ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ ਨੇ ਵਿਸ਼ਵ ‘ਪੰਜਾਬੀ ਸਿਨੇਮਾ ਦਿਵਸ’ ਮਨਾਇਆ

ਪੰਜਾਬੀ ਸਿਨੇਮਾ ਨੂੰ ਪ੍ਰਫੁੱਲਤ ਕਰਨ ਲਈ ਵਿਸ਼ਵ ਪੱਧਰੀ ਫਿਲਮ ਇੰਸਟੀਚਿਊਟ ਦੀ ਲੋੜ: ਮਨਮੋਹਨ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਨੌਰਥ ਜ਼ੋਨ ਫ਼ਿਲਮ ਐੱਡ ਟੀਵੀ ਆਰਟਿਸਟਸ ਐਸੋਸੀਏਸ਼ਨ (ਰਜਿ.) ਵੱਲੋਂ ਵਿਸ਼ਵ ਪੰਜਾਬੀ ਸਿਨੇਮਾ ਦਿਵਸ ਵੀਆਰ ਪੰਜਾਬ ਸ਼ਾਪਿੰਗ ਮਾਲ ਵਿਖੇ ਐਸੋਸੀਏਸ਼ਨ ਦੇ ਸਰਪ੍ਰਸਤ ਯੋਗਰਾਜ ਸਿੰਘ ਅਤੇ ਨਿਰਮਲ ਰਿਸ਼ੀ, ਚੇਅਰਮੈਨ ਗੁੱਗੂ ਗਿੱਲ, ਪ੍ਰਧਾਨ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਦੀ ਅਗਵਾਈ ਹੇਠ ਕੇਕ ਕੱਟ ਕੇ ਮਨਾਇਆ ਗਿਆ।
ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਮਨ ਨੇ ਦੱਸਿਆ ਕਿ ਪੰਜਾਬੀ ਫ਼ਿਲਮਾਂ 1932 ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਭ ਤੋੱ ਪਹਿਲੀ ਪੰਜਾਬੀ ਫ਼ਿਲਮ ‘ਇਸ਼ਕੇ ਪੰਜਾਬ’ ਸੀ ਜੋ ਕਿ 1932 ਵਿੱਚ ਬਣਨੀ ਸ਼ੁਰੂ ਹੋਈ ਅਤੇ 29 ਮਾਰਚ 1935 ਨੂੰ ਰਿਲੀਜ਼ ਹੋਈ ਸੀ। ਇਸ ਉਪਰੰਤ ਪੰਜਾਬੀ ਫ਼ਿਲਮਾਂ ਦੀ ਲੋਕਪ੍ਰਿਯਤਾ ਉਸ ਸਮੇਂ ਸ਼ਿਖਰਾਂ ਛੂਹ ਗਈ ਜਦੋਂ ਸੰਨ 1960 ਵਿੱਚ ਬਣੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਨੂੰ ਨੈਸ਼ਨਲ ਅਵਾਰਡ ਨਾਲ ਨਵਾਜਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇੱ ਵਿੱਚ ਜਿਸ ਰਫ਼ਤਾਰ ਨਾਲ ਪੰਜਾਬੀ ਸਿਨੇਮਾ ਜਗਤ ਅੱਗੇ ਵੱਧ ਰਿਹਾ ਹੈ, ਉਸ ਨੂੰ ਦੇਖਦਿਆਂ ਨੌਰਥ ਇੰਡੀਆ ਵਿੱਚ ਵਰਲਡ ਕਲਾਸ ਫ਼ਿਲਮ ਇੰਸਟੀਚਿਊਟ ਦੀ ਲੋੜ ਮਹਿਸੂਸ ਹੋ ਰਹੀ ਹੈ।
ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਵਿੱਚ ਵੀ ਇਸ ਦਿਨ ਪੰਜਾਬੀ ਸਿਨੇਮਾ ਦਿਵਸ ਵਜੋੱ ਮਨਾਇਆ ਗਿਆ ਹੈ ਜੋ ਕਿ ਸਾਡੇਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਪ੍ਰੋਗਰਾਮ ਵਿੱਚ ਪਹੁੰਚ ਕੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਪੰਜਾਬੀ ਸਿਨੇਮਾ ਦਿਵਸ ਸਬੰਧੀ ਅਗਲੇ ਸਾਲ ਤੋੱ ਤਿੰਨ ਦਿਨਾਂ ਫੈਸਟੀਵਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਵਿਛੜ ਚੁੱਕੇ ਕਲਾਕਾਰਾਂ ਦੇ ਪਰਿਵਾਰਾਂ ਨੂੰ ਵੀ ਰੂਬਰੂ ਕਰਵਾਇਆ ਜਾਵੇਗਾ।
ਪ੍ਰੋਗਰਾਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਚੋਟੀ ਦੇ ਕਲਾਕਾਰਾਂ, ਅਦਾਕਾਰਾਂ, ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਵੱਲੋੱ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਜਸਵੰਤ ਦਮਨ, ਸਿਮਰਜੀਤ, ਸੁਰਿੰਦਰ ਸ਼ਰਮਾ, ਹਰੀਸ਼ ਵਰਮਾ, ਤਰੁਣ ਜੁਗਪਾਲ, ਸਿਕੰਦਰ ਭਾਰਤੀ, ਰਤਨ ਲਾਲ ਅੌਲਖ, ਹੈਰੀ ਭੱਟੀ, ਸੁਰੇਸ਼ ਗਿਰੀ, ਮਨਜੀਤ ਸਿੰਘ, ਜਸਵਿੰਦਰ ਜੱਸੀ, ਐਸ. ਕੇਸਰ, ਅਮਨ ਚੱਢਾ, ਪਾਲੀ ਭੁਪਿੰਦਰ, ਕੇਵਲ ਸਿੰਘ, ਦਰਸ਼ਨ ਅੌਲਖ, ਪੂਨਮ ਗੁਰੂ, ਇਕਬਾਲ ਗੱਜਣ, ਪਵਨੀਤ ਬਿਰਗੀ, ਪਰਮਜੀਤ ਪੱਲੂ, ਰਾਣਾ ਰਣਬੀਰ, ਜੈਸਿਕਾ, ਰਬਾਬ ਸਟੂਡੀਓ ਤੋਂ ਅਸ਼ਵਨੀ ਸ਼ਰਮਾ ਵੀ ਸ਼ਾਮਲ ਹੋਏ।
ਇਸ ਦੌਰਾਨ ਸਭ ਤੋਂ ਪਹਿਲੀ ਨੈਸ਼ਨਲ ਅਵਾਰਡ ਜੇਤੂ ਪੰਜਾਬੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਵੀ ਫਿਲਮਾਈ ਗਈ। ਪੰਜਾਬੀ ਸਿਨੇਮਾ ਦਿਵਸ ਦੀ ਖੋਜ ਕਰਨ ਅਤੇ ਲਾਹੌਰ ਜਾ ਕੇ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਬਾਰੇ ਖੋਜ ਕਰਕੇ ਕਿਤਾਬ ਲਿਖਣ ਵਾਲੇ ਨੌਜਵਾਨ ਮਨਦੀਪ ਸਿੰਘ ਸਿੱਧੂ ਦਾ ਐਸੋਸੀਏਸ਼ਨ ਵੱਲੋੱ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪਿਛਲੇ ਸਮੇਂ ਦੌਰਾਨ ਵਿਛੜ ਚੁੱਕੇ ਪੰਜਾਬੀ ਕਲਾਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…