ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ

ਸਬੂਤਾ ਦੀ ਘਾਟ ਦੇ ਚਲਦਿਆਂ ਜ਼ਿਲ੍ਹਾ ਰੂਪਨਗਰ ਦੀ ਅਦਾਲਤ ਵੱਲੋਂ ਪੁਲੀਸ ਅਫ਼ਸਰਾਂ ਨੂੰ ਕੀਤਾ ਸੀ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦੇ ਨੌਜਵਾਨ ਕੁਲਦੀਪ ਸਿੰਘ (ਜਿਸ ਨੂੰ 1990 ਵਿੱਚ ਫਰਜੀ ਮੁਕਾਬਲਾ ਬਣਾ ਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ ) ਦੇ ਪਰਿਵਾਰ ਦੀ ਮਦਦ ਲਈ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਤੇ ਉੱਘੇ ਤਰਕਸ਼ੀਲ ਆਗੂ ਸ੍ਰੀ ਸਤਨਾਮ ਸਿੰਘ ਦਾਊਂ ਨੇ ਪਹਿਲਕਦਮੀ ਕਰਦਿਆਂ ਪੀੜਤ ਪਰਿਵਾਰ ਦੀ ਸਾਰ ਲਈ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰੀ ਦਾਊਂ ਨੇ ਦਸਿਆਂ ਕਿ ਇਸ ਮਾਮਲੇ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸ਼ੈਸਨ ਕੋਰਟ ਰੂਪਨਗਰ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਪਰ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਅਪੀਲ ਤੇ ਸੰਸਥਾ ਦੀ ਬੇਨਤੀ ਮੰਨ ਕੇ ਵਕੀਲ ਸ੍ਰੀ ਰਾਜਵਿੰਦਰ ਸਿੰਘ ਬੈਂਸ ਮੁਫ਼ਤ ਵਿੱਚ ਇਸ ਕੇਸ ਦੀ ਹਾਈ ਕੋਰਟ ਵਿੱਚ ਪੈਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆਂ ਕਿ ਮ੍ਰਿਤਕ ਦੇ ਪਿਤਾ ਅਜਾਇਬ ਸਿੰਘ ਦੀ ਆਰਥਿਕ ਮਦਦ ਲਈ ਕਈ ਦਾਨੀ ਸੱਜਣਾਂ ਵੱਲੋੱ ਲਵਦੀਪ ਕਨਵ ਰਾਹੀਂ ਇਕ ਲੱਖ ਰੁਪਏ ਦਿੱਤੇ ਗਏ ਅਤੇ ਜਸਵਿੰਦਰ ਸਿੰਘ ਕੈਨੇਡਾ, ਜਸਪਾਲ ਚਾਹਲ ਇੰਗਲੈਂਡ ਨੇ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਮਦਦ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਨੀਰਜ ਦਾਊਂ, ਸੁਖਵਿੰਦਰ ਬਿੱਲੂ, ਸੁਰਜੀਤ ਮਾਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…