ਫਾਇਰ ਬ੍ਰਿਗੇਡ ਟੀਮ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਦੌਰਾਨ ਆਪਣੀ ਕਲਾ ਦਾ ਵਿਸ਼ਾਲ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਮੁਹਾਲੀ ਫਾਇਰ ਸਰਵਿਸ ਵਲੋੱ ਅੱਜ ਡਵੀਜਨਲ ਫਾਇਰ ਅਫਸਰ ਭੁਪਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਫਾਇਰ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਫਾਇਰ ਬ੍ਰਿਗ੍ਰੇਡ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਪੂਰੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਹ ਫਲੈਗ ਮਾਰਚ ਫੇਜ਼ 1 ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਇਲਾਕਿਆਂ ਵਿੱਚ ਗਿਆ। ਇਸ ਫਲੈਗ ਮਾਰਚ ਦੌਰਾਨ ਫਾਇਰ ਬ੍ਰਿਗ੍ਰੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲੋਕਾਂ ਨੂੰ ਅੱਗ ਤੋਂ ਬਚਾਓ ਕਰਨ ਅਤੇ ਅੱਗ ਲੱਗਣ ਉਪਰੰਤ ਲੋੜੀਂਦੇ ਉਪਾਅ ਕਰਨ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਫੇਜ਼ 3ਬੀ2 ਦੀ ਮਾਰਕੀਟ ਅਤੇ ਹੋਰ ਥਾਵਾਂ ਉਪਰ ਫਾਇਰ ਬ੍ਰਿਗੇਡ ਟੀਮ ਵੱਲੋਂ ਆਪਣੀ ਕਲਾ ਦਾ ਮੁਜ਼ਾਹਰਾ ਵੀ ਕੀਤਾ ਗਿਆ।
ਇਸ ਮੌਕੇ ਡਵੀਜ਼ਨਲ ਫਾਇਰ ਅਫ਼ਸਰ ਭੁਪਿੰਦਰ ਸਿੰਘ ਸੰਧੁੂ ਨੇ ਦੱਸਿਆ ਕਿ ਅੱਜ 14 ਅਪ੍ਰੈਲ ਤੋਂ ਫਾਇਰ ਸੇਫਟੀ ਹਫਤੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 20 ਅਪ੍ਰੈਲ ਤੱਕ ਚੱਲੇਗਾ। ਉਹਨਾਂ ਦਸਿਆ ਕਿ 14 ਅਪ੍ਰੈਲ 1944 ਨੂੰ ਬੰਬੇ ਵਿਕਟੋਰੀਆ ਇਲਾਕੇ ਵਿੱਚ ਭਿਅੰਕਰ ਅੱਗ ਲੱਗ ਗਈ ਸੀ, ਜਿਸ ਵਿੱਚ 20 ਤੋੱ ਵੱਧ ਸਮੁੰਦਰੀ ਜਹਾਜ ਵੀ ਲਪੇਟ ਵਿੱਚ ਆ ਗਏ ਸਨ। ਇਸ ਅੱਗ ਵਿੱਚ 700 ਵਿਅਕਤੀ ਮਾਰੇ ਗਏ ਸਨ, ਜਿਹਨਾਂ ਵਿੱਚ 7 ਫਾਇਰ ਕਰਮੀ ਵੀ ਸ਼ਾਮਲ ਸਨ। ਇਸ ਅਗਨੀਕਾਂਡ ਵਿੱਚ ਇਕ ਹਜਾਰ ਵਿਅਕਤੀ ਜਖਮੀ ਹੋਏ ਸਨ। ਇਸ ਅੱਗ ਨਾਲ 100 ਕਰੋੜ ਤੋੱ ਵੱਧ ਦਾ ਨੁਕਸਾਨ ਹੋ ਗਿਆ ਸੀ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੀ ਹਰ ਸਾਲ ਫਾਇਰ ਸੇਫਟੀ ਹਫਤਾ ਮਨਾਇਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…