nabaz-e-punjab.com

ਐਨਆਰਆਈ ਅੌਰਤ ਦੀ ਸ਼ਿਕਾਇਤ ’ਤੇ ਪਤੀ, ਸਹੁਰਾ ਤੇ ਸੱਸ ਖ਼ਿਲਾਫ਼ ਐਫ਼ਆਈਆਰ ਦਰਜ

ਮੁਹਾਲੀ ਅਦਾਲਤ ਵੱਲੋਂ ਸੱਸ ਦੀ ਜ਼ਮਾਨਤ ਮਨਜ਼ੂਰ ਅਤੇ ਪਤੀ ਤੇ ਸਹੁਰਾ ਦੀ ਜ਼ਮਾਨਤ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਪੰਜਾਬ ਪੁਲੀਸ ਦੇ ਐਨਆਰਆਈ ਵਿੰਗ ਥਾਣਾ ਫੇਜ਼-7 ਵਿੱਚ ਇੱਕ ਐਨਆਰਆਈ ਅੌਰਤ ਸੀਰਤ ਕੌਰ (ਗਿਆਨੀ ਜ਼ੈਲ ਸਿੰਘ ਦੀ ਪੜਪੋਤੀ) ਦੀ ਸ਼ਿਕਾਇਤ ’ਤੇ ਉਸਦੇ ਪਤੀ ਹਰਪ੍ਰੀਤ ਸਿੰਘ, ਸਹੁਰਾ ਚਰਨਜੀਤ ਸਿੰਘ ਚੰਨੀ ਅਤੇ ਸੱਸ ਪਰਮਿੰਦਰ ਕੌਰ ਸਾਰੇ ਵਾਸੀ ਜਲੰਧਰ ਖ਼ਿਲਾਫ਼ ਧਾਰਾ 406, 498ਏ ਅਤੇ 506 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਚਰਨਜੀਤ ਚੰਨੀ ਜਲੰਧਰ ਦੇ ਇੱਕ ਇੰਸਟੀਚਿਊਟ ਦਾ ਮਾਲਕ ਹੈ। ਇਹ ਕਾਰਵਾਈ ਸੀਰਤ ਕੌਰ ਵਾਸੀ ਅਮਰੀਕਾ ਹਾਲ ਵਾਸੀ ਸੈਕਟਰ-85 ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਮੁਹਾਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਪਰਵਿੰਦਰ ਕੌਰ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਜਦੋਂਕਿ ਹਰਪ੍ਰੀਤ ਸਿੰਘ ਅਤੇ ਚਰਨਜੀਤ ਚੰਨੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਦਿੱਤੀ ਹੈ।
ਪੀੜਤ ਸੀਰਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦਾ ਵਿਆਹ ਹਰਪ੍ਰੀਤ ਸਿੰਘ ਨਾਲ 7 ਅਪਰੈਲ 2012 ਨੂੰ ਸਿੱਖ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਕੋਲ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ। ਪੀੜਤ ਅੌਰਤ ਅਨੁਸਾਰ ਉਸਦੇ ਵਿਆਹ ’ਤੇ 5 ਕਰੋੜ ਖ਼ਰਚਾ ਆਇਆ ਸੀ ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਤੋਂ ਹੋਰ ਪੈਸੇ, ਗਹਿਣੇ ਅਤੇ ਸਮਾਨ ਦੀ ਮੰਗ ਕਰਦੇ ਰਹੇ ਅਤੇ ਉਹ ਆਪਣੇ ਪਰਿਵਾਰ ਤੋਂ ਪੈਸੇ, ਗਹਿਣੇ ਅਤੇ ਸਮਾਨ ਲਿਆ ਦੇ ਆਪਣੇ ਪਤੀ ਨੂੰ ਦਿੰਦੀ ਰਹੀ।
ਇਸ ਦੌਰਾਨ ਉਸਦੇ ਗਰਭਵਤੀ ਹੋਣ ’ਤੇ ਸਹੁਰਾ ਪਰਿਵਾਰ ਨੇ ਉਸ ਨੂੰ ਲਿੰਗ ਨਿਰਧਾਰਨ ਟੈੱਸਟ ਕਰਵਾਉਣ ਲਈ ਅਮਰੀਕਾ ਭੇਜ ਦਿੱਤਾ। ਸੀਰਤ ਅਨੁਸਾਰ 6 ਦਸੰਬਰ 2019 ਨੂੰ ਉਸਦੇ ਸਹੁਰੇ ਨੇ ਸੀਰਤ ਕੌਰ ਨੂੰ ਘਰ ’ਚੋਂ ਕੱਢ ਦਿੱਤਾ। ਜਿਸ ਕਾਰਨ ਉਹ ਆਪਣੇ ਬੱਚਿਆਂ ਸਮੇਤ ਪੇਕੇ ਘਰ ਆ ਕੇ ਰਹਿਣ ਲੱਗ ਪਈ। ਹਾਲਾਂਕਿ ਉਸਦਾ ਪਤੀ ਹਰਪ੍ਰੀਤ ਸਿੰਘ ਉਸ ਨੂੰ ਝੂਠੇ ਲਾਰੇ ਲਾਉਂਦਾ ਰਿਹਾ ਕਿ ਉਹ ਅਮਰੀਕਾ ਆ ਜਾਵੇਗਾ। ਕਾਫ਼ੀ ਇੰਤਜ਼ਾਰ ਕਰਨ ਤੋਂ ਬਾਅਦ ਉਹ ਵਾਪਸ ਭਾਰਤ ਆ ਗਈ, ਜਦੋਂ ਉਸਨੇ ਹਰਪ੍ਰੀਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਕ ਤਰਫਾ ਤਲਾਕ ਹੋਣ ਦੀ ਗੱਲ ਕਹੀ। ਉਸਦੇ ਪਤੀ ਨੇ 8 ਸਤੰਬਰ 2020 ਨੂੰ ਜਲੰਧਰ ਅਦਾਲਤ ਵਿੱਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ। ਇਹ ਜਾਣਕਾਰੀ ਵੀ ਉਸ ਤੋਂ ਛੁਪਾ ਕੇ ਰੱਖੀ ਗਈ। ਉਸ ਸਮੇਂ ਉਹ ਅਮਰੀਕਾ ਵਿੱਚ ਸੀ। ਇਸ ਮਗਰੋਂ ਉਸਨੇ ਐਨਆਰਆਈ ਵਿੰਗ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਮੁੱਢਲੀ ਜਾਂਚ ਦੇ ਬਾਅਦ ਸੀਰਤ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…