Share on Facebook Share on Twitter Share on Google+ Share on Pinterest Share on Linkedin ਆਖਰਕਾਰ ਫੇਜ਼ 3ਬੀ2 ਦੀ ਮਾਰਕੀਟ ਵਿੱਚ 10 ਦਿਨਾਂ ਬਾਅਦ ਹੋਈ ਸਫਾਈ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ ਪੀ ਸਿੰਘ ਨੇ ਮੌਕੇ ’ਤੇ ਖੜ੍ਹੇ ਹੋ ਕੇ ਕਰਵਾਈ ਸਫ਼ਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿਚ ਅੱਜ ਪੂਰੇ 10 ਦਿਨਾਂ ਬਾਅਦ ਸਫਾਈ ਹੋਈ। ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਖ਼ੁਦ ਖੜ੍ਹ ਕੇ ਸਫਾਈ ਸੇਵਕਾਂ ਤੋਂ ਮਾਰਕੀਟ ਵਿੱਚ ਸਫਾਈ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮੁਹਾਲੀ ਇਕ ਵੱਡਾ ਸ਼ਹਿਰ ਹੈ ਅਤੇ ਇਸ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਪ੍ਰਸ਼ਾਸਨ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸ਼ਹਿਰ ਨੂੰ ਭਾਰਤ ਦੀ ਸਾਫ ਸੁਥਰਾ ਸ਼ਹਿਰ ਬਣਾਉਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਇਸ ਸ਼ਹਿਰ ਦੀ ਮੁੱਖ ਮਾਰਕੀਟ ਫੇਜ਼ 3ਬੀ2 ਦੀ ਮਾਰਕੀਟ ਵਿਚ ਪਿਛਲੇ 10 ਦਿਨ ਤੋਂ ਬਿਲਕੁਲ ਵੀ ਸਫਾਈ ਨਹੀਂ ਸੀ ਕੀਤੀ ਗਈ। ਜਿਸ ਕਾਰਨ ਇਸ ਮਾਰਕੀਟ ਵਿਚ ਥਾਂ ਥਾਂ ਗੰਦਗੀ ਫੈਲ ਗਈ ਸੀ। ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਪਹਿਲਾਂ ਕੁੂੜੇ ਦੇ ਢੇਰ ਵੀ ਲੱਗ ਗਏ ਸਨ ਪਰ ਹੁਣ ਪ੍ਰਸ਼ਾਸਨ ਵੱਲੋਂ ਉਹ ਕੂੜੇ ਦੇ ਢੇਰ ਚੁਕਵਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮਾਰਕੀਟ ਵਿੱਚ ਪਿਛਲੇ 10 ਦਿਨਾਂ ਤੋਂ ਫੈਲੀ ਗੰਦਗੀ ਕਾਰਨ ਦੁਕਾਨਦਾਰ ਅਤੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਜਿਸ ਕਰਕੇ ਅੱਜ ਉਹਨਾਂ ਨੇ ਖੁਦ ਸਫਾਈ ਠੇਕੇਦਾਰ ਦੇ ਬੰਦਿਆਂ ਤੋਂ ਸਫਾਈ ਕਰਵਾਈ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਡੇਂਗੂ ਅਤੇ ਹੋਰ ਬਿਮਾਰੀਆਂ ਤੋੱ ਬਚਾਓ ਲਈ ਮਾਰਕੀਟ ਵਿਚ ਖੜੇ ਪਾਣੀ ਨੂੰ ਵੀ ਸਾਫ ਕਰਵਾਇਆ ਗਿਆ। ਉਹਨਾਂ ਕਿਹਾ ਕਿ ਅੱਜ ਕਲ ਬਰਸਾਤਾਂ ਦੇ ਦਿਨ ਹਨ ਅਤੇ ਗੰਦਗੀ ਕਾਰਨ ਕੋਈ ਵੀ ਬਿਮਾਰੀ ਫੈਲ ਸਕਦੀ ਹੈ, ਇਸ ਲਈ ਸਾਨੂੰ ਖੁਦ ਵੀ ਸਾਫ ਸਫਾਈ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ