Nabaz-e-punjab.com

ਆਖ਼ਰਕਾਰ ਮੁਹਾਲੀ ਵਿੱਚ ਸੜਕ ਕਿਨਾਰੇ ਵੱਡੇ ਘਰਾਂ ਦੀਆਂ ਬੱਸਾਂ ਖੜ੍ਹਨੀਆਂ ਹੋਈਆਂ ਬੰਦ

ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਬਾਅਦ ਹਰਕਤ ਵਿੱਚ ਆਇਆ ਮੁਹਾਲੀ ਪ੍ਰਸ਼ਾਸਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਸੜਕ ਕਿਨਾਰੇ ਖੜ੍ਹਦੀਆਂ ਵੱਡੇ ਘਰਾਂ ਦੀਆਂ ਲਗਜਰੀ ਬੱਸਾਂ ਖੜੀਆਂ ਹੋਣਾ ਬੰਦ ਹੋ ਗਿਆ। ਸੜਕ ਕਿਨਾਰੇ ਖੜ੍ਹਦੀਆਂ ਇਨ੍ਹਾਂ ਬੱਸਾਂ ਕਾਰਨ ਸ਼ਹਿਰ ਵਾਸੀ ਅਤੇ ਰਾਹਗੀਰ ਡਾਢੇ ਤੰਗ ਪ੍ਰੇਸ਼ਾਨ ਸੀ। ਮੁਹਾਲੀ ਤੋਂ ਵੱਡੇ ਸ਼ਹਿਰਾਂ ਜੰਮੂ, ਊਦੇਪੁਰ ਸਮੇਤ ਜਲੰਧਰ, ਪਠਾਨਕੋਟ, ਅੰਮ੍ਰਿਤਸਰ ਲਈ ਚੱਲਦੀਆਂ ਇਹ ਬੱਸਾਂ ਵੱਡੇ ਘਰਾਂ ਦੀਆਂ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਬਣਦੀ ਕਾਰਵਾਈ ਕਰਨ ਤੋਂ ਟਾਲਾ ਵੱਟਦੇ ਆ ਰਹੇ ਸੀ। ਇਸ ਸਬੰਧੀ ਮੀਡੀਆ ਵੱਲੋਂ ਪਿਛਲੇ ਦਿਨੀਂ ਫੋਟੋਆਂ ਸਮੇਤ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਫਿਲਹਾਲ ਇੱਥੋਂ ਦੇ ਫੇਜ਼-2 ਦੀ ਮਾਰਕੀਟ ਦੀ ਪਾਰਕਿੰਗ ਅਤੇ ਫੇਜ਼-3ਏ ਸਥਿਤ ਪੈਟਰੋਲ ਦੇ ਨੇੜਲੇ ਖਾਲੀ ਗਰਾਉਂਡ ਅਤੇ ਸੜਕ ਕਿਨਾਰੇ ਬੱਸਾਂ ਖੜੀਆਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮੀਡੀਆ ਵਿੱਖ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਏਡੀਟੀਓ ਅਤੇ ਟਰੈਫ਼ਿਕ ਪੁਲੀਸ ਅਤੇ ਥਾਣਾ ਮਟੌਰ ਦੀ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਉਕਤ ਥਾਵਾਂ ’ਤੇ ਸੜਕ ਕਿਨਾਰੇ ਖੜ੍ਹਦੀਆਂ ਬੱਸਾਂ ਦੇ ਚਾਲਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਉੱਥੋਂ ਖੜੇਦਿਆਂ ਗਿਆ ਹੈ। ਪੈਟਰੋਲ ਨੇੜੇ ਚਾਹ ਵੇਚਣ ਵਾਲੇ ਨੇ ਦੱਸਿਆ ਕਿ ਬੀਤੇ ਦਿਨੀਂ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਇੱਥੇ ਆਏ ਸੀ ਅਤੇ ਬੱਸ ਚਾਲਕਾਂ ਨੂੰ ਤਾੜਨਾ ਕਰਕੇ ਉਨ੍ਹਾਂ ਨੂੰ ਇੱਥੋਂ ਭਜਾ ਦਿੱਤਾ। ਇਸ ਮੌਕੇ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਅਤੇ ਟਰੈਫ਼ਿਕ ਜ਼ੋਨ-3 ਦੇ ਇੰਚਾਰਜ ਹਰਨੇਕ ਸਿੰਘ ਵੀ ਮੌਜੂਦ ਸਨ।
ਉਧਰ, ਇਸ ਸਬੰਧੀ ਮੁਹਾਲੀ ਦੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਥਾਣਾ ਮਟੌਰ ਅਤੇ ਟਰੈਫ਼ਿਕ ਪੁਲੀਸ ਨੂੰ ਆਦੇਸ਼ ਦਿੱਤੇ ਗਏ ਸੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੜਕ ਕਿਨਾਰੇ ਖੜ੍ਹਦੀਆਂ ਬੱਸਾਂ ਨੂੰ ਉੱਥੋਂ ਖਦੇੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੱਸ ਚਾਲਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਦੁਬਾਰਾ ਇੱਥੇ ਬੱਸਾਂ ਖੜੀਆਂ ਕੀਤੀਆਂ ਗਈਆਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਬੱਸਾਂ ਦੇ ਚਲਾਨ ਕਰਕੇ ਤਾੜਨਾ ਕੀਤੀ ਗਈ ਹੈ। ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਏਡੀਟੀਓ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਬੱਸ ਚਾਲਕਾਂ ਨੂੰ ਤਾੜਨਾ ਕਰਦਿਆਂ ਟਰੈਫ਼ਿਕ ਨਿਯਮਾਂ ਦੀ ਪਾਲਣ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਫਿਰ ਤੋਂ ਇੱਥੇ ਬੱਸਾਂ ਖੜੀਆਂ ਕੀਤੀਆਂ ਗਈਆਂ ਤਾਂ ਸਬੰਧਤ ਬੱਸਾਂ ਦੇ ਰੂਟ ਪਰਮਿੰਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…