nabaz-e-punjab.com

ਸਵੈ ਸੁਰੱਖਿਆ ਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ ਸਮਾਪਤ

ਮੁਹਾਲੀ, ਗੁਰਦਾਸਪੁਰ ਤੇ ਪਠਾਨਕੋਟ ਤੋਂ 112 ਸਰੀਰਕ ਸਿੱਖਿਆ ਮਹਿਲਾ ਅਧਿਆਪਕਾਵਾਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਗੋਇਲ ਦੀ ਦੇਖ ਰੇਖ ਹੇਠ 112 ਸਰੀਰਕ ਸਿੱਖਿਆ ਦੀਆਂ ਮਹਿਲਾ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈ ਦੀ ਛੇ ਦਿਨਾਂ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਵਿੱਚ ਸਮਾਪਤ ਹੋ ਗਿਆ ਹੈ। ਸਕੂਲੀ ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਦੇ ਗੁਰ ਦੇਣ ਅਤੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਮਹਿਲਾ ਅਧਿਆਪਕਾਵਾਂ ਬਹੁਤ ਹੀ ਰੌਚਿਕਤਾ ਨਾਲ ਭਾਗ ਲਿਆ। ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਵਾਂ ਨੂੰ ਸਵੇਰੇ ਦੇ ਸੈਂਸ਼ਨ ਦੌਰਾਨ ਸਿਹਤ ਦੀ ਤੰਦਰੁਸਤੀ ਲਈ ਹਲਕੀਆਂ ਕਸਰਤਾਂ, ਦੁਪਹਿਰ ਸਮੇੱ ਕਰਾਟੇ ਅਤੇ ਹੋਰ ਸਵੈਂ ਸੁਰੱਖਿਆ ਦੀ ਲਿਖਤੀ ਜਾਣਕਾਰੀ ਅਤੇ ਸ਼ਾਮ ਦੇ ਸੈਂਸ਼ਨ ਦੌਰਾਨ ਆਤਮਵਿਸਵਾਸ਼ ਵਧਾਉਣ ਤੇ ਸਵੈਂ ਸੁਰੱਖਿਆ ਦੇ ਲਈ ਪ੍ਰਯੋਗੀ ਕਿਰਿਆਵਾਂ ਕਰਵਾਈਆਂ ਗਈਆਂ –
ਸੱਤਵੇਂ ਗੇੜ ਦੇ ਸਮਾਪਨ ਸਮਾਰੋਹ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਤੇ ਅਧਿਆਪਕਾਵਾਂ ਦੇ ਜੋਸ਼, ਉਤਸ਼ਾਹ ਤੇ ਹੌਂਸਲੇ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਸਕੂਲੀ ਵਿਦਿਆਰਥਣਾਂ ਨੂੰ ਨੇੜ ਭਵਿੱਖ ਵਿੱਚ ਇਹਨਾਂ ਸਿਖਲਾਈ ਵਰਕਸ਼ਾਪਾਂ ਦਾ ਲਾਭ ਹੋਣ ਵਾਲਾ ਹੈ। ਸਮੂਹ ਅਧਿਆਪਕਾਂ ਨੇ ਸਿਖਲਾਈ ਵਰਕਸ਼ਾਪ ਦੌਰਾਨ ਸਿੱਖਾਂ ਸਵੈ ਸੁਰੱਖਿਆ ਦੀਆਂ ਕਿਰਿਆਵਾਂ ਦਾ ਪ੍ਰਦਰਸ਼ਨ ਕਰਕੇ ਦਿਖਾਇਆ – ਇਸ ਸਿਖਲਾਈ ਵਰਕਸ਼ਾਪ ਦੌਰਾਨ ਪਹੁੰਚੀਆਂ ਅਧਿਆਪਕਾਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋੱ ਕਰਵਾਈ ਜਾ ਰਹੀ ਇਹ ਸਿਖਲਾਈ ਵਰਕਸ਼ਾਪ ਦਾ ਅਧਿਆਪਕਾਵਾਂ ਨੂੰ ਬਹੁਤ ਫਾਇਦਾ ਹੋਇਆ ਹੈਂ- ਇਸ ਮੌਕੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਦੇ ਨਾਲ ਨਾਲ ਸਟੇਟ ਕੋਆਰਡੀਨੇਟਰ ਸਪੋਰਟਸ ਰੁਪਿੰਦਰ ਸਿੰਘ ਰਵੀ, ਸੁਰੇਖਾ ਠਾਕੁਰ ਏਐੱਸਪੀਡੀ, ਸੰਜੀਵ ਭੂਸ਼ਣ ਅਤੇ ਹੋਰ ਰਿਸੋਰਸ ਪਰਸਨ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…