿੱਚ ਹੋਇਆ ਰਾਜ ਪੱਧਰੀ ਸਮਾਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ: ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮੇਂ ਦੀ ਮੰਗ ਅਨੁਸਾਰ ਕਿਸਾਨਾਂ ਨੂੰ ਉਤਪਾਦਕ ਦੇ ਨਾਲ ਨਾਲ ਵਪਾਰੀ ਵਰਗ ਵਾਲਾ ਕਿੱਤਾ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵਣਜ ਦੀ ਮੰਡੀ ਵਿੱਚ ਸਹੀ ਕੀਮਤ ਵਸੂਲ ਹੋ ਸਕੇ। ਇਹ ਵਿਚਾਰ ਅੱਜ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਨੇ ਸੂਰ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਲਾਈਵ ਸਟਾਕ ਭਵਨ, ਮੁਹਾਲੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਇੱਕਤਰ ਸੂਰ ਪਾਲਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ੍ਰੀ ਸਿੱਧੂ ਨੇ ਪੰਜਾਬ ਦੇ ਸਮੂਹ ਕਿਸਾਨ ਭਰਾਵਾਂ ਨੂੰ ਇਹ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਹੁਣ ਸਮੇਂਂ ਦੇ ਨਾਲ ਰਵਾਇਤੀ ਖੇਤੀ ਦੇ ਮੱਕੜ ਜਾਲ ਵਿੱਚੋਂ ਬਾਹਰ ਨਿਕਲਣਾ ਪਵੇਗਾ ਅਤੇ ਆਪਣੀ ਕਿਰਤ ਦਾ ਵਿਸ਼ਵ ਮੰਡੀ ਵਿੱਚ ਮੁੱਲ ਪਵਾਉਣ ਲਈ ਆਪਣੇ ਉਤਪਾਦ ਦੀ ਮਾਰਕੀਟਿੰਗ ਖੁਦ ਕਰਨੀ ਪਵੇਗੀ। ਸੂਰ ਪਾਲਣ ਦੇ ਧੰਦੇ ਦਾ ਮੌਜੂਦਾ ਦੌਰ ਵਿੱਚ ਲਾਭ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਵਿਸ਼ਵ ਮੰਡੀ ਵਿੱਚ ਸੂਰ ਦੇ ਮਾਸ ਦੀ ਬਹੁਤ ਮੰਗ ਦਿਨੋ-ਦਿਨ ਵਧ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਦੇ ਉੱਤਰ ਪੂਰਵ ਵਿੱਚ ਸਥਿਤ 7 ਪਹਾੜੀ ਰਾਜਾਂ ਵਿੱਚ ਸੂਰ ਦੇ ਮਾਸ ਦੀ ਬਹੁਤ ਵੱਡੀ ਮੰਡੀ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਰਾਜ ਪੰਜਾਬ ਵੱਲੋਂ ਭੇਜੇ ਜਾਂਦੇ ਪੋਰਕ ਮੀਟ ਨੂੰ ਸਭ ਤੋਂ ਉੱਤਮ ਕੁਆਲਿਟੀ ਦਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵਿਭਾਗ ਵੱਲੋਂ ਵੱਖ ਵੱਖ ਕੇਂਦਰਾਂ ਤੇ ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਦੇ ਧੰਦੇ ਦੀ ਬਕਾਇਦਾ ਤਕਨੀਕੀ ਜਾਣਕਾਰੀ ਹਾਸਲ ਕਰਕੇ ਆਪਣੇ ਫਾਰਮ ਸਥਾਪਿਤ ਕਰਨ। ਉਨ੍ਹਾਂ ਇਹ ਵਿਸ਼ਵਾਸ ਦਿਵਾਇਆ ਕਿ ਉੱਤਮ ਕੁਆਲਟੀ ਦੇ ਪੋਰਕ ਮੀਟ ਦੀ ਵੱਧ ਤੋਂ ਵੱਧ ਖਪਤ ਸਿਰਫ਼ ਉੱਤਰ ਪੂਰਵੀ ਰਾਜਾਂ ਵਿੱਚ ਹੀ ਹੋ ਜਾਵੇਗੀ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 110 ਯੂਨਿਟ ਸਥਾਪਿਤ ਕਰਨ ਲਈ 2.20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਯੂਨਿਟ ਵਿੱਚ 20 ਮਾਦਾ ਸੂਰ ਅਤੇ 4 ਨਰ ਸੂਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 5 ਮਹੀਨਿਆਂ ਦੌਰਾਨ 1800 ਸੂਰ ਪਾਲਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰੀ ਸੂਰ ਫਾਰਮਾਂ ਵਿੱਚ 500 ਦੇ ਕਰੀਬ ਸੂਰਾਂ ਦੇ ਬੱਚੇ ਪਸ਼ੂ ਪਾਲਕਾਂ ਨੂੰ ਵਾਜਬ ਰੇਟ ਤੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਰਾਂ ਦੇ 3000 ਯੂਨਿਟ ਹੋਰ ਸਥਾਪਿਤ ਕਰਨ ਲਈ ਇੱਕ ਵਿਸਥਾਰਿਤ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ ਜਦਕਿ ਬੱਕਰੀਆਂ ਦੇ 1000 ਯੂਨਿਟ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਨਿਰਧਾਰਤ ਨੀਤੀ ਮੁਤਾਬਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜੇਕਰ ਸੂਰ ਪਾਲਣ ਦੇ ਧੰਦੇ ਲਈ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦੀ ਲੋੜ ਹੈ ਤਾਂ ਉਹ ਨਿਰਧਾਰਤ ਵਿਧੀ ਅਧੀਨ ਸਰਕਾਰ ਕੋਲ ਦਰਖਾਸਤ ਦੇ ਸਕਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਹਾਇਕ ਧੰਦਿਆਂ ਦੀ ਸਥਾਪਤੀ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਨੇ ਮਾਣ ਨਾਲ ਇਹ ਗੱਲ ਆਖੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗਾਂ ਦੀ ਵੰਡ ਸਮੇਂ ਪਸ਼ੂ ਪਾਲਣ ਵਿਭਾਗ ਉਨ੍ਹਾਂ ਨੂੰ ਸੌਪਦੇ ਹੋਏ ਇਹ ਕਿਹਾ ਸੀ ਕਿ ਇਹ ਮਹਿਕਮਾ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਿਆਰਾ ਅਤੇ ਉਨ੍ਹਾਂ ਦੇ ਮੇਰੇ ਤੋਂ ਇਹ ਆਸ ਪ੍ਰਗਟਾਈ ਸੀ ਕਿ ਮੈਂ ਵਧੀਆ ਕੰਮ ਕਰਕੇ ਪੰਜਾਬ ਦੀ ਕਰਜਈ ਕਿਸਾਨੀ ਦਾ ਭਾਰ ਹੌਲਾ ਕਰਾਂ। ਸ੍ਰੀ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਪੂਰੀ ਤਨਦੇਹੀ ਨਾਲ ਪਸ਼ੂ ਪਾਲਣ ਵਿਭਾਗ ਨੂੰ ਮੁੱਖ ਮੰਤਰੀ ਸਾਹਿਬ ਦੇ ਦਰਸਾਏ ਮਾਰਗ ਅਨੁਸਾਰ ਚਲਾਉਣ ਦੀ ਚਾਰਾਜੋਈ ਕਰ ਰਿਹਾ ਹਾਂ। ਸੈਮੀਨਾਰ ਦੌਰਾਨ ਡਾ. ਅਮਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ, ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ, ਡਾ. ਮਦਨ ਮੋਹਨ, ਡਾਇਰੈਕਟਰ ਮੱਛੀ ਪਾਲਣ, ਹਰਕੇਸ਼ ਚੰਦ ਸ਼ਰਮਾ ਸਿਆਸੀ ਸਕੱਤਰ ਪਸ਼ੂ ਪਾਲਣ ਮੰਤਰੀ, ਡਾ. ਹਰਸ਼ ਮੋਹਨ ਵਾਲੀਆ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ (ਮੁਰਗੀ ਵਿਕਾਸ) ਡਾ. ਵਿਨੋਦ ਕੁਮਾਰ ਜਿੰਦਲ ਅਤੇ ਅਗਾਂਹਵਧੂ ਸੂਰ ਪਾਲਕ ਸੁਖਵਿੰਦਰ ਸਿੰਘ ਕੋਟਲੀ ਨੇ ਸੂਰ ਪਾਲਣ ਦੇ ਕਿੱਤੇ ਨਾਲ ਸਬੰਧਤ ਤਕਨੀਕੀ ਜਾਣਕਾਰੀਆਂ ਅਤੇ ਤਜ਼ਰਬੇ ਹਾਜਰ ਸੂਰ ਪਾਲਕਾਂ ਨਾਲ ਸਾਂਝੇ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ