ਦੀਵਾਲੀ ਮੌਕੇ ਦੁਲਹਣ ਵਾਂਗ ਸਜੀ ਗਈਆਂ ਹਨ ਦੁਕਾਨਾਂ, ਮਾਰਕੀਟਾਂ ਵਿੱਚ ਲੱਗੀਆਂ ਰੌਣਕਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਉਵੇਂ ਹੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਵੱਡੀ ਗਿਣਤੀ ਦੁਕਾਨਾਂ ਨੂੰ ਦੁਲਹਣ ਵਾਂਗ ਸਜਾਇਆ ਗਿਆ ਹੈ। ਇਸਦੇ ਨਾਲ ਹੀ ਵੱਡੀ ਗਿਣਤੀ ਦੁਕਾਨਾਂ ਵਾਲਿਆਂ ਵੱਲੋਂ ਆਪਣਾ ਸਮਾਨ ਦੁਕਾਨਾਂ ਦੇ ਅੱਗੇ ਟੈਂਟ ਲਗਾ ਕੇ, ਬਹੁਤ ਸੋਹਣੇ ਤਰੀਕੇ ਨਾਲ ਸਜਾ ਕੇ ਰੱਖਿਆ ਗਿਆ ਹੈ। ਸਾਰੇ ਹੀ ਬਾਜ਼ਾਰਾਂ ਵਿੱਚ ਲੋਕਾਂ ਦੀ ਕਾਫ਼ੀ ਚਹਿਲ ਪਹਿਲੀ ਦੇਖੀ ਜਾ ਰਹੀ ਹੈ। ਨੌਜਵਾਨ ਮੁੰਡੇ ਕੁੜੀਆਂ ਵੀ ਗੱਲਾਂ ਮਾਰਦੇ ਹਰ ਮਾਰਕੀਟ ਵਿਚ ਹੀ ਦੁਕਾਨਾਂ ਦਾ ਸਮਾਨ ਦੇਖਦੇ ਹੋਏ ਘੁੰਮਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਡਰਾਈ ਫਰੂਟਸ ਅਤੇ ਮਿਠਾਈ ਦੀਆਂ ਦੁਕਾਨਾਂ ਦੇ ਨਾਲ ਨਾਲ ਗਿਫਟ ਆਈਟਮ ਵੇਚਣ ਵਾਲੀਆਂ ਦੁਕਾਨਾਂ ਉਪਰ ਵੀ ਲੋਕਾਂ ਦੀ ਭੀੜ ਨਜਰ ਆ ਰਹੀ ਹੈ। ਇਸਦੇ ਨਾਲ ਹੀ ਲੋਕ ਆਪਣੇ ਘਰਾਂ ਤੇ ਵਾਹਨਾਂ ਨੂੰ ਸਜਾਉਣ ਲਈ ਸਜਾਵਟੀ ਸਮਾਨ ਵੀ ਖਰੀਦਦੇ ਵੇਖੇ ਜਾ ਰਹੇ ਹਨ।
ਹਰ ਵਰਗ ਦੇ ਲੋਕਾਂ ਵਿਚ ਹੀ ਦੀਵਾਲੀ ਦੇ ਤਿਉਹਾਰ ਸਬੰਧੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬੱਚੇ ਵੀ ਆਪਣੇ ਮਾਪਿਆਂ ਨਾਲ ਮਾਰਕੀਟਾਂ ਵਿੱਚ ਸਜੀਆਂ ਦੁਕਾਨਾਂ ਦੇਖਦੇ ਹੋਏ ਮੌਜ ਮਸਤੀ ਕਰਦੇ ਵੇਖੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਾਂ ਉਪਰ ਬਿਜਲੀ ਦੀਆਂ ਰੰਗ ਬਿੰਰੰਗੀਆਂ ਲੜੀਆਂ ਲਾ ਕੇ ਦੁਕਾਨਾਂ ਨੂੰ ਸਜਾਇਆ ਗਿਆ ਹੈ, ਰਾਤ ਸਮੇਂ ਚੱਲਦੀਆਂ ਇਹ ਬਿਜਲਈ ਲੜੀਆਂ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਭਾਵੇਂ ਕਿ ਦਿਵਾਲੀ ਦੇ ਤਿਉਹਾਰ ਉਪਰ ਵੀ ਨੋਟਬੰਦੀ ਦਾ ਕੁਝ ਅਸਰ ਦਿਖਾਈ ਦੇ ਰਿਹਾ ਹੈ,ਪਰ ਇਸਦੇ ਬਾਵਜੂਦ ਵੱਡੀ ਗਿਣਤੀ ਲੋਕ ਉਤਸ਼ਾਹ ਨਾਲ ਬਾਜਾਰਾਂ ਵਿਚ ਖਰੀਦਦਾਰੀ ਕਰ ਰਹੇ ਹਨ। ਕਈ ਦੁਕਾਨਾਂ ਵਾਲਿਆਂ ਨੇ ਤਾਂ ਦੀਵਾਲੀ ਮੌਕੇ ਰੈਡੀਮੇਡ ਕੱਪੜਿਆਂ, ਜੁੱਤਿਆਂ ਅਤੇ ਹੋਰ ਸਮਾਨ ਦੀ ਸੇਲ ਵੀ ਲਗਾ ਦਿਤੀ ਹੈ। ਸੇਲ ਵਾਲੀਆਂ ਦੁਕਾਨਾਂ ਉਪਰ ਵੀ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …