ਤੇਜ਼ ਰਫਤਾਰ ਮੋਟਰਸਾਈਕਲ ਨੇ ਦੂਜੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ 1 ਗੰਭੀਰ ਜ਼ਖਮੀ

ਜੰਡਿਆਲਾ ਗੁਰੂ 25 ਮਾਰਚ (ਕੁਲਜੀਤ ਸਿੰਘ ):
ਕੱਲ ਦੇਰ ਸ਼ਾਮ ਨੂੰ ਗੁਰਦਿਆਲ।ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਡਿੰਗਾ ਪੁਲ ਨਜ਼ਦੀਕ ਸ਼ੇਖਫ਼ਤਾ ਜੋ ਕਿ ਜੰਡਿਆਲਾ ਗੁਰੂ ਤੋਂ ਵਾਪਿਸ ਆਪਣੇ ਮੋਟਰਸਾਈਕਲ ਪਲੇਟੀਨਾ ਨੰਬਰ ਪੀ ਬੀ 63 ਬੀ 1672 ਤੇ ਸਵਾਰ ਹੋ ਕੇ ਆਪਣੇ ਘਰ ਵਾਪਿਸ ਜਾ ਰਹੇ ਸਨ ।ਜਦੋਂ ਇਹ ਵੈਰੋਵਾਲ ਰੋਡ ਨਜ਼ਦੀਕ ਗੁਰੂਦਵਾਰਾ ਖੂਹੀ ਸਾਹਿਬ ਪਹੁੰਚੇ ਤਾ ਉਲਟ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀ ਬੀ 02 ਏ ਕੇ 2503 ਬਾਕਸਰ ਤੇ ਸਵਾਰ ਹੋ ਕੇ ਤੇਜ਼ ਰਫਤਾਰ ਜਾ ਰਿਹਾ ਸੀ।ਇਸ ਨੇ ਦੂਜੇ ਮੋਟਰਸਾਈਕਲ ਨਾਲ ਟੱਕਰ ਮਾਰੀ
ਜਿਸ ਨਾਲ ਮੋਟਰਸਾਈਕਲ।ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀਆ ਗਿਆ ।ਇਸਤੇ ਸਵਾਰ ਗੁਰਦਿਆਲ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਡਿੰਗਾ ਪੁੱਲ ਨਜਦੀਕ ਸ਼ੇਖਫੱਤਾ ਨੂੰ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਇਲਾਜ ਅਮਨਦੀਪ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।ਜਦਕਿ ਦੂਜਾ ਮੋਟਰਸਾਈਕਲ ਸਵਾਰ ਜੋ ਕਿ ਸ਼ਰਾਬੀ ਹਾਲਤ ਵਿੱਚ ਸੀ ।ਪੁਲਿਸ ਚੌਕੀ ਜੰਡਿਆਲਾ ਗੁਰੂ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…