ਮੁਹਾਲੀ ਵਿੱਚ ਮਹਿਲਾ ਡਾਕਟਰ ਵੱਲੋਂ ਚੌਥੀ ਮੰਜ਼ਿਲ ਤੋਂ ਕੁੱਦ ਕੇ ਆਤਮ ਹੱਤਿਆ

ਨੌਕਰੀ ਨਾ ਮਿਲਣ ਕਾਰਨ ਵੀ ਪ੍ਰੇਸ਼ਾਨ ਸੀ ਮਹਿਲਾ ਡਾਕਟਰ, ਪਤੀ ਨਾਲ ਵੀ ਚਲ ਰਿਹਾ ਸੀ ਪਿਛਲੇ 3 ਸਾਲ ਤੋਂ ਤਲਾਕ ਦਾ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ ਵਿਆਹੁਤਾ ਅੌਰਤ ਨੇ ਆਪਣੀ ਘਰ ਦੀ ਛੱਤ, ਚੌਥੀ ਮੰਜ਼ਿਲ ਤੋਂ ਕੁੱਕ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਡਾਕਟਰ ਦਿੱਵਿਆ ਸੂਦ (31) ਵਾਸੀ ਦਰਸ਼ਨ ਵਿਹਾਰ, ਸੈਕਟਰ 68, ਮੁਹਾਲੀ ਵਜੋਂ ਹੋਈ ਹੈ। ਅੱਜ ਸਵੇਰੇ ਉਨ੍ਹਾਂ ਦੀ ਇੱਕ ਪੜੌਸਣ ਨੇ ਦੰਦਾਂ ਦੀ ਡਾਕਟਰ ਨੂੰ ਜ਼ਮੀਨ ’ਤੇ ਲਹੂ ਲੂਹਾਣ ਪਈ ਦੇਖਿਆ ਅਤੇ ਉਸ ਨੇ ਤੁਰੰਤ ਡਾਕਟਰ ਦੇ ਪਿਤਾ ਨੂੰ ਸਾਰੀ ਦੱਸੀ। ਸੂਚਨਾ ਮਿਲਦੇ ਹੀ ਮੁਹਾਲੀ ਪੁਲੀਸ ਦੇ ਕਰਮਚਾਰੀ ਵੀ ਮੌਕੇ ਪਹੁੰਚ ਗਏ ਅਤੇ ਖਬਰ ਸੁਣਦਿਆਂ ਹੀ ਮੁਹੱਲੇ ਦੇ ਲੋਕ ਇਕੱਠੇ ਹੋ ਗਏ।
ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਪਵਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰ ਦਿੱਵਿਆ ਸੂਦ ਦਰਸ਼ਨ ਵਿਹਾਰ
ਸੈਕਟਰ 68 ਵਿੱਚ ਆਪਣੇ ਪਿਤਾ ਨਾਲ ਰਹਿੰਦੀ ਸੀ। ਉਹ ਦੰਦਾਂ ਦੀਆਂ ਬੀਮਾਰੀਆਂ ਦੀ ਮਾਹਰ ਡਾਕਟਰ ਸੀ ਲੇਕਿਨ ਕਿਤੇ ਨੌਕਰੀ ਨਾ ਮਿਲਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਉਂਜ ਵੀ ਉਸ ਦਾ ਪਿਛਲੇ ਕਰੀਬ ਤਿੰਨ ਸਾਲ ਤੋਂ ਉਸ ਦੇ ਪਤੀ ਨਾਲ ਤਲਾਕ ਦਾ ਕੇਸ ਵੀ ਚਲ ਰਿਹਾ ਹੈ। ਅੱਜ ਉਸ ਨੇ ਸੁਸਾਇਟੀ ਵਿੱਚ ਚੌਥੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਉਧਰ, ਪੁਲੀਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਸੂਦ ਨੇ ਅੱਜ ਸਵੇਰੇ ਪਹਿਲਾਂ ਆਪਣੇ ਪਿਤਾ ਕਰਨਲ ਸੂਦ ਨੂੰ ਚਾਹ ਨਾਸ਼ਤਾ ਦਿੱਤਾ ਅਤੇ ਖ਼ੁਦ ਵੀ ਨਾਸ਼ਤਾ ਕੀਤਾ। ਇਸ ਮਗਰੋਂ ਮਹਿਲਾ ਡਾਕਟਰ ਆਪਣੇ ਘਰ ਵਿੱਚ ਅਤੇ ਬਾਹਰ ਗੈਲਰੀ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਉਹ ਕਈ ਵਾਰ ਘਰ ਦੇ ਅੰਦਰ ਅਤੇ ਬਾਹਰ ਘੁੰਮਦੀ ਫਿਰਦੀ ਰਹੀ ਹੈ। ਇਸ ਦੌਰਾਨ ਉਹ ਆਪਣੇ ਪਿਤਾ ਤੋਂ ਅੱਖ ਬਚਾ ਕੇ ਚੌਥੀ ਮੰਜ਼ਲ ਦੀ ਛੱਤ ’ਤੇ ਚੜ ਗਈ ਅਤੇ ਹੇਠਾਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਕਰਨਲ ਸੂਦ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟ ਮਾਰਟਮ ਤੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …