Share on Facebook Share on Twitter Share on Google+ Share on Pinterest Share on Linkedin ਆਖਰਕਾਰ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਵਕੀਲਾਂ ਨੂੰ ਹੋਏ ਚੈਂਬਰ ਅਲਾਟ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵਿੱਚ ਵਕੀਲਾਂ ਦੀ ਨਵੀਂ ਕਚਹਿਰੀ ਵਿੱਚ ਬਣਾਏ ਜਾ ਰਹੇ ਚੈਂਬਰਾ ਦਾ ਰੇੜਕਾ ਅੱਜ ਖਤਮ ਹੋ ਗਿਆ ਹੈ। ਬਾਰ ਐਸੋਸੀਏਸ਼ਨ ਵੱਲੋਂ ਵਕੀਲਾਂ ਦੇ ਪੱਕੇ ਚੈਂਬਰਾ ਦੀ ਅਲਾਟਮੈਂਟ ਦਾ ਕੰਮ ਉਨ੍ਹਾਂ ਦੀ ਮੰਗ ਅਨੁਸਾਰ ਵਕੀਲ ਸਾਹਿਬਾਨਾਂ ਦੇ ਇਜਲਾਸ ਵਿੱਚ ਖੁੱਲੇ ਤੌਰ ’ਤੇ ਕਰਦਿਆਂ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਅਤੇ ਕੰਸਟਰਕਸ਼ਨ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਦੀਵਾਨਾ ਵੱਲੋਂ ਆਪਣੇ ਦਸਤਖ਼ਤਾਂ ਹੇਠ ਬਾਰ ਮੈਂਬਰਾਂ ਨੂੰ ਅਲਾਟਮੈਂਟ ਅਤੇ ਕਬਜ਼ੇ ਦੇ ਸਰਟੀਫਿਕੇਟ ਦਿੰਦਿਆਂ ਚੈਂਬਰਾਂ ਦਾ ਕਬਜ਼ਾ ਦਿੱਤਾ ਗਿਆ। ਇਸ ਸਮੇਂ ਬਾਰ ਮੈਂਬਰਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਨੇ ਦੱਸਿਆ ਕਿ ਵਕੀਲਾਂ ਲਈ ਕੁੱਲ 150 ਚੈਂਬਰਾ ਦੀ ਉਸਾਰੀ ਕੀਤੀ ਗਈ ਹੈ, ਜਿਸ ਲਈ 300 ਤੋਂ ਵੱਧ ਵਕੀਲਾਂ ਦੀਆਂ ਅਰਜੀਆਂ ਆਈਆਂ ਸਨ। ਉਨਾਂ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਦੀ ਕੰਸਟਰਕਸ਼ਨ ਕਮੇਟੀ ਵੱਲੋਂ ਬਣਾਏ ਗਏ ਰੂਲਾਂ ਮੁਤਾਬਕ ਜਿਲਾ ਬਾਰ ਐਸੋਸੀਏਸ਼ਨ ਵੱਲੋਂ ਸਾਲ 2016 ’ਚ ਚੈਂਬਰਾ ਦੀ ਅਲਾਟਮੈਂਟ ਲਈ ਰੂਲ ਬਣਾ ਕੇ ਕੰਸਟਰਕਸ਼ਨ ਕਮੇਟੀ ਕੋਲ ਦਿੱਤੇ ਸਨ, ਜਿਸ ਮੁਤਾਬਕ ਅਲਾਟਮੈਂਟ ਦਾ ਕੰਮ ਮੁਕੰਮਲ ਕੀਤਾ ਗਿਆ। ਐਡਵੋਕੇਟ ਲੌਂਗੀਆ ਨੇ ਅੱਗੇ ਦੱਸਿਆ ਕਿ ਇਨਾਂ ਰੂਲਾਂ ਮੁਤਾਬਕ ਸੀਨੀਅਰ ਵਕੀਲਾਂ ਲਈ ਪਹਿਲ ਦੇ ਅਧਾਰ ਤੇ ਅਲਾਟਮੈਂਟ ਦੀ ਸੁਵਿਧਾ ਦਿੰਦਿਆ ਇਹ ਕ੍ਰਿਰਿਆ ਨੇਪਰੇ ਚਾੜੀ ਗਈ ਹੈ। ਉਨਾਂ ਦੱਸਿਆ ਕਿ ਪਰਮਿੰਦਰ ਸਿੰਘ ਤੂਰ ਵੱਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀ ਰਿੱਟ ’ਚ ਪ੍ਰਤੀ ਚੈਂਬਰ ਦਾ ਮੁੱਲ 7 ਲੱਖ 87 ਹਜ਼ਾਰ ਰੁਪਏ ਦਰਸਾਇਆ ਹੈ, ਜਦੋਂ ਕਿ ਉਨਾਂ ਵੱਲੋਂ 3 ਲੱਖ 80 ਹਜ਼ਾਰ ਰੁਪਏ ਪ੍ਰਤੀ ਚੈਂਬਰ ਦਾ ਮੁਕੰਮਲ ਕੰਮ ਕਰਵਾਉਣ ਦਾ ਠੇਕਾ ਦਿੱਤਾ ਗਿਆ ਸੀ। ਵਕੀਲਾਂ ਨੂੰ ਚੈਂਬਰ ਅਲਾਟਮੈਂਟ ਲਈ ਅਪਣਾਈ ਗਈ ਕ੍ਰਿਰਿਆ ਵਿੱਚ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ, ਸਿਮਰਨਦੀਪ ਸਿੰਘ, ਲਲਿਤ ਸੂਦ, ਅਮਰਜੀਤ ਸਿੰਘ ਰੁਪਾਲ, ਸੰਜੀਵ ਮੈਣੀ, ਸੰਦੀਪ ਸਿੰਘ ਲੱਖਾ ਅਤੇ ਦਰਸ਼ਨ ਸਿੰਘ ਧਾਲੀਵਾਲ ਨੇ ਅਹਿਮ ਭੂਮੀਕਾ ਨਿਭਾਈ। ਇਸ ਮੌਕੇ ਐਡਵੋਕੇਟ ਮੋਹਨ ਲਾਲ ਸੇਤੀਆ, ਹਰਬੰਤ ਸਿੰਘ, ਤਾਰਾ ਚੰਦ ਗੁਪਤਾ, ਨਟਰਾਜਨ ਕੌਸ਼ਲ, ਸ਼ੇਖਰ ਸ਼ੁਕਲਾ, ਸੁਸ਼ੀਲ ਅਤਰੀ, ਐਚ. ਐਸ. ਪੰਨੂੰ, ਹਰਭਿੰਦਰ ਸਿੰਘ, ਦਮਨਜੀਤ ਸਿੰਘ ਧਾਲੀਵਾਲ, ਨਰਪਿੰਦਰ ਸਿੰਘ ਰੰਗੀ, ਸੰਜੀਵ ਸ਼ਰਮਾਂ ਅਤੇ ਹੋਰਨਾਂ ਵਕੀਲਾਂ ਨੇ ਇਸ ਉਪਰਾਲੇ ਲਈ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਅਤੇ ਉਨਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ