ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਸੀਜੀਸੀ ਲਾਂਡਰਾਂ ਨੂੰ 19 ਲੱਖ ਦੀ ਵਿੱਤੀ ਗਰਾਂਟ

ਨਾਸਾ ਦੇ ਕੌਮਾਂਤਰੀ ਖੋਜ ਮੁਕਾਬਲੇ ‘ਕੈਨਸੈਟ-2018’ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਮਿਲੇਗਾ 1-1ਲੱਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੋਂ 19 ਲੱਖ ਦੀ ਅਹਿਮ ਵਿੱਤੀ ਗ੍ਰਾਂਟ ਹਾਸਲ ਕਰਕੇ ਅਕਾਦਮਿਕ ਖੋਜ ਦੇ ਖੇਤਰ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏ.ਆਈ.ਸੀ.ਟੀ.ਈ. ਵੱਲੋਂ ਇਹ ਵਿੱਤੀ ਗ੍ਰਾਂਟ ਕਾਲਜ ਵੱਲੋਂ ਵਿਸ਼ਵ ਪੱਧਰ ’ਤੇ ਤਕਨੀਕੀ ਖੋਜ ਦੇ ਖੇਤਰ ’ਚ ਪਾਏ ਅਹਿਮ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕਾ ਦੇ ਟੈਕਸਾਸ ਵਿਖੇ ਹੋਣ ਵਾਲੇ ਨਾਸਾ ਦੇ ਕੌਮਾਤਰੀ ਖੋਜ ਮੁਕਾਬਲੇ ‘ਕੈਨਸੈਟ 2018’ ਅਤੇ ਲਿੰਕਨ, ਨੇਬਰਾਸਕਾ ਵਿਖੇ ਸੋਸਾਇਟੀ ਆਫ ਆਟੋਮੋਟਿਵ ਇੰਜੀਨੀਅਰਜ਼ ਵੱਲੋਂ ਕਰਵਾਏ ਜਾ ਰਹੇ ‘ਫਾਰਮੂਲਾ 1 ਰੇਸਿੰਗ ਕਾਰ’ ਦੇ ਅਹਿਮ ਖੋਜ ਮੁਕਾਬਲੇ ਲਈ ਉਚੇਚੇ ਤੌਰ ’ਤੇ ਜਾਰੀ ਕੀਤੀ ਹੈ। ਕਾਲਜ ਦੇ ਬੁਲਾਰੇ ਨੇ ਆਖਿਆ ਕਿ ਏ.ਆਈ.ਸੀ.ਟੀ.ਈ. ਵੱਲੋਂ ਇਸ ਅਹਿਮ ਗ੍ਰਾਂਟ ਲਈ ਸਾਡੇ ਕਾਲਜ ਦੀ ਚੋਣ ਕਰਨ ਨਾਲ ਇਹ ਸਿੱਧ ਹੋ ਗਿਆ ਕਿ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ ’ਤੇ ਖੋਜ ਦੇ ਖੇਤਰ ’ਚ ਦੇਸ਼ ਦੀ ਨੁਮਾਇੰਦਗੀ ਕਰਨ ’ਚ ਮੋਹਰੀ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਕਾਲਜ ਦੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦਿਆਰਥੀਆਂ ਦੀ 10 ਮੈਂਬਰੀ ਟੀਮ ਨੂੰ ‘ਕੈਨਸੈਟ 2018’ ਦੇ ਅੰਤਤਰਾਸ਼ਟਰੀ ਖੋਜ ਮੁਕਾਬਲੇ ’ਚ ਆਪਣਾ ਖੋਜ ਪ੍ਰੋਜੈਕਟ ਤਿਆਰ ਲਈ 10 ਲੱਖ ਦੀ ਵਿੱਤੀ ਸਹਾਇਤਾ ਪੰਦਾਨ ਕੀਤੀ ਜਾਵੇਗੀ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਦਿਆਰਥੀਆਂ ਦੀ 9 ਮੈਂਬਰੀ ਟੀਮ ਨੂੰ ‘ਫਾਰਮੂਲਾ 1 ਰੇਸਿੰਗ ਕਾਰ’ ਦੇ ਖੋਜ ਪ੍ਰੋਜੈਕਟ ਲਈ 9 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਸ. ਰਛਪਾਲ ਸਿੰਘ ਧਾਲੀਵਾਲ ਨੇ ਇਸ ਵਿੱਤੀ ਗ੍ਰਾਂਟ ਦਾ ਸਮੁੱਚਾ ਸਿਹਰਾ ਆਪਣੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਸਿਰ ਬੰਨਦੇ ਹੋਏ ਏ.ਆਈ.ਸੀ.ਟੀ.ਈ. ਦਾ ਵੀ ਕਾਲਜ ਦਾ ਹੌਂਸਲਾ ਵਧਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ ਦੇ ਖੋਜ ਮੁਕਾਬਲਿਆਂ ’ਚ ਲਗਾਤਾਰ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦੇ ਆ ਰਹੇ ਹਨ। ਪਿਛਲੇ ਸਾਲ ਵੀ ਲਾਂਡਰਾਂ ਕੈਂਪਸ ਦੇ ਖੋਜੀ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਤਕਨੀਕ ਦੇ ਬਲਬੂਤੇ ‘ਕੈਨਸੈਟ 2017’ ਵਿੱਚ ਏਸ਼ੀਆ ’ਚੋਂ ਤੀਜੀ ਅਤੇ ਵਿਸ਼ਵ ਪੱਧਰ ’ਤੇ 12ਵੀਂ ਬਿਹਤਰੀਨ ਟੀਮ ਬਣਨ ਦਾ ਗੌਰਵ ਹਾਸਲ ਕੀਤਾ ਸੀ ਅਤੇ ਇਸ ਵਾਰ ਵੀ ਸਾਡਾ ਮੁੱਖ ਮੰਤਵ ਆਪਣੇ ਪ੍ਰਦਰਸ਼ਨ ਹੋਰ ਬਿਹਤਰ ਬਨਾਉਣ ਦਾ ਹੀ ਹੋਵੇਗਾ।
ਉਨ੍ਹਾਂ ਅਜਿਹੇ ਖੋਜ ਪ੍ਰੋਜੈਕਟ ਮੁਕਾਬਲਿਆਂ ਦੀ ਅਹਿਮੀਅਤ ਬਾਰੇ ਬੋਲਦਿਆਂ ਆਖਿਆ ਕਿ ਇਨ੍ਹਾਂ ’ਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਅੰਦਰ ਖੋਜ ਸੱਭਿਆਚਾਰ ਵਿਕਸਤ ਹੁੰਦਾ ਹੈ ਉੱਥੇ ਹੀ ਦੁਨੀਆਂ ਭਰ ’ਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਹਾਸਲ ਕਰਨ ਨਾਲ ਦੇਸ਼ ਦੀ ਇੰਜੀਨੀਅਰਿੰਗ ਸਿੱਖਿਆ ਦੇ ਮਿਆਰ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਤਕਨੀਕੀ ਖੋਜ ਨੂੰ ਹੁਲਾਰਾ ਦੇਣ ਲਈ ਆਪਣੇ ਵਿੱਦਿਅਕ ਪ੍ਰਬੰਧਾਂ ਨੂੰ ਇੰਡਸਟਰੀ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ ਹੈ ਅਤੇ ਖੋਜ ਤੇ ਵਿਕਾਸ ਕਾਰਜਾਂ ਉੱਤੇ ਵਿਸ਼ੇਸ਼ ਧਿਆਨ ਦਿੰਦਿਆਂ ਇੰਡਸਟਰੀ-ਅਕਾਦਮੀਆਂ ਗੱਠਜੋੜ ਸਥਾਪਿਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…