ਪੰਜਾਬਣਾਂ ਕਿੱਟੀ ਗਰੁੱਪ ਵੱਲੋਂ ਫ਼ੈਸ਼ਨ ਸ਼ੋਅ ਦਾ ਆਯੋਜਨ

ਖੂਬਸੂਰਤ ਪਹਿਰਾਵੇ ਵਿਚ ਮਹਿਲਾਵਾਂ ਨੇ ਕੀਤਾ ਕੈਟ ਵਾਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਸਥਾਨਕ ਪੰਜਾਬਣਾਂ ਕਿੱਟੀ ਗਰੁੱਪ ਵੱਲੋਂ ਗਰੁੱਪ ਦੀ ਪ੍ਰਧਾਨ ਮੈਡਮ ਸ਼ਰੂਤੀ ਦੀ ਅਗਵਾਈ ਹੇਠ ਇਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 45 ਤੋਂ ਵੱਧ ਕਿੱਟੀ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸ਼ੋਅ ਦੀ ਪ੍ਰਧਾਨਗੀ ਕਰਦੀ ਹੋਈ ਸਭ ਤੋਂ ਪਹਿਲਾਂ ਮੈਡਮ ਸ਼ਰੁਤੀ ਨੇ ਆਏ ਹੋਏ ਕੀਤੀ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸ਼ੋਅ ਦਾ ਆਯੋਜਨ ਕੇਵਲ ਮੈਂਬਰਾਂ ਦੀ ਗਿਣਤੀ ਵਧਾਉਣਾ ਨਹੀਂ ਸਗੋਂ ਉਨ੍ਹਾਂ ਸਾਰੀਆਂ ਹੀ ਔਰਤਾਂ ਨੂੰ ਜਾਗ੍ਰਿਤ ਕਰਨਾ ਹੈ ਜੋ ਘਰ ਦੀਆਂ ਜ਼ਿੰਮੇਵਾਰੀਆਂ ਦੇ ਦੌਰਾਨ ਆਪਣੇ ਆਪ ਲਈ ਟਾਈਮ ਨਹੀਂ ਕੱਢ ਸਕਦੀਆਂ। ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਸਮਾਂ ਆਪਣੇ ਲਈ ਕੱਢ ਕੇ ਹਰ ਔਰਤ ਆਪਣੇ ਆਪ ਵਿੱਚ ਅਜਿਹਾ ਕਰਨ ਦੇ ਨਾਲ ਤਾਜ਼ਗੀ ਮਹਿਸੂਸ ਕਰੇਗੀ।
ਇਸ ਸ਼ੋਅ ਦੇ ਵਿੱਚ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਉੱਘੇ ਇੰਟਰਨੈਸ਼ਨਲ ਗਾਇਕਾ ਅਤੇ ਐਂਕਰ ਆਰ ਦੀਪ ਰਮਨ ਪ੍ਰਸਿੱਧ ਮਾਡਲ ਅਮਰ ਦਾਬ ਜੱਜ ਦੇ ਤੌਰ ਤੇ ਹਾਜ਼ਰ ਸਨ । ਇਸ ਮੌਕੇ ਕੀਤੀ ਮੈਂਬਰਾਂ ਨੇ ਵੱਖ ਵੱਖ ਗੀਤਾਂ ਦੇ ਉੱਤੇ ਆਪਣੀ ਕਲਾ ਦੀ ਪ੍ਰਦਰਸ਼ਨੀ ਕੀਤੀ । ਉਪਰੰਤ ਇੱਕ ਬਹੁਤ ਹੀ ਖ਼ੂਬਸੂਰਤ ਕੈਟਵਾਕ ਦਾ ਆਯੋਜਨ ਹੋਇਆ। ਜਿਸ ਵਿਚ ਬਿਊਟੀਫੁਲ ਸਮਾਈਲ , ਆਲ ਰਾਊਂਡਰ ਟੈਲੇਂਟ , ਲੌਂਗ ਹੇਅਰ , ਬਿਊਟੀਫੁੱਲ ਆਈਜ਼ ਐਂਡ ਬੈਸਟ ਡਰੈਸ ਆਦਿ ਵੱਖ ਵੱਖ ਪ੍ਰਤੀਯੋਗਤਾਵਾਂ ਕਰਾਈਆਂ ਗਈਆਂ। ਗਾਇਕਾ ਆਰ ਦੀਪ ਰਮਨ ਨੇ ਇਸ ਮੌਕੇ ਆਪਣੀ ਬਹੁਤ ਹੀ ਸੁਪਰਹਿੱਟ ਗੀਤਾਂ ਦੀ ਨਾਲ ਪੂਰਾ ਪ੍ਰੋਗਰਾਮ ਲੁੱਟ ਲਿਆ । ਪ੍ਰੋਗਰਾਮ ਦੇ ਅਖੀਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਕਿੱਟੀ ਮੈਂਬਰ ਮਹਿਲਾਵਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਮੈਡਮ ਸ਼ਰੁਤੀ ਉੱਪਲ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਵਿਚ ਰਾਧਿਕਾ ,ਪ੍ਰੀਆ ਮਧੂ, ਮੰਜੂ ,ਕੁਲਦੀਪ ਕੌਰ, ਜੋਤੀ ਪਸਰੀਜਾ ,ਟੀਣਾ ਦੇਵਗਨ ,ਹਰਪ੍ਰੀਤ ਕੌਰ ਅਤੇ ਸੰਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…