ਫਿਲਮ ਅਦਾਕਾਰਾ ਕੰਗਨਾ ਰਣੌਤ ਇੰਡੀਗੋ ਫਲਾਈਟ ਵਿੱਚ ਮੁਹਾਲੀ ਤੋਂ ਮੁੰਬਈ ਲਈ ਪੁੱਜੀ

ਮੁਹਾਲੀ ਏਅਰਪੋਰਟ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ, ਕੰਗਨਾ ਨੇ ਮੀਡੀਆ ਤੋਂ ਦੂਰੀ ਵੱਟੀ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਮਸ਼ਹੂਰ ਅਦਾਕਾਰ ਸ਼ੁਸਾਂਤ ਰਾਜਪੂਤ ਦੀ ਭੇਦਭਰੀ ਮੌਤ ਤੋਂ ਬਾਅਦ ਮਹਾ ਨਗਰੀ ਮੁੰਬਈ ਵਿੱਚ ਡਰੱਗ ਮਾਫ਼ੀਆ ਖ਼ਿਲਾਫ਼ ਆਪਣੀ ਬੁਲੰਦ ਕਰਨ ਵਾਲੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਬੁੱਧਵਾਰ ਨੂੰ ਮੁਹਾਲੀ ਏਅਰਪੋਰਟ ਤੋਂ ਸਿੱਧੇ ਮੁੰਬਈ ਪਹੁੰਚੀ। ਉਸ ਨੇ ਬਾਅਦ ਦੁਪਹਿਰ 12:30 ਵਜੇ ਇੰਡੀਗੋ ਦੀ ਫਲਾਈਟ ਵਿੱਚ ਮੁੰਬਈ ਦੀ ਉਡਾਣ ਭਰੀ ਹੈ। ਉਨ੍ਹਾਂ ਨਾਲ ਕਈ ਕੌਮਾਂਤਰੀ ਟੀਵੀ ਚੈਨਲਾਂ ਦੇ ਮੀਡੀਆ ਕਰਮੀ ਵੀ ਨਾਲ ਰਵਾਨਾ ਹੋਏ ਦੱਸੇ ਜਾ ਰਹੇ ਹਨ।
ਅਦਾਕਾਰਾ ਕੰਗਨਾ ਅੱਜ ਸਵੇਰੇ ਕਰੀਬ ਪੌਣੇ 11 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਏਅਰਪੋਰਟ ’ਤੇ ਪਹੁੰਚੀ ਸੀ। ਕੰਗਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਮਾਂਤਰੀ ਏਅਰਪੋਰਟ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਏਅਰਪੋਰਟ ਅਤੇ ਨੇੜਲਾ ਇਲਾਕਾ ਲਗਭਗ ਪੁਲੀਸ ਛਾਊਣੀ ਵਿੱਚ ਤਬਦੀਲ ਸੀ। ਏਅਰਪੋਰਟ ਚੌਕ ਤੋਂ ਲੈ ਕੇ ਮੁੱਖ ਗੇਟ ਤੱਕ ਥਾਂ-ਥਾਂ ’ਤੇ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸੀ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੜਕ ਰਸਤੇ ਮੁਹਾਲੀ ਪਹੁੰਚੇ ਸਨ। ਇਸ ਤੋਂ ਪਹਿਲਾਂ ਰਸਤੇ ਵਿੱਚ ਉਸ ਨੇ ਇੱਕ ਮੰਦਰ ਵਿੱਚ ਮੱਥਾ ਵੀ ਟੇਕਿਆ। ਹਾਲਾਂਕਿ ਇੱਥੇ ਵੀ ਮੈਡੀਕਲ ਟੀਮ ਨੇ ਅਦਾਕਾਰਾ ਦਾ ਕਰੋਨਾ ਸਬੰਧੀ ਮੈਡੀਕਲ ਚੈੱਕਅਪ ਕੀਤਾ ਗਿਆ ਹੈ, ਪ੍ਰੰਤੂ ਉਹ ਆਪਣੇ ਨਾਲ ਕਰੋਨਾ ਸਬੰਧੀ ਆਪਣੇ ਨਮੂਨੇ ਦੀ ਨੈਗੇਟਿਵ ਰਿਪੋਰਟ ਦਾ ਸਰਟੀਫਿਕੇਟ ਵੀ ਲੈ ਕੇ ਆਈ ਸੀ। ਜੋ ਉਸ ਨੇ ਏਅਰਪੋਰਟ ਅਥਾਰਟੀ ਅਤੇ ਮੈਡੀਕਲ ਟੀਮ ਨੂੰ ਦਿਖਾਇਆ ਗਿਆ।
ਹਾਲਾਂਕਿ ਕੰਗਨਾ ਸ਼ੁਰੂ ਤੋਂ ਮੀਡੀਆ ਅਤੇ ਚਰਚਾ ਵਿੱਚ ਰਹਿਣ ਦੀ ਆਦੀ ਹੈ ਅਤੇ ਬੜੀ ਦਲੇਰੀ ਅਤੇ ਹਿੰਮਤ ਨਾਲ ਆਪਣੀ ਗੱਲ ਰੱਖਦੀ ਹੈ, ਪ੍ਰੰਤੂ ਮੁਹਾਲੀ ਏਅਰਪੋਰਟ ’ਤੇ ਪਹੁੰਚਣ ਸਮੇਂ ਉਸ ਨੇ ਮੀਡੀਆ ਤੋਂ ਪੂਰੀ ਦੂਰੀ ਬਣਾ ਕੇ ਰੱਖੀ। ਮੀਡੀਆ ਕਰਮੀਆਂ ਨੇ ਕੰਗਨਾ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪ੍ਰੰਤੂ ਸੁਰੱਖਿਆ ਘੇਰਾ ਕਾਫ਼ੀ ਮਜ਼ਬੂਤ ਹੋਣ ਕਾਰਨ ਗੱਲ ਨਹੀਂ ਹੋ ਸਕੀ। ਸੁਰੱਖਿਆ ਦਸਤੇ ਨੇ ਮੀਡੀਆ ਨੂੰ ਅਦਾਕਾਰਾ ਦੇ ਨੇੜੇ ਨਹੀਂ ਜਾਣ ਦਿੱਤਾ।
ਪਹਿਲਾਂ ਇਹ ਵੀ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਸਿੱਧਾ ਮੁੰਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਖਾਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਇਹ ਵੀ ਚਰਚਾ ਜ਼ੋਰਾਂ ’ਤੇ ਸੀ ਕਿ ਉਹ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਰੂਟ ਪਲਾਨ ਬਦਲਿਆਂ ਗਿਆ ਹੈ। ਕੰਗਨਾ ਨੇ ਸਾਰੀਆਂ ਕਿਆਸ-ਆਰਾਈਆਂ ਨੂੰ ਵਿਰਾਮ ਲਗਾਉਂਦੇ ਹੋਏ ਸਿੱਧਾ ਮੁੰਬਈ ਲਈ ਰਵਾਨਾ ਹੋ ਗਈ।
ਉਧਰ, ਕੰਗਨਾ ਦੇ ਮੁੰਬਈ ਹਵਾਈ ਅੱਡੇ ’ਤੇ ਪੁੱਜਦਿਆਂ ਹੀ ਸਿਵਲ ਸੈਨਾ ਦੇ ਕਾਰਕੁਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪ੍ਰੰਤੂ ਕੁੱਝ ਲੋਕ ਉਸ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆ ਗਏ। ਇਸ ਤੋਂ ਬਾਅਦ ਕੰਗਨਾ ਆਪਣੇ ਘਰ ਪੁੱਜੀ ਅਤੇ ਉੱਥੋਂ ਟਵੀਟ ਕੀਤਾ ਕਿ ਉਸ ਦਾ ਦਫ਼ਤਰ ਰਾਮ ਮੰਦਰ ਹੈ ਅਤੇ ਉਸ ਨੇ ਕੋਈ ਨਾਜਾਇਜ਼ ਉਸਾਰੀ ਨਹੀਂ ਕਰਵਾਈ ਸੀ। ਕਿਉਂਕਿ ਉਸ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀਐੱਮਸੀ ਨੇ ਕੰਗਨਾ ਦੇ ਬੰਗਲੇ ਵਿੱਚ ਕਥਿਤ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਪ੍ਰੰਤੂ ਬਾਅਦ ਵਿੱਚ ਇਹ ਦੱਸਿਆ ਗਿਆ ਕਿ ਮੁੰਬਈ ਹਾਈ ਕੋਰਟ ਨੇ ਕੰਗਨਾ ਦੇ ਬੰਗਲੇ ਦੀ ਭੰਨਤੋੜ ਤੁਰੰਤ ਰੋਕਣ ਦੇ ਹੁਕਮ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…