Nabaz-e-punjab.com

ਵਿਆਹੁਤਾ ਵੱਲੋਂ ਸਹੁਰਾ ਪਰਿਵਾਰ ’ਤੇ ਦਹੇਜ ਲਈ ਤੰਗ ਪੇ੍ਰਸ਼ਾਨ ਕਰਨ, ਨਣਦੋਈਆ ’ਤੇ ਅਸ਼ਲੀਲ ਮੈਸਜ ਭੇਜਣ ਦਾ ਦੋਸ਼

ਪੁਲੀਸ ਨੂੰ ਕਈ ਵਾਰ ਸ਼ਿਕਾਇਤਾਂ ਦੇਣ ’ਤੇ ਵੀ ਹਾਲੇ ਤੱਕ ਨਹੀਂ ਹੋਈ ਕਾਰਵਾਈ, ਪੀੜਤ ਲੜਕੀ ਨੇ ਐਸਐਸਪੀ ਨੂੰ ਆਪਬੀਤੀ ਦੱਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਖਰੜ ਦੀ ਵਸਨੀਕ ਇੱਕ ਲੜਕੀ ਨੇ ਪਿੰਡ ਕੁੰਭੜਾ ਸਥਿਤ ਆਪਣੇ ਸਹੁਰੇ ’ਤੇ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਦਿਆਂ ਕੁੱਟਮਾਰ ਕਰਨ ਅਤੇ ਨਣਦੋਈਏ ਉੱਤੇ ਵਟਸਐਪ ’ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪੀੜਤਾ ਨੇ ਪਹਿਲਾਂ ਸੈਂਟਰਲ ਥਾਣਾ ਫੇਜ਼-8 ਅਤੇ ਇਸ ਉਪਰੰਤ ਖਰੜ ਸਿਟੀ ਥਾਣੇ ਵਿੱਚ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਥਾਣਿਆਂ ਵਿੱਚ ਖੱਜਰਲ ਖੁਆਰ ਰਹੀ ਇਸ ਪੀੜਤ ਲੜਕੀ ਨੇ ਮੁਹਾਲੀ ਵਿੱਚ ਐਸਐਸਪੀ ਦਫ਼ਤਰ ਦਾ ਬੂਹਾ ਖੜਕਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤਾ ਨੇ ਪੁਲੀਸ ਮੁਖੀ ਨੂੰ ਮਿਲ ਕੇ ਆਪਬੀਤੀ ਦੱਸੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਆਪਣੇ ਪਤੀ ਸਮੇਤ ਸਹੁਰਾ ਪਰਿਵਾਰ ਅਤੇ ਨਣਦੋਈਏ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੀੜਤ ਲੜਕੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 7 ਦਸੰਬਰ 2014 ਨੂੰ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਅਤੇ ਕਈ ਵਾਰ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇੱਕ ਵਾਰ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ। ਕਈ ਵਾਰ ਪੰਚਾਇਤੀ ਫੈਸਲੇ ਵੀ ਹੋਏ ਪ੍ਰੰਤੂ ਸਹੁਰਾ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਪੀੜਤ ਲੜਕੀ ਅਨੁਸਾਰ ਹੈਰਾਨੀ ਉਦੋਂ ਹੱਦ ਹੋ ਗਈ ਜਦੋਂ ਉਸ ਦੇ ਨਣਦੋਈਏ ਨੇ ਉਸ ’ਤੇ ਮੈਲੀ ਅੱਖ ਰੱਖਦਿਆਂ ਵਟਸਐਪ ਉੱਤੇ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਉਸ ਦੇ ਪਤੀ ਨੂੰ ਮੈਡੀਕਲ ਤੌਰ ’ਤੇ ਅਣਫਿੱਟ ਦੱਸਦੇ ਹੋਏ ਉਸ ਨੂੰ ਆਪਣੇ ਨਾਲ ਸੈਟਿੰਗ ਕਰਨ ਲਈ ਦਬਾਅ ਪਾਇਆ ਗਿਆ। ਨਣਦੋਈਏ ਵੱਲੋਂ ਵਟਸਐਪ ’ਤੇ ਭੇਜੇ ਅਸ਼ਲੀਲ ਮੈਸੇਜ ਪੀੜਤ ਲੜਕੀ ਨੇ ਸਬੂਤ ਵਜੋਂ ਪੁਲੀਸ ਨੂੰ ਦਿਖਾਏ ਗਏ।
ਪੀੜਤ ਲੜਕੀ ਨੇ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਮਨੱੁਖੀ ਅਧਿਕਾਰ ਕਮਿਸ਼ਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਉਸ ਨੂੰ ਦਹੇਜ ਲਈ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ, ਨਣਦਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਵਟਸਐਪ ਉੱਤੇ ਅਸ਼ਲੀਲ ਮੈਸੇਜ ਭੇਜਣ ਵਾਲੇ ਨਣਦੋਈਏ ਖ਼ਿਲਾਫ਼ ਵੀ ਕ੍ਰਿਮੀਨਲ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਉਸ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਤਾਂ ਉਹ ਆਪਣੇ ਮਾਪਿਆਂ ਸਮੇਤ ਐਸਐਸਪੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਲੜੀਵਾਰ ਧਰਨਾ ਸ਼ੁਰੂ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…