nabaz-e-punjab.com

ਜਦੋਂ ਪੀਅਰਟੀਸੀ ਦੀ ਏਸੀ ਬੱਸ ਦੇ ਏਸੀ ਨੇ ਠੰਡੀ ਹਵਾ ਦੀ ਥਾਂ ਸਵਾਰੀਆਂ ’ਤੇ ਸੁੱਟੀ ਮਿੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪਟਿਆਲਾ, 5 ਜੁਲਾਈ
ਪਟਿਆਲਾ ਤੋਂ ਮੁਹਾਲੀ ਰੂਟ ਉਪਰ ਚਲਦੀਆਂ ਪੀਆਰਟੀਸੀ ਦੀਆਂ ਬੱਸਾਂ ਆਪਣੀ ਖਸਤਾ ਹਾਲਤ ਅਤੇ ਰਾਹ ਵਿੱਚ ਹੀ ਖੜ ਜਾਣ ਕਾਰਨ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਪਰ ਹੁਣ ਪੀਆਰਟੀਸੀ ਦੀ ਪਟਿਆਲਾ ਤੋਂ ਮੁਹਾਲੀ ਆ ਰਹੀ ਏ ਸੀ ਬੱਸ ਦੇ ਏਸੀ ਠੰਡੀ ਹਵਾ ਦੀ ਥਾਂ ਮਿੱਟੀ ਤੇ ਰੇਤਾ ਵੀ ਛੱਡਣ ਲੱਗ ਪਏ ਹਨ। ਇਹ ਏਸੀ ਬੱਸ ਅੱਜ ਸਵੇਰੇ 8 ਵਜੇ ਪਟਿਆਲਾ ਬੱਸ ਅੱਡੇ ਤੋਂ ਚੱਲੀ ਸੀ, ਬਹਾਦਰਗੜ੍ਹ ਤੱਕ ਤਾਂ ਇਸ ਬੱਸ ਦਾ ਏਸੀ ਠੀਕ ਚਲਦਾ ਰਿਹਾ ਪਰ ਉਸ ਤੋਂ ਅੱਗੇ ਆ ਕੇ ਪਹਿਲਾਂ ਤਾਂ ਏ ਸੀ ਬੰਦ ਹੋ ਗਿਆ ਫਿਰ ਏ ਸੀ ਵਿਚੋੱ ਠੰਡੀ ਹਵਾ ਦੀ ਥਾਂ ਮਿੱਟੀ ਅਤੇ ਰੇਤਾ ਨਿਕਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਕੱਪੜੇ ਖਰਾਬ ਹੋ ਗਏ।
ਫਿਰ ਬੱਸ ਵਿਚ ਬੈਠੀਆਂ ਸਵਾਰੀਆਂ ਨੂੰ ਬੱਸ ਦੀਆਂ ਵਿਚਕਾਰਲੀਆਂ ਸੀਟਾਂ ਤੋੱ ਉਠਾ ਕੇ ਪਿਛਲੀਆਂ ਸੀਟਾਂ ਉਪਰ ਬੈਠਾਇਆ ਗਿਆ ਪਰ ਏ ਸੀ ਵਿਚੋੱ ਨਿਕਲ ਰਿਹਾ ਰੇਤਾ ਹਰ ਥਾਂ ਹੀ ਪਹੁੰਚ ਰਿਹਾ ਸੀ। ਜਿਸ ਥਾਂ ਬੱਸ ਮਾੜੀ ਮੋਟੀ ਬੁੜਕ ਜਾਂਦੀ ਸੀ ਤਾਂ ਏ ਸੀ ਵਿਚੋੱ ਬਹੁਤ ਜਿਆਦਾ ਮਾਤਰਾ ਵਿਚ ਰੇਤਾ ਨਿਕਲਦਾ ਸੀ। ਜਿਸ ਕਰਕੇ ਇਸ ਏ ਸੀ ਬੱਸ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ। ਸਵਾਰੀਆਂ ਦਾ ਕਹਿਣਾ ਸੀ ਕਿ ਇਸ ਟਾਇਮ ਪਟਿਆਲਾ ਤੋਂ ਮੁਹਾਲੀ ਲਈ ਨਵੀਂ ਏਸੀ ਬੱਸ ਚਲਦੀ ਹੈ ਪਰ ਅੱਜ ਨਵੀਂ ਬੱਸ ਦੀ ਥਾਂ ਪੀਆਰਟੀਸੀ ਦੇ ਅਧਿਕਾਰੀਆਂ ਨੇ ਪੁਰਾਣੀ ਬੱਸ ਭੇਜ ਦਿਤੀ। ਕੰਡਕਟਰ ਦੇ ਦਸਣ ਅਨੁਸਾਰ ਨਵੀਂ ਬੱਸ ਵੀ ਖਰਾਬ ਸੀ, ਜਿਸ ਕਰਕੇ ਇਸ ਪੁਰਾਣੀ ਬੱਸ ਨੂੰ ਰੂਟ ਉਪਰ ਭੇਜਿਆ ਗਿਆ। ਲੋਕਾਂ ਦਾ ਕਹਿਣਾ ਸੀ ਕਿ ਨਵੀਂ ਬੱਸ ਚਲਦੀ ਹੋਣ ਕਾਰਨ ਲੋਕ ਏਸੀ ਬੱਸ ਵਿੱਚ ਹੀ ਸਫ਼ਰ ਕਰਨ ਨੂੰ ਤਰਜੀਹ ਦੇਣ ਲੱਗੇ ਹਨ ਅਤੇ ਚੰਡੀਗੜ੍ਹ ਜਾਣ ਵਾਲੇ ਲੋਕ ਵੀ ਏਸੀ ਦੀ ਠੰਡੀ ਹਵਾ ਲੈਣ ਦੇ ਚੱਕਰ ਵਿਚ ਵਾਇਆ ਮੁਹਾਲੀ ਜਾਣ ਲੱਗੇ ਹਨ ਪਰ ਅੱਜ ਆਈ ਪੁਰਾਣੀ ਏਸੀ ਬੱਸ ਦੀ ਹਾਲਤ ਨੇ ਲੋਕਾਂ ਦਾ ਏਸੀ ਬੱਸਾਂ ਤੋਂ ਮੋਹ ਭੰਗ ਕਰ ਦਿੱਤਾ। ਬੱਸ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਵਿੱਚ ਅਸਫਲ ਹੋ ਗਈ ਹੈ। ਹਰ ਰੁਟ ਉਪਰ ਹੀ ਮਿਆਦ ਲੰਘੀਆਂ ਅਤੇ ਖਟਾਰਾ ਪੀਆਰਟੀਸੀ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਲੋਕ ਰੱਬ ਦੇ ਸਹਾਰੇ ਹੀ ਸਫ਼ਰ ਕਰਦੇ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…