ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 12 ਫਰਵਰੀ ਨੂੰ ਹੋਵੇਗੀ ਆਖ਼ਰੀ ਬਜਟ ਮੀਟਿੰਗ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ 251.66 ਕਰੋੜ ਬਜਟ ਬਾਰੇ ਹੋਵੇਗਾ ਮਤਾ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 251 ਕਰੋੜ 66 ਲੱਖ ਰੁਪਏ ਬਜਟ ਤਜਵੀਜ਼ ਤਿਆਰ ਕੀਤੀ ਹੈ। ਜਿਸ ਨੂੰ 12 ਫਰਵਰੀ ਨੂੰ ਸਵੇਰੇ 11 ਵਜੇ ਹੋਣ ਵਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੋਣ ਵਾਲੀ ਇਹ ਆਖ਼ਰੀ ਬਜਟ ਮੀਟਿੰਗ ਹੈ, ਕਿਉਂਕਿ ਮੁਹਾਲੀ ਨਿਗਮ ਦਾ ਕਾਰਜਕਾਲ 26 ਫਰਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ ਬਜਟ ਮੀਟਿੰਗ ਤੋਂ ਬਾਅਦ ਹੀ ਸਾਧਾਰਨ ਮੀਟਿੰਗ ਅਤੇ ਇਸ ਉਪਰੰਤ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ। ਅਕਾਲੀ ਦਲ ਦਾ ਮੇਅਰ ਹੋਣ ਕਾਰਨ ਕਾਬਜ਼ ਧਿਰ ਨੂੰ ਪੰਜਾਬ ਸਰਕਾਰ ਦੀ ਨੀਅਤ ’ਤੇ ਸੱਕ ਹੋਣ ਕਾਰਨ ਪ੍ਰਬੰਧਕ ਲਗਾਉਣ ਤੋਂ ਪਹਿਲਾਂ ਸਾਰੇ ਕੰਮ ਮੁਕੰਮਲ ਕਰਨਾ ਚਾਹੁੰਦੀ ਹੈ।
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਮੀਟਿੰਗ ਵਿੱਚ 251 ਕਰੋੜ 66 ਲੱਖ ਦਾ ਬਜਟ ਪੇਸ਼ ਕੀਤਾ ਜਾਵੇਗਾ। ਜੋ ਪਿਛਲੇ ਸਾਲ ਨਾਲੋਂ 126 ਕਰੋੜ ਰੁਪਏ ਵੱਧ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਸਮੇਤ ਹੋਰ ਕੰਮਾਂ ਤੋਂ ਨਿਗਮ ਨੂੰ 268 ਕਰੋੜ 72 ਲੱਖ ਰੁਪਏ ਆਮਦਨ ਹੋਣ ਦਾ ਅਨੁਮਾਨ ਹੈ। ਇਸ ਵਿੱਚ ਪ੍ਰਾਪਰਟੀ ਟੈਕਸ ਤੋਂ 28 ਕਰੋੜ, ਇਸ਼ਤਿਹਾਰ ਟੈਕਸ ਤੋਂ 11 ਕਰੋੜ ਅਤੇ 65 ਕਰੋੜ ਦੀ ਆਮਦਨ ਸਰਕਾਰ ਵੱਲੋਂ ਜੀਐਸਟੀ ਦੇ ਹਿੱਸੇ ਵਜੋਂ ਆਏਗੀ। ਇੰਝ ਹੀ ਨਕਸ਼ਾ ਫੀਸ ਤੋਂ 70 ਲੱਖ ਰੁਪਏ, ਐਕਸਾਈਜ਼ ਡਿਊਟੀ ਦੇ ਸਰਕਾਰ ਤੋਂ 3 ਕਰੋੜ ਆਉਣ ਦੀ ਸੰਭਾਵਨਾ ਹੈ। ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿੱਲਾਂ ਤੋਂ 1 ਕਰੋੜ ਅਤੇ ਗਮਾਡਾ ਤੋਂ ਵੀ ਬਕਾਇਆ 1 ਕਰੋੜ ਲੈਣ ਲਈ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਰੀਬ 15 ਕਰੋੜ ਰੁਪਏ ਪਾਵਰਕੌਮ ਤੋਂ ਬਿਜਲੀ ’ਤੇ ਮਿੳਂੂਸੀਪਲ ਟੈਕਸ ਦੇ ਰੂਪ ਵਿੱਚ ਆਉਣੇ ਹਨ। ਪਾਵਰਕੌਮ ਵੱਲ ਸਾਢੇ 7 ਕਰੋੜ ਪਿਛਲੇ ਸਾਲ ਦੀ ਦੇਣਦਾਰੀ ਖੜੀ ਹੈ ਅਤੇ ਸਾਢੇ 7 ਕਰੋੜ ਇਸ ਸਾਲ ਦੇ ਲੈਣੇ ਬਣਦੇ ਹਨ। ਮੇਅਰ ਨੇ ਦੱਸਿਆ ਕਿ ਇਸ ਸਮੇਂ ਨਗਰ ਨਿਗਮ ਦੇ ਖਾਤੇ ਵਿੱਚ ਸਾਢੇ 24 ਕਰੋੜ ਰੁਪਏ ਬੱਚਤ ਰਾਸ਼ੀ ਜਮ੍ਹਾ ਪਈ ਹੈ। ਇੰਝ ਹੀ 18 ਕਰੋੜ ਰੁਪਏ ਅੰਮ੍ਰਿਤ ਸਕੀਮ ਤਹਿਤ ਅਤੇ 5 ਕਰੋੜ ਰੁਪਏ 14ਵੇਂ ਵਿੱਤ ਕਮਿਸ਼ਨ ਤੋਂ ਆਉਣ ਦੀ ਸੰਭਾਵਨਾ ਹੈ।
(ਬਾਕਸ ਆਈਟਮ)
ਉਧਰ, ਪਿਛਲੇ ਸਾਲ ਬਜਟ ਵਿੱਚ ਮਸ਼ੀਨਰੀ ਖ਼ਰੀਦਣ ਲਈ ਦੋ ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਸੀ ਲੇਕਿਨ ਹੁਣ ਤੱਕ ਨਗਰ ਨਿਗਮ ਵੱਲੋਂ ਕੋਈ ਮਸ਼ੀਨਰੀ ਖ਼ਰੀਦਣ ਲਈ ਇਕ ਧੇਲਾ ਵੀ ਨਹੀਂ ਖ਼ਰਚ ਕੀਤਾ ਗਿਆ। ਜਿਹੜੀਆਂ ਦੋ ਟਰੀ ਪਰੂਨਿੰਗ ਮਸ਼ੀਨਾਂ ਖ਼ਰੀਦੀਆਂ ਗਈਆਂ ਸਨ। ਉਸ ਲਈ ਫੰਡ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਗਰਾਂਟ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਨਗਰ ਨਿਗਮ ਕੋਲ ਜੇਸੀਬੀ ਮਸ਼ੀਨਾਂ, ਟਰੈਕਟਰ, ਨਾਜਾਇਜ਼ ਕਬਜ਼ੇ ਹਟਾਉਣ, ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਦਫ਼ਤਰੀ ਸਟਾਫ਼ ਕੋਲ ਲੋੜੀਂਦੇ ਵਾਹਨਾਂ ਦੀ ਘਾਟ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…