nabaz-e-punjab.com

ਫੇਸਬੱਕ ’ਤੇ ਗੁਰੂ ਸਾਹਿਬਾਨਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਸਬੰਧੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ

ਯੂਨਾਈਟਿਡ ਸਿੱਖ ਪਾਰਟੀ ਦੇ ਨਿੱਜੀ ਦਖ਼ਲ ਤੋਂ ਬਾਅਦ ਹੋਈ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਨਾਭਾ\ਪਟਿਆਲਾ, 12 ਸਤੰਬਰ:
ਜ਼ਿਲ੍ਹਾ ਪਟਿਆਲਾ ਦੀ ਪੁਲੀਸ ਨੇ ਕਿਸੇ ਅਨਜਾਣ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਦੀ ਫੇਸਬੁਕ ਪ੍ਰੋਫਾਇਲ ਤੋਂ ਫੋਟੋਆਂ ਚੋਰੀ ਕਰਕੇ ਗੁਰੂ ਸਾਹਿਬਾਨਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਅਤੇ ਗੁਰੂ ਸਾਹਿਬਾਨਾਂ ਦੀਆਂ ਇਤਰਾਜਯੋਗ ਫੋਟੋਆਂ ਅਪਲੋਡ ਕਰਨ ਸਮੇਤ ਫੇਸਬੁਕ ਪ੍ਰੋਫਾਇਲ ਵਾਲੇ ਵਿਅਕਤੀ ਨੂੰ ਧਮਕੀਆਂ ਦੇਣ ਸਬੰਧੀਂ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਪਿੰਡ ਦੁਲੱਦੀ ਨਾਭਾ ਦੇ ਵਸਨੀਕ ਮਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਐਫ਼ਆਈਆਰ ਨੰਬਰ 142 ਮਿਤੀ 11 ਸਤੰਬਰ 2018, ਆਈ.ਪੀ.ਸੀ ਦੀ ਧਾਰਾ 295-ਏ, 419, 120-ਬੀ ਅਤੇ ਆਈਟੀ ਐਕਟ 2000 ਦੀ ਧਾਰਾ 66 ਤੇ 66ਸੀ ਤਹਿਤ ਥਾਣਾ ਸਦਰ ਨਾਭਾ ਵਿੱਚ ਦਰਜ ਇਸ ਮਾਮਲੇ ਵਿੱਚ ਅਣਪਛਾਤੇ ਵਿਅਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸ੍ਰੀ ਅੱਤਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਪੜਤਾਲ ਲਈ ਥਾਣਾ ਸਦਰ ਨਾਭਾ ਦੇ ਐਸਐਚਓ ਜੈਇੰਦਰ ਸਿੰਘ ਰੰਧਾਵਾ ਨੂੰ ਜਾਂਚ ਅਧਿਕਾਰੀ ਲਾਇਆ ਗਿਆ ਹੈ।
ਡੀਐਸਪੀ ਸ੍ਰੀ ਅੱਤਰੀ ਨੇ ਹੋਰ ਦੱਸਿਆ ਕਿ ਸ਼ਿਕਾਇਤ ਕਰਤਾ ਮੁਤਾਬਕ ਜਦੋਂ ਉਹ ਬੀਤੇ ਦਿਨ ਆਪਣੀ ਫੇਸਬੁਕ ਆਈਡੀ ਤੋਂ ਕਿਸੇ ਹਰਜਿੰਦਰ ਸਿੰਘ ਨਾ ਦੇ ਵਿਅਕਤੀ ਦੀ ਆਈਡੀ ’ਤੇ ਗਿਆ ਤਾਂ ਉਥੇ ਕਿਸੇ ਹੋਰ ਪੋਸਟ ਵਿੱਚ ‘ਕੱਬਾ ਚਮਾਰ’ ਨਾਂ ਦੀ ਆਈਡੀ ਤੋਂ ਗੁਰ ਸਾਹਿਬਾਨਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਹੋਈ ਸੀ, ਜਿਸ ‘ਤੇ ਉਸਨੇ ਇਸ ਆਈਡੀ ਵਾਲੇ ਸ਼ਖ਼ਸ ਨੂੰ ਵਰਜਿਆ ਕਿ ਅਜਿਹਾ ਨਾ ਕੀਤਾ ਜਾਵੇ।
ਸ੍ਰੀ ਅੱਤਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ‘ਕੱਬਾ ਚਮਾਰ’ ਵਾਲੀ ਆਈਡੀ ਵਾਲੇ ਵਿਅਕਤੀ ਨੇ ਮਨਜੀਤ ਸਿੰਘ ਦੀ ਪ੍ਰੋਫਾਈਲ ’ਚੋਂ ਫੋਟੋਆਂ ਕੱਢ ਕੇ ਮਿਤੀ 9 ਸਤੰਬਰ ਨੂੰ ਆਪਣੀ ਆਈਡੀ ’ਤੇ ਲਗਾ ਕੇ ਗੁਰੂ ਸਾਹਿਬਾਨਾਂ ਦੀਆਂ ਹੋਰ ਗਲਤ ਫੋਟੋਆਂ ਪਾ ਦਿੱਤੀਆਂ ਅਤੇ ਉਸ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤਰ੍ਹਾਂ ਇਸ ‘ਕੱਬਾ ਚਮਾਰ’ ਫੇਸਬੱੁਕ ਆਈਡੀ ਵਾਲੇ ਵਿਅਕਤੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਆਪਸੀ ਭਾਈਚਾਰੇ ਵਿੱਚ ਲੜਾਈ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ।
ਬੀਤੇ ਦਿਨੀ ਯੂਨਾਈਟਿਡ ਸਿੱਖ ਪਾਰਟੀ ਦੇ ਮੁਖੀ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਵੀ ਐਸਐਸਪੀ ਪਟਿਆਲਾ ਨੂੰ ਗਲਤ ਫੇਸ ਬੁੱਕ ਆਈਡੀ ’ਤੇ ਗੁਰੂ ਸਾਹਿਬਾਨ ਦੇ ਖ਼ਿਲਾਫ਼ ਬੋਲਣ ਵਾਲਿਆਂ ਤੇ ਕਾਰਵਾਈ ਦੀ ਗੱਲ ਕਹੀ ਸੀ। ਡੀਐਸਪੀ ਸ੍ਰੀ ਅੱਤਰੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮੁਤਾਬਕ ਇਹ ਆਈਡੀ ’ਤੇ ਉਸ ਦੀ ਫੋਟੋ ਲੱਗੀ ਹੋਈ ਹੈ ਪ੍ਰੰਤੂ ਇਹ ਉਸਦੀ ਆਈਡੀ ਨਹੀਂ ਹੈ, ਜਿਸ ਲਈ ਪਟਿਆਲਾ ਪੁਲੀਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਆਈਟੀ ਐਕਟ ਤਹਿਤ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਦੋਸ਼ੀ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਕ ਬਣਦੀ ਸਜਾ ਦਿਵਾਈ ਜਾਵੇਗੀ। ਸ੍ਰੀ ਅੱਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਤਾਂ ਜੋ ਆਪਸੀ ਭਾਈਚਾਰਾ ਤੇ ਫਿਰਕੂ ਇਕਸੁਰਤਾ ਕਾਇਮ ਰੱਖੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…