Share on Facebook Share on Twitter Share on Google+ Share on Pinterest Share on Linkedin ਦੂਜੇ ਰਾਜਾਂ ਤੋਂ ਕਣਕ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪਰਚੇ ਦਰਜ ਬੋਗਸ ਬਿਲਿੰਗ ਵਿਰੁੱਧ ਪੰਜਾਬ ਸਰਕਾਰ ਨੇ ਜੀਰੋ ਟੋਲਰੈਂਸ ਨੀਤੀ ਅਪਣਾਈ: ਭਾਰਤ ਭੂਸ਼ਣ ਆਸ਼ੂ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਅਪ੍ਰੈਲ: ਦੂਜੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਉਕਤ ਜਾਣਕਾਰੀ ਅੱਜ ਇੱਥੇ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿੱਚ ਸਥਿਤ ਮੈਸ: ਬਾਬੂ ਰਾਮ ਅਸ਼ੋਕ ਕੁਮਾਰ ਅਤੇ ਲਕਸ਼ਮੀ ਆਇਲ ਮਿਲ ਦੀ ਫੜ ‘ਤੇ 8000 ਦੇ ਕਰੀਬ ਗੱਟੇ ਕਣਕ ਪਏ ਹੋਏ ਸਨ ਜਿਸ ਤੇ ਉਥੇ ਮੋਜੂਦ ਲੇਬਰ ਤੋਂ ਪੁਛਗਿੱਛ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇਹ ਕਣਕ ਉਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਘੱਟ ਭਾਅ ਤੇ ਖਰੀਦ ਕੇ ਲਿਆਂਦੀ ਗਈ ਹੈ ਅਤੇ ਇਥੇ ਐਮਐਸਪੀ ਤੇ ਵੇਚੀ ਜਾਣੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਫਰਮਾਂ ਦੇ ਗੁਦਾਮਾਂ ਤੋਂ 17000 ਗੱਟੇ ਕਣਕ ਬਰਾਮਦ ਕੀਤੇ ਗਏ। ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜਪੁਰ ਜ਼ਿਲ੍ਹੇ ਦੀ ਬੁਗਾ ਮੰਡੀ ਵਿਚ ਸਥਿਤ ਕਿਸਨ ਟ੍ਰੇਨਿੰਗ ਕੰਪਨੀ ਦੇ ਫੜ ਤੋਂ ਵੀ 8000-9000 ਗੱਟੇ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਫਰਮਾਂ ਵਿਰੁੱਧ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਸ੍ਰੀ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਵਪਾਰੀ ਅਤੇ ਮੁਲਾਜਮ ਵਲੋਂ ਕਣਕ ਦੀ ਖਰੀਦ ਵਿਚ ਕੀਤੀ ਗਈ ਹੇਰਾਫੇਰੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੋਗਸ ਬਿਲਿੰਗ ਦੇ ਮਾਮਲਿਆ ਨੂੰ ਸਖਤੀ ਨਾਲ ਨਜਿੱਠਣ ਲਈ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਕੰਟਰੋਲਰਾਂ ਅਤੇ ਜ਼ਿਲ੍ਹਾ ਮੰਡੀ ਅਫਸਰਾਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦੂਸਰੇ ਰਾਜਾਂ ਤੋਂ ਘਟ ਭਾਅ ਤੇ ਕਣਕ ਖਰੀਦ ਕੇ ਸੂਬੇ ਵਿਚ ਐਮ ਐਸ ਪੀ/ ਵੱਧ ਭਾਅ ਤੇ ਵੇਚਣ ਲਈ ਲਿਆਉਂਦੇ ਜਾ ਰਹੇ ਟਰੱਕ ਤੇ ਕੜੀ ਨਜਰ ਰੱਖੀ ਜਾਵੇ ਅਤੇ ਤੁਰੰਤ ਕਾਰਵਾਹੀ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਇਸ ਮੰਤਵ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਅਚਨਚੇਤ ਚੈਕਿੰਗ ਕਰਨਗੀਆਂ ਅਤੇ ਜੇਕਰ ਕੋਈ ਵਿਅਕਤੀ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਖਰੀਦ ਕੇ ਲਿਆਂਦੀ ਕਣਕ ਨੂੰ ਸੂਬੇ ਵਿਚ ਲਈ ਲਿਆਉਂਦਾ ਹੈ ਤਾਂ ਉਸ ਨੂੰ ਉਤਰਨ ਨਾ ਦਿੱਤਾ ਜਾਵੇ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਸੜਕਾਂ ਤੇ ਪੁਲਿਸ ਦੇ ਵਿਸ਼ੇਸ਼ ਨਾਕੇ ਸਥਾਪਤ ਕੀਤੇ ਜਾਣਗੇ ਤਾਂ ਜੋ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਕਣਕ ਖਰੀਦ ਕੇ ਲਿਆਉਣ ਵਾਲੇ ਟਰੱਕਾਂ ਨੂੰ ਰੋਕਿਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ