ਸੀਜੀਸੀ ਝੰਜੇੜੀ ਕਾਲਜ ਵਿੱਚ ਫੈਸ਼ਨ ਸ਼ੋਅ ਦਾ ਆਯੋਜਨ

3 ਸਾਲ ਪਹਿਲਾਂ ਸ਼ੁਰੂ ਕੀਤੇ ਫੈਸ਼ਨ ਟੈਕਨਾਲੋਜੀ ਕੋਰਸ ਨੂੰ ਕੌਮਾਂਤਰੀ ਪੱਧਰ ’ਤੇ ਮਿਲਿਆ ਭਰਵਾਂ ਹੁੰਗਾਰਾ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਦੇ ਫ਼ੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਮਸ਼ਹੂਰ ਫ਼ੈਸ਼ਨ ਡਿਜ਼ਾਈਨਰਾਂ ਨਾਲ ਮਿਲ ਕੇ ਇਕ ਖ਼ੂਬਸੂਰਤ ਫ਼ੈਸ਼ਨ ਸ਼ੋ ਦਾ ਆਯੋਜਨ ਕੀਤਾ ਗਿਆ। ਕੈਂਪਸ ਦੇ ਨਵੇਂ ਬਣੇ ਆਡੀਟੋਰੀਅਮ ਵਿਚ ਹੋਏ ਇਸ ਖ਼ੂਬਸੂਰਤ ਫ਼ੈਸ਼ਨ ਸ਼ੋ ਵਿਚ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਹੋਨੀ ਸੰਧੂ ਅਤੇ ਅਰੁਣ ਗਰੋਵਰ, ਐਮ ਡੀ ਇਨੋਵੇਟਿਵ ਨਿਟਸ ਮੁੱਖ ਮਹਿਮਾਨ ਸਨ। ਜਦਕਿ ਪ੍ਰਸਿੱਧ ਡਿਜ਼ਾਈਨਰ ਕਰਨ ਛਾਬੜਾ, ਅਭਿਨੇਤਰੀ ਨਿਸ਼ਾਤਾ ਸਾਗਰ, ਹਰਪਰਵਿੱਤ ਸਿੰਘ ਮਿਸਟਰ ਪੰਜਾਬ 2017, ਅਰਸ਼ੀ ਸਿੰਘ ਹੁੰਦਲ ਮਾਡਲ, ਦੀਪ ਪਾਬਲਾ ਅਤੇ ਗੁਰਿੰਦਰ ਚਿਨੋਲੀ ਮਸ਼ਹੂਰ ਗਾਇਕ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕਰਦੇ ਹੋਏ ਆਪਣੀ ਨਾਯਾਬ ਡਿਜ਼ਾਇਨਿੰਗ ਦਾ ਪ੍ਰਦਰਸ਼ਨ ਕੀਤਾ।
ਹਾਲਾਂਕਿ ਇਨ੍ਹਾਂ ਮਸ਼ਹੂਰ ਡਿਜ਼ਾਈਨਰਾਂ ਦਾ ਸੰਜੀਦਾ ਹੁਨਰ ਸਭ ਦਾ ਧਿਆਨ ਖਿੱਚਦਾ ਨਜ਼ਰ ਆਇਆਂ, ਪਰ ਇਸ ਦੇ ਨਾਲ ਹੀ ਸੀਜੀਸੀ ਝੰਜੇੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਹੱਥਾਂ ਨਾਲ ਬਣਾਈਆਂ ਗਈ ਪੋਸ਼ਾਕਾਂ ਨੇ ਹਾਜ਼ਰ ਮਸ਼ਹੂਰ ਡਿਜ਼ਾਈਨਰਾਂ ਦੇ ਨਾਲ ਨਾਲ ਹਰ ਦਰਸ਼ਕ ਨੂੰ ਹੈਰਾਨ ਕੀਤਾ। ਇਨ੍ਹਾਂ ਡਰੈੱਸਾਂ ਦੇ ਥੀਮ ਰਾਇਲ ਰਾਜਸਥਾਨ, ਸਨਸੈਟ, ਕਿੰਗਫਿਸ਼ਰ, ਕੇਕ, ਇੰਨਫੀਟੀ, ਡੀਜ਼ੋ, ਰੰਗਰਾਜ਼,ਗਲੇਸ਼ੀਆ, ਲੋਫ਼ਰ, ਲੌਂਗ ਗਾਊਨ ਰੱਖੇ ਗਏ ਸਨ। ਜਦਕਿ ਫੁਲਕਾਰੀ ਦੀ ਵਰਤੋਂ ਆਧੁਨਿਕ ਪੋਸ਼ਾਕਾਂ ਬਣਾਉਣ ਲਈ ਕੀਤੀ ਗਈ। ਇਸੇ ਤਰਾਂ ਜ਼ਹਾਰਤ ਵਿਚ ਅਰਬ ਦੇਸ਼ਾਂ ਦੀ ਪਠਾਣੀ ਸਲਵਾਰ ਬਹੁਤ ਪਸੰਦ ਕੀਤੀ ਗਈ। ਅਖੀਰ ਵਿਚ ਸਿਮਰਨ ਨੂੰ ਬੈੱਸਟ ਮਾਡਲ ਕੈਟਾਗਰੀ, ਵਾਣੀ ਨੂੰ ਮਿਸ ਚਾਰਮਿੰਗ ਫੇਸ ਲਈ ਮੈਨੇਜਮੈਂਟ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਦੇ ਇਲਾਵਾ ਹੋਰ ਕਈ ਕੈਟਾਗਰੀਆਂ ਵਿਚ ਵੀ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਝੰਜੇੜੀ ਕਾਲਜ ਵੱਲੋਂ ਸਿਰਫ਼ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਫ਼ੈਸ਼ਨ ਟੈਕਨਾਲੋਜ਼ੀ ਦੇ ਕੋਰਸ ਨੂੰ ਕੌਮੀ ਪੱਧਰ ’ਤੇ ਬਹੁਤ ਭਰਵਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਅੱਜ ਦੇਸ਼ ਦੀਆਂ ਨਾਮੀ ਫ਼ੈਸ਼ਨ ਨਾਲ ਜੁੜੀਆਂ ਕੰਪਨੀਆਂ ਦਾ ਧਿਆਨ ਸੀਜੀਸੀ ਝੰਜੇੜੀ ਵੱਲ ਕੇਂਦਰਿਤ ਹੈ, ਜਿਸ ਦਾ ਸਿਹਰਾ ਪਿਛਲੇ ਤਿੰਨ ਸਾਲਾਂ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੁਆਲਿਟੀ ਸਿੱਖਿਆਂ ਅਤੇ ਬਿਹਤਰੀਨ ਕੱਪੜਿਆਂ ਦੀ ਡਿਜ਼ਾਇਨਿੰਗ ਹੈ। ਸ੍ਰੀ ਧਾਲੀਵਾਲ ਅਨੁਸਾਰ ਸਾਡਾ ਟੀਚਾ ਵਿਸ਼ਵ ਪੱਧਰ ਦੇ ਡਿਜ਼ਾਈਨਰ ਤਿਆਰ ਕਰਨਾ ਹੈ। ਇਸ ਟੀਚੇ ਨੂੰ ਹਾਸਿਲ ਕਰਨ ਲਈ ਕੈਂਪਸ ਵਿਚ ਜਿੱਥੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟ ਚੁੱਕੇ ਮਸ਼ਹੂਰ ਡਿਜ਼ਾਈਨਰਾਂ ਅਤੇ ਮਾਡਲਾਂ ਨੂੰ ਸਪੈਸ਼ਲ ਕਲਾਸਾਂ ਦੇਣ ਲਈ ਬੁਲਾਇਆ ਜਾਂਦਾ ਹੈ। ਉਸ ਦੇ ਨਾਲ ਹੀ ਕੈਂਪਸ ਵਿਚ ਵੀ ਹਰ ਵਿਦਿਆਰਥੀ ਨੂੰ ਨਵੀਨਤਮ ਸਿੱਖਿਆਂ ਅਤੇ ਜਾਣਕਾਰੀ ਮੁਹਾਇਆ ਕਰਵਾਈ ਜਾਂਦੀ ਹੈ। ਇਹ ਫੈਸ਼ਨ ਸ਼ੋਅ ਵੀ ਇਸੇ ਉਪਰਾਲੇ ਦਾ ਟੀਚਾ ਸੀ ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਡੀ ਬਾਂਸਲ ਅਨੁਸਾਰ ਫੈਸ਼ਨ ਤਕਨੀਕ ਦੇ ਵਿਦਿਆਰਥੀਆਂ ਦੀ ਬਿਹਤਰੀਨ ਪਲੇਸਮੈਂਟ ਲਈ ਜੁਲਾਈ ਅਗਸਤ ਤੋਂ ਕਮਰਕੱਸੀ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਵਧੀਆਂ ਨੌਕਰੀਆਂ ਹਾਸਿਲ ਕਰ ਸਕਣ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…