Share on Facebook Share on Twitter Share on Google+ Share on Pinterest Share on Linkedin ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੇਸ ਦਰਜ ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 20 ਜੂਨ: ਪੁਲੀਸ ਨੇ ਅੰਬਾਲਾ ਵਸਨੀਕ ਇਕ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੋ ਸਾਲ ਤੱਕ ਜਬਰ ਜਨਾਹ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਫਰਵਰੀ 2018 ਵਿੱਚ ਉਸ ਦੀ ਜ਼ੀਰਕਪੁਰ ਦੀ ਏਕੇਐਸ ਕਲੋਨੀ ਵਿੱਚ ਪੀਜੀ ਵਿੱਚ ਰਹਿੰਦੀਆਂ ਜਲੰਧਰ ਵਾਸੀ ਰਾਹੁਲ ਪਰਾਸ਼ਰ ਨਾਲ ਉਸ ਨਾਲ ਦੋਸਤੀ ਹੋਈ ਸੀ। ਕੁਝ ਦਿਨਾਂ ਵਿੱਚ ਦੋਹਾਂ ਦੀ ਨੇੜਤਾ ਕਾਫੀ ਵਧ ਗਈ ਅਤੇ ਰਾਹੁਲ ਪਰਾਸ਼ਰ ਨੇ ਪੀੜਤ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਂ ਲਿਆ। ਉਕਤ ਮੁਲਜ਼ਮ ਨੇ ਉਸਦੇ ਨਾਲ ਦੋਸਤੀ ਕਰ ਕੇ ਸਬੰਧ ਬਣਾਏ ਤੇ ਲਗਾਤਾਰ ਦੋ ਸਾਲ ਤੱਕ ਉਸਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਜਦੋਂ ਉਸਨੇ ਵਿਆਹ ਲਈ ਕਿਹਾ ਤਾਂ ਉਹ ਟਾਲਮਟੋਲ ਕਰਨ ਲੱਗਾ। ਉਧਰ, ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਜ਼ੀਰਕਪੁਰ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ