
ਮੁਹਾਲੀ ਦੇ ਲੋਕਾਂ ਦੇ ਚਹੇਤੇ ਨੇਤਾ ਹਨ ਬਲਬੀਰ ਸਿੱਧੂ: ਮਨੀਸ਼ ਤਿਵਾੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਕਿਹਾ ਕਿ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਇੱਕ ਚਹੇਤੇ, ਅਜਮਾਏ ਅਤੇ ਪਰਖੇ ਹੋਏ ਨੇਤਾ ਹਨ, ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਮੁਹਾਲੀ ਨੂੰ ਵਿਕਾਸ ਵਿਚ ਕਾਫੀ ਅੱਗੇ ਵਧਾਇਆ ਹੈ | ਤਿਵਾੜੀ ਨੇ ਕਿਹਾ, ਮੁਹਾਲੀ ਵਿਚ ਇੱਕ ਪਾਸੇ ਬਲਬੀਰ ਸਿੱਧੂ ਜਿਹਾ ਨੇਤਾ ਹੈ ਜਿਨ੍ਹਾਂ ਦੀ ਕਈ ਵਿਕਾਸ ਕਾਰਜਾਂ ਨੂੰ ਅੰਜਾਮ ਦੇਣ ਦੀ ਲੰਮੀਂ ਲਿਸਟ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਚੋਣ ਵਿਰੋਧੀ ਹਨ ਜਿਹੜੇ ਚੋਣਾਂ ਆਉਂਦੇ ਹੀ ਪਾਲਾ ਬਦਲ ਲੈਂਦੇ ਹਨ | ਉਨ੍ਹਾਂ ਨੇ ਕਿਹਾ, ਸਿੱਧੂ ਨੇ ਮੁਹਾਲੀ ਦੀ ਸਿੱਖਿਆ ਅਤੇ ਮੈਡੀਕਲ ਦੇ ਮੁੱਢਲੇ ਢਾਂਚੇ ਵਿਚ ਮਹੱਤਵਪੂਰਣ ਸੁਧਾਰ ਲਿਆਉਣ ਦੇ ਇਲਾਕਾ ਕਈ ਹੋਰ ਮੁੱਢਲੀਆਂ ਸੁਵਿਧਾਵਾਂ ਨਾਲ ਸਬੰਧਤ ਪਰਿਯੋਜਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ | ਦੂਜੇ ਪਾਸੇ ਉਨ੍ਹਾਂ ਦੇ ਵਿਰੋਧੀ ਹਨ ਜਿਨ੍ਹਾਂ ਦੇ ਕੋਲ ਕਰਨ ਨੂੰ ਸਿਰਫ ਖੋਖਲੇ ਦਾਅਵੇ ਹਨ |
ਉਨ੍ਹਾਂ ਨੇ ਕਿਹਾ, ਸਿੱਧੂ ਫਿਰ ਤੋਂ ਚੁਣੇ ਜਾਣ ਤੇ ਮੁਹਾਲੀ ਵਿਚ ਹੋਰ ਵਿਕਾਸ ਕਰਨਾ ਜਾਰੀ ਰੱਖਣਗੇ | ਇਸ ਲਈ ਹੁਣ ਇਹ ਮੁਹਾਲੀ ਦੇ ਲੋਕਾਂ ਦੇ ਹੱਥ ਵਿਚ ਹੈ ਕਿ ਉਹ ਫਿਰ ਤੋਂ ਅਜਿਹੇ ਨੇਤਾ ਦੀ ਜਿੱਤ ਸੁਨਿਸ਼ਚਿਤ ਕਰਨ, ਜਿਸਨੇ ਪਿਛਲੇ ਸਾਲਾਂ ਵਿਚ ਸਾਰੀਆਂ ਦੇ ਵਿਕਾਸ ਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ ਜਾਂ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਜਿਹੜੇ ਸਿਰਫ ਚੋਣਾਂ ਦੇ ਦੌਰਾਨ ਆਪਣਾ ਚਿਹਰਾ ਦਿਖਾਉਂਦੇ ਹਨ ਅਤੇ ਫਿਰ ਗਾਇਬ ਹੋ ਜਾਂਦੇ ਹਨ | ਤਿਵਾੜੀ ਨੇ ਕਿਹਾ ਕਿ ਇਹ ਚੋਣ ਮੁਹਾਲੀ ਦੇ ਵੋਟਰਾਂ ਦੇ ਲਈ ਆਪ ਪਾਰਟੀ ਨੂੰ ਉਸਦੇ ਲੁਭਾਵਣੇ ਅਤੇ ਝੂਠੇ ਚੋਣ ਪ੍ਰਚਾਰ ਦੇ ਲਈ ਸਬਕ ਸਿਖਾਉਣ ਦਾ ਇੱਕ ਵਧੀਆ ਮੌਕਾ ਹੈ | ਆਪ ਆਪਣੇ ਫੇਲ੍ਹ ਦਿੱਲੀ ਮਾਡਲ ਦੇ ਨਾਂ ‘ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |

ਬਲਬੀਰ ਸਿੱਧੂ ਮੁਹਾਲੀ ਦੇ ਲੋਕਾਂ ਦੇ ਨੇਤਾ ਹਨ ਜਿਹੜੇ ਚੌਵੀ ਘੰਟੇ ਮੁਹਾਲੀ ਦੇ ਲੋਕਾਂ ਦੇ ਨਾਲ ਚੱਲਦੇ ਹਨ ਅਤੇ ਨਾਲ ਰਹਿੰਦੇ ਹਨ | ਮੁਹਾਲੀ ਚੋਣ ਹਲਕੇ ਵਿਚ ਹਰ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਵਧੀਆ ਕੰਮ ਦੇ ਲਈ ਜਾਣਦਾ ਹੈ, ਤਿਵਾੜੀ ਨੇ ਕਿਹਾ |