ਨਵੀਂ ਦਿੱਲੀ ਤੋਂ ਸ਼ੁਰੂ ਹੋਈ ਵੌਕਾਥਨ ਜ਼ੀਰਕਪੁਰ ਵਿੱਚ ਪਹੁੰਚ ਕੇ ਹੋਈ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 27 ਅਪਰੈਲ:
ਐਨਜੀਓ ਡਰਾਈਵ ਸਮਾਰਟ ਡਰਾਈਵ ਸੇਵ ਵਲੋੱ ਸੜਕ ਸੁਰੱਖਿਆ ਹਫਤੇ ਤਹਿਤ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਵੌਕਾਥਨ ਅੱਜ ਜੀਰਕਪੁਰ ਸਥਿਤ ਬੱਸ ਸਟੈਂਡ ਵਿੱਚ ਖਤਮ ਹੋ ਗਈ। ਇਸ ਦੌਰਾਨ ਵੌਕਾਥਨ ਦੇ ਰਾਹੀਂ ਲੋਕਾਂ ਨੇ 250 ਯਾਤਰਾ ਪੂਰੀ ਕੀਤੀ। ਇਹ ਵੌਕਾਥਨ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਐਲਾਨੇ ਸੜਕ ਸੁਰੱਖਿਆ ਹਫ਼ਤੇ ਦਾ ਹਿੱਸਾ ਸੀ। ਇਸ ਵੌਕਾਥਨ ਨੂੰ 23 ਅਪ੍ਰੈਲ ਨੂੰ ਨਵੀਂ ਦਿੱਲੀ ਸਥਿਤ ਇੰਡੀਆ ਗੇਟ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਇਸ ਵੌਕਾਥਨ ਵਿੱਚ ਹੋਲਾ ਆਟੋਮੇਟਿਵ ਕੈਂਪੰਕਟੈਂਟ ਮੈਨੂਫੈਕਚਰਜ ਐਸੋਸੀਏਸਨ ਆਫ ਇੰਡੀਆਂ ਦੇ ਕਰਮਚਾਰੀਆਂ ਤੋਂ ਇਲਾਵਾ ਸਿਵਲ ਸੁਸਾਇਟੀ ਦੇ ਮੈਂਬਰ, ਟਰੈਫ਼ਿਕ ਪੁਲੀਸ ਮੁਲਾਜਮ ਅਤੇ ਸੜਕ ਸੁਰਖਿਆ ਸਵੈਸੇਵੀ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ।
ਇਸ ਸਮਾਗਮ ਨੂੰ ਹੋਲਾ ਆਟੋਮੋਟਿਵ ਕੰਪੈਕਟੈੱਟ ਮੈਨੂਫੈਕਚਰਜ ਐਸੋਸੀਏਸਨ ਆਫ਼ ਇੰਡੀਆ, ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ, ਫੈਡਰੇਸਨ ਆਫ ਇੰਡੀਅਨ ਚੈਂਬਰ ਆਫ਼ ਕਾਮਰਸ ਐੱਡ ਇੰਡਸਟਰੀ, ਸੀ ਆਈ ਵਾਈ ਅ ਾਈ ਅਤੇ ਪੰਜਾਬ ਪੁਲੀਸ ਵੱਲੋਂ ਸਮਰਪਿਤ ਸੀ। ਇਸ ਦਾ ਮਕਸਦ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨਾ ਸੀ। ਇਸ ਮੌਕੇ ਚੰਡੀਗੜ੍ਹ ਟਰੈਫ਼ਿਕ ਪੁਲੀਸ ਵਲੋੱ ਵੀ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿਤੀ ਗਈ।
ਇਸ ਮੌਕੇ ਹੋਲਾ ਇੰਡੀਆ ਲਾਈਟਿੰਗ ਦੇ ਐਮ ਡੀ ਰਾਮਸ਼ੰਕਰ ਪਾਂਡੇ, ਟਰੈਫ਼ਿਕ ਪੁਲੀਸ ਪੰਜਾਬ ਦੇ ਏਡੀਜੀਪੀ ਡਾ. ਐਸਐਸ ਚੌਹਾਨ, ਏਰਾਇਫ ਸੇਫ ਤੋਂ ਹਰਮਨ ਸਿੱਧੂ, ਭਾਰਤੀ ਫਿਲਮ ਡਾਇਰੈਕਟਰ, ਡੀਐਸਬੀ ਗਰੁੱਪ ਦੇ ਨੁਮਾਇੰਦੇ, ਰੋਡ ਸੇਫਟੀ ਦਿੱਲੀ ਸੀਆਈਆਈਵਾਈਆਈ ਦੇ ਨੁਮਾਇੰਦੇ ਦੇਵੀਰ ਸਿੰਘ ਭੰਡਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…