ਸੀਜੀਸੀ ਗਰੁੱਪ ਦੇ ਝੰਜੇੜੀ ਕੈਂਪਸ ਵਿੱਚ ਫ਼ੈਸ਼ਨ ਸ਼ੋਅ-2022 ਦਾ ਆਯੋਜਨ

ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕੀਤਾ ਬਿਹਤਰੀਨ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿੱਚ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਫ਼ੈਸ਼ਨ ਸੋਅ ਮੇਰਾਕੀ-2022 ਦਾ ਆਯੋਜਨ ਕੀਤ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਸਨ। ਜਦਕਿ ਮਸ਼ਹੂਰ ਅਦਾਕਾਰੀ ਪੂਨਮ ਸੂਦ, ਅਦਾਕਾਰ ਪਰਮਵੀਰ ਸਿੰਘ, ਮਾਡਲ ਤੇ ਐਕਟਰ ਸਿਮਰਤ ਕਥੂਰੀਆ, ਅਦਾਕਾਰਾ ਸੈਮ ਨਰੂਲਾ, ਫ਼ੈਸ਼ਨ ਡਿਜ਼ਾਈਨਰ ਮੋਹਕ ਚੌਹਾਨ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਰੌਣਕ ਵਧਾਉਣ ਵਾਲੇ ਮਹਿਮਾਨਾਂ ਦਾ ਸਵਾਗਤ ਝੰਜੇੜੀ ਕੈਂਪਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਅਤੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨੈੱਸ ਦੇ ਡਾਇਰੈਕਟਰ ਡਾ. ਵਿਸ਼ਾਲ ਸਾਗਰ ਵੱਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਹੋਰ ਰੋਚਕ ਬਣਾਉਦੇਂ ਹੋਏ ਵਿਦਿਆਰਥੀਆਂ ਦਰਮਿਆਨਮਹਿੰਦੀ, ਪੋਸਟਰ ਮੇਕਿੰਗ,ਅੱਗ ਬਗੈਰ ਖਾਣਾ, ਕਾਰਡ ਬਣਾਉਣਾ, ਸਵਾਲ ਜਵਾਬ ਜਿਹੇ ਰੋਚਕ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ। ਫ਼ੈਸ਼ਨ ਡਿਜ਼ਾਇਨਿੰਗ ਦੇ 35 ਵਿਦਿਆਰਥੀ ਡਿਜ਼ਾਇਨਰਾਂ ਵੱਲੋਂ ਵੀ ਆਪਣੇ ਹੱਥਾਂ ਨਾਲ ਬਣਾਈਆਂ ਗਈ ਪੋਸ਼ਾਕਾਂ ਨੇ ਹਾਜ਼ਰ ਮਸ਼ਹੂਰ ਡਿਜ਼ਾਈਨਾਂ ਦੇ ਨਾਲ ਨਾਲ ਹਰ ਦਰਸ਼ਕ ਨੂੰ ਪ੍ਰਭਾਵਿਤ ਕੀਤਾ। ਸੀਨੀਅਰ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਅਤੇ ਪੇਸ਼ਕਾਰੀਆਂ ਦੇ ਨਾਲ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਵੱਲੋਂ ਸ਼ੁਰੂ ਕੀਤੇ ਗਏ ਫ਼ੈਸ਼ਨ ਤਕਨੀਕ ਦੇ ਕੋਰਸ ਨੂੰ ਕੌਮਾਂਤਰੀ ਪੱਧਰ ਤੇ ਭਰਵਾ ਮਿਲ ਰਿਹਾ ਹੈ। ਝੰਜੇੜੀ ਕੈਂਪਸ ਦੇ ਬਿਹਤਰੀਨ ਨਤੀਜਿਆਂ ਅਤੇ ਵਧੀਆਂ ਪਲੇਸਮੈਂਟ ਸਦਕਾ ਅੱਜ ਦੇਸ਼-ਵਿਦੇਸ਼ ਦੀਆਂ ਨਾਮੀ ਫ਼ੈਸ਼ਨ ਨਾਲ ਜੁੜੀਆਂ ਕੰਪਨੀਆਂ ਦਾ ਧਿਆਨ ਵੀ ਸੀ ਜੀ ਸੀ ਝੰਜੇੜੀ ਵੱਲ ਕੇਂਦਰਿਤ ਹੈ। ਚੰਡੀਗੜ੍ਹ ਸਕੂਲ ਆਫ਼ ਬਿਜ਼ਨੈੱਸ ਦੇ ਡਾਇਰੈਕਟਰ ਡਾ. ਵਿਸ਼ਾਲ ਸਾਗਰ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਕਲਾਸ ਤੋਂ ਬਾਅਦ ਆਪਣੀ ਪਸੰਦ ਦੇ ਕੋਰਸ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਪੜਾਈ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।

ਮੁੱਖ ਮਹਿਮਾਨ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਅਖੀਰ ਵਿਚ ਝੰਜੇੜੀ ਕੈਂਪਸ ਦੀ ਭੰਗੜਾ ਟੀਮ ਦੀ ਪੇਸ਼ਕਸ਼ ਦਰਸ਼ਕਾਂ ਦਾ ਮੌਨਰੰਜਨ ਕਰਦੀ ਨਜ਼ਰ ਆਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…