ਹਾਂਗਕਾਂਗ ਵਿੱਚ ਮੈਟਰੋ ਟਰੇਨ ਵਿੱਚ ਅੱਗ ਲੱਗਣ ਕਾਰਨ 18 ਵਿਅਕਤੀ ਝੁਲਸੇ

ਨਬਜ਼-ਏ-ਪੰਜਾਬ ਬਿਊਰੋ, ਹਾਂਗਕਾਂਗ, 11 ਫਰਵਰੀ:
ਹਾਂਗਕਾਂਗ ਪੁਲੀਸ ਨੇ ਅੱਜ ਕਿਹਾ ਕਿ ਮੈਟਰੋ ਟ੍ਰੇਨ ਵਿੱਚ ਅੱਗ ਲਾਉਣ ਦੀ ਘਟਨਾ ਵਿੱਚ 18 ਲੋਕ ਜ਼ਖਮੀ ਹੋ ਗਏ। ਅੱਗ ਲਾਉਣ ਦੀ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਬੀਤੀ ਰਾਤ ਸਥਾਨਕ ਸਮੇਂ ਅਨੁਸਾਰ 7 ਵਜ ਕੇ 15 ਮਿੰਟ ਤੇ ਵਾਪਰੀ। ਘਟਨਾ ਤੋਂ ਬਾਅਦ 3 ਲੋਕ ਗੰਭੀਰ ਹਾਲਤ ਵਿੱਚ ਸਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਤੋਂ ਅੱਗ ਭੜਕਾਉਣ ਵਾਲੇ ਸ਼ੱਕੀ ਤਰਲ ਪਦਾਰਥ ਬਰਾਮਦ ਕੀਤੇ ਹਨ। ਪੁਲੀਸ ਨੇ ਅੱਤਵਾਦੀ ਹਮਲੇ ਦੀ ਸ਼ੰਕਾ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਇਸ ਅਪਰਾਧ ਨੂੰ ਕਰਨ ਵਾਲੇ ਵਿਅਕਤੀ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਫੁਟੇਜ਼ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਲੋਕਾਂ ਦੀ ਭੀੜ ਵਾਲੇ ਸਿਮ ਸ਼ਾ ਸੂਈ ਸਟੇਸ਼ਨ ਦੇ ਪਲੇਟਫਾਰਮ ਤੇ ਅਫੜਾ-ਦਫੜੀ ਮਚੀ ਹੋਈ ਹੈ, ਟ੍ਰੇਨ ਵਿੱਚ ਅੱਗ ਲੱਗੀ ਹੋਈ ਹੈ, ਇਕ ਵਿਅਕੀਤ ਫਰਸ਼ ਤੇ ਲੇਟਿਆ ਹੈ ਅਤੇ ਉਸ ਦੇ ਕੱਪੜਿਆਂ ਵਿੱਚ ਅੱਗ ਲੱਗੀ ਹੋਈ ਹੈ ਅਤੇ ਉਥੇ ਖੜ੍ਹੇ ਲੋਕ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾੜ ਫੂਕ ਲਈ ਚੇਉਂਗ ਉਪ ਨਾਂ ਦੇ ਇਕ 60 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਗ੍ਰਿਫਤਾਰ ਵਿਅਕਤੀ ਦੀ ਮਾਨਸਿਕ ਸਥਿਤੀ ਦਾ ਪਤਾ ਕਰਨ ਲਈ ਜਾਂਚ ਕਰ ਰਹੀ ਹੈ। ਦੱਸਣ ਯੋਗ ਹੈ ਕਿ ਸਾਲ 2014 ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ, ਜਿਸ ਵਿਚ ਐਡਮਿਰੇਲਟੀ ਸਟੇਸ਼ਨ ਵਿੱਚ ਸਵੇਰ ਦੇ ਸਮੇਂ ਇਕ ਵਿਅਕਤੀ ਨੇ ਅੱਗ ਲਾ ਦਿੱਤੀ ਸੀ, ਜਿਸ ਵਿੱਚ 14 ਲੋਕ ਜ਼ਖਮੀ ਹੋ ਗਏ ਸਨ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…