nabaz-e-punjab.com

ਗੈਂਗਸਟਰਾਂ ਦੇ ਨਾਂ ’ਤੇ ਸਰਮਾਏਦਾਰਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਵਾਲਾ ਫਿਰੋਜ਼ਪੁਰ ਵਾਸੀ ਗ੍ਰਿਫ਼ਤਾਰ

ਮੁਲਜ਼ਮ ਕੁਲਦੀਪ ਸਿੰਘ ’ਤੇ ਗੈਂਗਸਟਰਾਂ ਦੀ ਫੇਸਬੁੱਕ, ਮੋਬਾਈਲ ਫੋਨ ਤੇ ਲੈਪਟਾਪ ਵਰਤ ਕੇ ਲੋਕਾਂ ਨੂੰ ਧਮਕਾਉਣ ਦਾ ਦੋਸ਼

ਜ਼ਿਲ੍ਹਾ ਸੀਆਈਏ ਸਟਾਫ਼ ਤੇ ਮੁਹਾਲੀ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਦਾਰਾ ਸਟੂਡੀਓ ਨੇੜਿਓਂ ਮੁਲਜ਼ਮ ਨੂੰ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲੀਸ ਵੱਲੋਂ ਭੈੜੇ ਅਨਸਰਾਂ ਖ਼ਿਲਾਫ਼ ਆਰੰਭ ਕੀਤੀ ਗਈ ਮਹਿੰਮ ਤਹਿਤ ਹਰਬੀਰ ਸਿੰਘ ਅਟਵਾਲ, ਐਸ.ਪੀ. (ਜਾਂਚ) ਮੁਹਾਲੀ ਅਤੇ ਕੰਵਲਪ੍ਰੀਤ ਸਿੰਘ ਚਾਹਲ, ਡੀਐਸਪੀ (ਜਾਂਚ) ਦੀ ਨਿਗਰਾਨੀ ਵਿੱਚ ਮਿਤੀ 20/21.04.2018 ਦੀ ਦਰਮਿਆਨੀ ਰਾਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਸ੍ਰੀ ਗੁਰਸ਼ੇਰ ਸਿੰਘ ਸੰਧੂ, ਡੀ.ਐਸ.ਪੀ. ਮੁਹਾਲੀ ਵੱਲੋਂ ਸਮੇਤ ਸੀ.ਆਈ.ਏ.ਸਟਾਫ ਮੁਹਾਲੀ ਦੀ ਪੁਲਿਸ ਦੇ ਚੈਕਿੰਗ ਦੌਰਾਨ ਮੁਖਬਰੀ ਦੇ ਆਧਾਰ ਪਰ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੁਲਤਾਨ ਵਾਲਾ ਥਾਣਾ ਆਰਿਫਕੇ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਦੀ ਫੇਸਬੁੱਕ ਆਈ.ਡੀਜ਼, ਮੋਬਾਇਲ ਫੋਨ ਅਤੇ ਲੈਪਟੌਪ ਵਰਤ ਕੇ ਪੰਜਾਬ ਦੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਦੇ ਉਹਨਾਂ ਪਾਸੋਂ ਜਬਰਨ ਮੋਟੀਆਂ ਰਕਮਾਂ ਦੀ ਮੰਗ ਕਰਦਾ ਹੈ, ਨੂੰ ਦਾਰਾ ਸਟੂਡੀਓ ਚੌਂਕ ਮੁਹਾਲੀ ਦੇ ਨੇੜੇ ਤੋਂ ਰੇਡ ਕਰਕੇ ਸਮੇਤ ਮੋਬਾਇਲ ਫੋਨ ਅਤੇ ਲੈਪਟੌਪ ਦੇ ਕਾਬੂ ਕਰਕੇ ਮੁਕੱਦਮਾ ਨੰਬਰ 70 ਮਿਤੀ 20.04.2018 ਅ/ਧ 384,511,506 ਹਿੰ:ਦੰ:, 66-ਡੀ. ਆਈ.ਡੀ. ਐਕਟ ਥਾਣਾ ਫੇਸ-1 ਮਸਹਾਲੀ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਮਿਤੀ 13/14.04.2018 ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ ਪਰ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 64 ਮਿਤੀ 14.04.2018 ਅ/ਧ 307,148,149 ਹਿੰ:ਦੰ:, 25,27,54,59 ਅਸਲਾ ਐਕਟ ਥਾਣਾ ਫੇਸ-1 ਮੁਹਾਲੀ ਦਰਜ ਹੋਇਆ ਸੀ। ਮਿਤੀ 13/14.04.2018 ਦੀ ਦਰਮਿਆਨੀ ਰਾਤ ਨੂੰ ਫਾਇਰਿੰਗ ਕਰਨ ਦੀ ਹੋਈ ਵਾਰਦਾਤ ਬਾਰੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੇ ਆਪਣੀ ਫੇਸਬੁੱਕ ਆਈ.ਡੀ. ਪਰ ਪੋਸਟ ਅਪਲੋਡ ਦੋਸ਼ੀ ਕੁਲਦੀਪ ਸਿੰਘ ਉਕਤ ਜੋ ਬੀ.ਟੈੱਕ ਕੰਪਿਊਟਰ ਦੀ ਪੜਾਈ ਕਰ ਰਿਹਾ ਹੈ ਅਤੇ ਕੰਪਿਊਟਰ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ, ਰਾਹੀਂ ਕਰਵਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ। ਇਸ ਨੇ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਫੇਸਬੁੱਕ ਅਕਾਉਟ ਇਸਤੇਮਾਲ ਕਰਕੇ ਗਾਇਕ ਨੂੰ ਗੋਲੀ ਮਾਰਨ ਵਾਲੀ ਵਾਰਦਾਤ ਵਾਲੀ ਪੋਸਟ ਪਾਈ ਸੀ।
ਇਸ ਤਰ੍ਹਾਂ ਦੀਆਂ ਪੋਸਟਾਂ ਅਪਲੋਡ ਕਰਕੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਫਿਰੌਤੀ ਮੰਗਦਾ ਹੁੰਦਾ ਸੀ। ਜਿਸ ਪਾਸੋਂ ਸਰਗਰਮ ਗੈਂਗਸਟਰਾਂ ਬਾਰੇ ਅਹਿਮ ਸੁਰਾਗ ਮਿਲਣ ਦੀ ਆਸ ਹੈ, ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਵੀਂ ਉਮਰ ਦੇ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਗੈਂਗਸਟਰ ਦੀ ਫੇਸਬੁੱਕ ਪਰ ਕੋਈ ਵੀ ਕੁਮੈਂਟਸ ਨਾ ਕਰਨ। ਜੇਕਰ ਕੋਈ ਨੌਜਵਾਨ ਅਜਿਹਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …