Nabaz-e-punjab.com

ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਜਲਦੀ ਕਰਨਗੇ ਆਪਣੇ ਰਾਜਸੀ ਭਵਿੱਖ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਾਂ ਪੰਜਾਬੀ ਏਕਤਾ ਪਾਰਟੀ ਵਿੱਚ ਜਾਣ ਦੀਆਂ ਸੰਭਾਵਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲਗਾਤਾਰ ਲੰਮਾ ਸਮਾਂ ਪ੍ਰਧਾਨ ਰਹੇ ਭਾਈ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਅਗਲੇ ਹਫ਼ਤੇ ਆਪਣੇ ਧਾਰਮਿਕ ਅਤੇ ਰਾਜਨੀਤਕ ਭਵਿੱਖ ਦਾ ਫੈਸਲਾ ਲੈਣ ਦੀਆਂ ਕੰਨਸੋਆ ਮਿਲੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਉਹ ਪੰਜਾਬੀ ਏਕਤਾ ਪਾਰਟੀ ਜਾਂ ਫਿਰ ਟਕਸਾਲੀ ਅਕਾਲੀਆਂ ਵੱਲੋਂ ਹਾਲ ਹੀ ਵਿੱਚ ਬਣਾਈ ਗਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਹੱਥ ਮਿਲਾ ਸਕਦੇ ਹਨ। ਕਰਨੈਲ ਸਿੰਘ ਪੀਰਮੁਹੰਮਦ ਜਿੰਨਾ ਲੰਮਾ ਸਮਾ ਫੈਡਰੇਸ਼ਨ ਦੀ ਲੀਡਰਸ਼ਿਪ ਕੀਤੀ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਵੀ ਕਈ ਸਾਲ ਜਨਤਕ ਤੇ ਕਨੂੰਨੀ ਸੰਘਰਸ਼ ਕੀਤਾ ਦਗਿਆਂ ਨੂੰ ਸਿੱਖ ਨਸਲਕੁਸ਼ੀ ਐਲਨਾਨ ਲਈ ਹੋਂਦ ਚਿੱਲੜ, ਬੋਕਾਰੋ, ਕਾਨਪੁਰ, ਨਗਲੋਈ, ਰਿਆਸੀ ਵਰਗੇ ਉਹ ਸਥਾਨ ਲੱਭੇ ਜਿਥੇ ਸਿੱਖ ਨਸਲਕੁਸ਼ੀ ਦੀਆਂ ਕਈ ਨਿਸ਼ਾਨੀਆਂ ਲੱਭੀਆਂ ਅਤੇ ਅਦਾਲਤਾਂ ਵਿੱਚ ਗਵਾਹੀਆਂ ਕਰਵਾਈਆਂ।
ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਨਾਲ ਸੰਪਰਕ ਕੀਤੇ ਜਾਣ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫ਼ਾ ਸਰਬੱਤ ਖਾਲਸਾ ਵੱਲੋਂ ਨਿਯੁਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌਂਪਿਆ ਸੀ ਅਤੇ ਹੁਣ ਉਹਨਾਂ ਦੇ ਸੁਨੇਹੇ ਦੀ ਉਡੀਕ ਵਿੱਚ ਹਨ ਜਦੋਂ ਉਹਨਾਂ ਪਾਸੋਂ ਇਜ਼ਾਜਤ ਮਿਲ ਗਈ ਤਾਂ ਉਹ ਪੰਥਕ ਰਾਜਨੀਤਕ ਫਰੰਟ ’ਤੇ ਆਪਣੀਆ ਸੇਵਾਵਾਂ ਦੇਣਗੇ ਜਦ ਉਹਨਾਂ ਪਾਸੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਤਬਦੀਲੀ ਲਿਆਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਫੈਡਰੇਸ਼ਨ ਨੂੰ ਹੁਣ ਨਿਰੋਲ ਨੌਜਵਾਨ ਵਰਗ ਪ੍ਰਦਾਨ ਕਰਨ ਲਈ ਵੀ ਨੇੜਲੇ ਭਵਿੱਖ ਵਿੱਚ ਉਚੇਚੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਵਰਗ ਨੂੰ ਇਕੱਠਿਆਂ ਕਰਕੇ ਨੌਜਵਾਨ ਲੀਡਰਸ਼ਿਪ ਉਭਾਰੀ ਜਾ ਸਕੇ। ਅਕਾਲੀ ਦਲ ਬਾਦਲ ਬਾਰੇ ਵਿੱਚ ਪੁੱਛਣ ’ਤੇ ਉਹਨਾਂ ਕਿਹਾ ਇਹ ਦਲ ਹੁਣ ਬੀਤੇ ਦੀ ਦਾਸਤਾਨ ਬਣਦਾ ਜਾ ਰਿਹਾ ਹੈ ਪੰਜਾਬੀ ਲੋਕ ਲੰਮੇ ਸਮੇ ਤੋਂ ਤੀਜੇ ਬਦਲ ਦੀ ਭਾਲ ਵਿੱਚ ਹਨ। ਇਸ ਸਬੰਧ ਵਿੱਚ ਕਾਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਵਰਗੀਆਂ ਪਾਰਟੀਆਂ ਦੀ ਜਗਾ ਡੈਮੋਕਰੇਟਿਕ ਗੱਠਜੋੜ ਵੱਲ ਪੰਜਾਬ ਦੀ ਸਰ-ਜ਼ਮੀਨ ਤਿਆਰ ਕਰਨ ਲਈ ਤਿਆਰ ਰਹਿਣ ਦੀ ਲੋੜ ਮਹਿਸੂਸ ਕਰਨ ਨਾਲ ਹੀ ਇਹ ਧਾਰਮਿਕ ਰਾਜਨੀਤਕ ਸਮਾਜਿਕ ਖੇਤਰ ਵਿੱਚ ਹਿਤੈਸ਼ੀ ਲੀਡਰਸ਼ਿਪ ਸਾਹਮਣੇ ਆ ਸਕੇਗੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…