Share on Facebook Share on Twitter Share on Google+ Share on Pinterest Share on Linkedin ਆਖ਼ਰਕਾਰ 3 ਦਹਾਕੇ ਬਾਅਦ ਪਦਉਨਤ ਹੋਏ ਮੁੱਖ ਅਧਿਆਪਕਾਂ ਨੇ ਕੀਤਾ ਜੁਆਇਨ ਸਰਕਾਰੀ ਪ੍ਰਵਾਨਗੀ ਲਈ ਭੇਜੀ ਮੁੱਖ ਅਧਿਆਪਕਾਂ ਦੀ ਫਾਈਲ ਨੂੰ ਮਹੀਨੇ ਤੋਂ ਦੱਬ ਕੇ ਬੈਠੇ ਹੋਏ ਸਿੱਖਿਆ ਮੰਤਰੀ 30 ਸਾਲਾਂ ਦੀ ਲੰਮੀ ਉਡੀਕ ਬਾਅਦ ਪਦਉਨਤ ਹੋਏ ਸੀ ਮਾਸਟਰ ਕਾਡਰ ਤੋਂ ਸੈਂਕੜੇ ਮੁੱਖ ਅਧਿਆਪਕ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 26 ਜੁਲਾਈ: ਸਿੱਖਿਆ ਵਿਭਾਗ ਪੰਜਾਬ ਨੇ ਆਖ਼ਰਕਾਰ ਸਰਕਾਰੀ ਸਕੂਲਾਂ ਦੇ ਪਦਉਨਤ ਹੋਏ ਮੁੱਖ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਵਾ ਲਈ ਹੈ। ਕਰੀਬ ਤਿੰਨ ਦਹਾਕੇ ਦੀ ਲੰਮੀ ਉਡੀਕ ਬਾਅਦ ਪਦਉਨਤ ਹੋਏ ਸੈਂਕੜੇ ਮੁੱਖ ਅਧਿਆਪਕ ਇਕ ਮਹੀਨੇ ਤੋਂ ਲਗਾਤਾਰ ਸਕੂਲਾਂ ਵਿੱਚ ਜੁਆਇਨ ਕਰਨ ਲਈ ਅਧਿਕਾਰੀਆਂ ਦੇ ਤਰਲੇ ਕੱਢ ਰਹੇ ਸੀ। ਜਦੋਂਕਿ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਤਕਰੀਬਨ 500-600 ਅਧਿਆਪਕ ਤਰੱਕੀ ਨੂੰ ਉਡੀਕਦੇ ਹੋਏ ਸੇਵਾਮੁਕਤ ਹੋ ਚੁੱਕੇ ਹਨ। ਜਿਨ੍ਹਾਂ ’ਚੋਂ ਕਈ ਮਾਸਟਰ ਤਾਂ ਅਕਾਲ ਚਲਾਣਾ ਵੀ ਕਰ ਗਏ ਹਨ। ਇਸ ਸਬੰਧੀ ਪਿਛਲੇ ਦਿਨੀਂ ਮੀਡੀਆ ਵੱਲੋਂ ‘ਸੈਂਕੜੇ ਅਧਿਆਪਕਾਂ ਨੂੰ 30 ਸਾਲਾਂ ਬਾਅਦ ਮਿਲੀ ਤਰੱਕੀ ਸਰਕਾਰੀ ਫਾਈਲਾਂ ’ਚ ਦੱਬੀ’ ਡਿਟੇਲ ਸਟੋਰੀ ਪ੍ਰਕਾਸ਼ਿਤ ਕਰਕੇ ਸਿੱਖਿਆ ਵਿਭਾਗ ਨੂੰ ਹਲੂਣਾ ਦਿੱਤਾ ਗਿਆ ਸੀ। ਬੀਤੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ 172 ਮਾਸਟਰ/ਮਿਸਟੈੱ੍ਰਸ ਅਤੇ 6 ਬੀਪੀਈਓ ਨੂੰ ਤਰੱਕੀ ਦੇ ਕੇ ਬਤੌਰ ਮੁੱਖ ਅਧਿਆਪਕ ਆਪੋ ਆਪਣੇ ਸਕੂਲਾਂ ਵਿੱਚ ਡਿਊਟੀ ਜੁਆਇਨ ਕਰਨ ਲਈ ਆਖਿਆ ਗਿਆ ਹੈ। ਇਨ੍ਹਾਂ ਪਦਉਨਤ ਮੁੱਖ ਅਧਿਆਪਕ ਨੂੰ ਡੀਜੀਐਸਈ ਮੁਹੰਮਦ ਤਈਅਬ ਵੱਲੋਂ ਮੈਰਿਟ ਦੇ ਆਧਾਰ ’ਤੇ ਅਲਾਟ ਕੀਤੇ ਸਕੂਲਾਂ ਵਿੱਚ ਆਪਣੀ ਹਾਜ਼ਰੀ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰੀ ਹਾਈ ਸਕੂਲ ਪਿੰਡ ਦੇਵੀ ਨਗਰ (ਅਬਰਾਵਾਂ) ਦੇ ਨਵ ਨਿਯੁਕਤ ਮੁੱਖ ਅਧਿਆਪਕ ਕੁਲਵੰਤ ਸਿੰਘ ਸਮੇਤ ਹੋਰਨਾਂ ਅਧਿਆਪਕਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਅੌਲਖ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਸਾਲ 1988 ਤੋਂ 90 ਵਿੱਚ ਭਰਤੀ ਹੋਏ ਮਾਸਟਰ ਕਾਡਰ ਦੇ ਅਧਿਆਪਕਾਂ ’ਚੋਂ 228 ਜਣਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਬੀਤੀ 24 ਜੂਨ ਨੂੰ ਪਦਉੱਨਤ ਕਰਕੇ ਮੁੱਖ ਅਧਿਆਪਕ ਬਣਾਇਆ ਗਿਆ ਸੀ ਅਤੇ 26 ਜੂਨ ਨੂੰ ਪਦਉੱਨਤ ਹੋਏ ਮਾਸਟਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸੱਦ ਕੇ ਮੈਰਿਟ ਦੇ ਆਧਾਰ ’ਤੇ ਮਨਪਸੰਦ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ ਸਨ ਅਤੇ ਸਰਕਾਰ ਦੀ ਪ੍ਰਵਾਨਗੀ ਲਈ ਇਹ ਕੇਸ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕੋਲ ਭੇਜਿਆ ਗਿਆ ਸੀ ਪ੍ਰੰਤੂ ਮੰਤਰੀ ਇਸ ਫਾਈਲ ਨੂੰ ਦੱਬ ਕੇ ਬੈਠ ਗਏ। ਜਿਸ ਕਾਰਨ ਪਦਉੱਨਤ ਹੋਏ ਮੁੱਖ ਅਧਿਆਪਕ ਪਿਛਲੇ ਮਹੀਨੇ ਤੋਂ ਪਹਿਲਾਂ ਵਾਂਗ ਇਕ ਮਾਸਟਰ ਵਜੋਂ ਪੁਰਾਣੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ। ਸਟੇਸ਼ਨ ਅਲਾਟ ਕਰਨ ਵੇਲੇ ਸਿੱਖਿਆ ਸਕੱਤਰ ਨੇ 1 ਜੁਲਾਈ ਨੂੰ ਤਰੱਕੀ ਦਾ ਲਾਭ ਲੈਣ ਵਾਲੇ ਮੁੱਖ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਵਾਉਣ ਦੀ ਗੱਲ ਆਖੀ ਸੀ। ਜਦੋਂਕਿ ਕੁਝ ਸਮਾਂ ਪਹਿਲਾਂ ਮੁੱਖ ਅਧਿਆਪਕ ਤੋਂ ਲੈਕਚਰਾਰ ਅਤੇ ਲੈਕਚਰਾਰ ਤੋਂ ਪ੍ਰਿੰਸੀਪਲ ਪਦਉੱਨਤ ਹੋਏ ਅਧਿਆਪਕਾਂ ਨੇ ਅਗਲੇ ਹੀ ਦਿਨ ਜੁਆਇਨ ਕਰ ਲਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ