ਪਿੰਡ ਕੁੰਭੜਾ ਵਿੱਚ ਮਿਲਿਆ ਮਾਦਾ ਭਰੂਣ, ਸਿਟੀ ਪਾਰਕ ਸਾਈਡ ਤੋਂ ਕੁੱਤਾ ਖਿੱਚ ਕੇ ਲਿਜਾ ਰਿਹਾ ਬੱਚਾ

ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਮਾਰਚ:
ਇੱਥੋਂ ਦੇ ਸੈਕਟਰ 68 ਸਥਿਤ ਭਵਨ ਨੇੜਲੇ ਸਿਟੀ ਪਾਰਕ ਦੇ ਸਾਹਮਣੇ ਪੈਂਦੇ ਗੰਦੇ ਨਾਲੇ ਵਿੱਚ ਅੱਜ ਇਕ 6-7 ਮਹੀਨੇ ਦਾ ਮਾਦਾ ਭਰੂਣ ਮਿਲਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਨਾਮ ਦੇ ਲੜਕੇ ਨੇ ਇਕ ਕੁੱਤੇ ਨੂੰ ਇਹ ਭਰੂਣ ਪਾਰਕ ਤੋਂ ਸੜਕ ਪਾਰ ਕਰਕੇ ਗੰਦੇ ਨਾਲੇ ਵਿਚ ਲਿਆਂਦੇ ਹੋਏ ਵੇਖਿਆ ਸੀ,ਜਿਸ ਤੋੱੱ ਬਾਅਦ ਰਵੀ ਵਲੋੱ ਇਸ ਗਲ ਦੀ ਜਾਣਕਾਰੀ ਸਫਾਈ ਕਰਮਚਾਰੀਆਂ ਨੂੰ ਦਿਤੀ ਗਈ। ਸਫਾਈ ਕਰਮਚਾਰੀਆਂ ਨੈ ਇਸ ਦੀ ਜਾਣਕਾਰੀ ਪੁਲੀਸ ਨੂੰ ਦਿਤੀ,ਜਿਸਦੇ ਚਲਦੇ ਮੌਕੇ ਤੇ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਮੌਕੇ ਉਪਰ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ। ਭੁਪਿੰਦਰ ਸਿੰਘ ਨੇ ਦਸਿਆ ਕਿ ਇਸ ਭਰੂਣ ਸਬੰਧੀ ਕਿਸੇ ਨੇ 100 ਨੰਬਰ ਉਪਰ ਪੀ ਸੀ ਆਰ ਨੂੰ ਸੁਚਿਤ ਕੀਤਾ ਸੀ ਤੇ ਫਿਰ ਪੀ ਸੀ ਆਰ ਨੇ ਉਹਨਾਂ ਨੂੰ ਜਾਣਕਾਰੀ ਦਿਤੀ। ਉਹਨਾਂ ਦਸਿਆ ਕਿ ਇਹ ਮਾਦਾ ਭਰੂਣ 6-7 ਮਹੀਨੇ ਦਾ ਹੈ, ਜਿਸ ਦਾ ਪਹਿਲਾਂ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਇਸ ਤੋੱ ਬਾਅਦ ਇਸਦਾ ਡੀ ਐਨ ਏ ਟੈਸਟ ਵੀ ਕਰਵਾਇਆ ਜਾਵੇਗਾ।
ਜਿਕਰਯੋਗ ਹੈ ਕਿ ਇਸ ਮਾਦਾ ਭਰੂਣ ਦੇ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਸੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਭਰੂਣ ਮਿਲਣ ਵਾਲੀ ਥਾਂ ਉਪਰ ਇਕਤਰ ਹੋ ਗਏ ਸਨ ਅਤੇ ਇਸ ਸਬੰਧੀ ਲੋਕਾਂ ਵਿਚ ਕਈ ਤਰਾਂ ਦੀਆਂ ਚਰਚਾਵਾਂ ਹੋ ਰਹੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …